DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Chandigarh: ਸਪੋਰਟਸ ਕੰਪਲੈਕਸਾਂ ਵਿੱਚ ਸੀ ਸੀ ਟੀ ਵੀ ਕੈਮਰੇ ਲੱਗਣਗੇ

ਯੂ ਟੀ ਪ੍ਰਸ਼ਾਸਨ ਨੇ ਚੰਡੀਗਡ਼੍ਹ ਨੂੰ ਕੌਮਾਂਤਰੀ ਪੱਧਰ ’ਤੇ ਖੇਡ ਕੇਂਦਰ ਵਜੋਂ ਵਿਕਸਿਤ ਕਰਨ ਦੀ ਤਿਆਰੀ ਖਿੱਚੀ

  • fb
  • twitter
  • whatsapp
  • whatsapp
Advertisement

ਯੂ ਟੀ ਪ੍ਰਸ਼ਾਸਨ ਵੱਲੋਂ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਨੂੇ ਕੌਮਾਂਤਰੀ ਪੱਧਰ ’ਤੇ ਖੇਡ ਕੇਂਦਰ ਵਜੋਂ ਵਿਕਸਿਤ ਕਰਨ ਦੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਲਈ ਅੱਜ ਯੂ ਟੀ ਦੇ ਮੁੱਖ ਸਕੱਤਰ ਐੱਚ ਰਾਜੇਸ਼ ਪ੍ਰਸਾਦ ਵੱਲੋਂ ਖੇਡ ਵਿਭਾਗ ਦੇ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ ਗਈ। ਇਸ ਦੌਰਾਨ ਸ਼ਹਿਰ ਵਿੱਚ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਚੱਲ ਰਹੇ ਕਾਰਜਾਂ ਦਾ ਜਾਇਜ਼ਾ ਲਿਆ ਗਿਆ। ਮੀਟਿੰਗ ਦੌਰਾਨ ਖਿਡਾਰੀਆਂ ਦੀ ਸੁਰੱਖਿਆ ਅਤੇ ਖੇਡ ਕੰਪਲੈਕਸਾਂ ਦੀ ਨਿਗਰਾਨੀ ਲਈ ਸ਼ਹਿਰ ਦੇ ਸਾਰੇ ਸਪੋਰਟਸ ਕੰਪਲੈਕਸਾਂ ਵਿੱਚ ਸੀ ਸੀ ਟੀ ਵੀ ਕੈਮਰੇ ਲਗਾਉਣ ਦਾ ਫ਼ੈਸਲਾ ਲਿਆ ਗਿਆ ਹੈ। ਇਹ ਕੈਮਰੇ ਵਿੱਤ ਵਰ੍ਹੇ 2026-27 ਵਿੱਚ ਲਾਏ ਜਾਣਗੇ।

ਮੁੱਖ ਸਕੱਤਰ ਸ੍ਰੀ ਪ੍ਰਸਾਦ ਨੇ ਅਧਿਕਾਰੀਆਂ ਨੂੰ ਵਿੱਤੀ ਵਰ੍ਹੇ 2026-27 ਦੌਰਾਨ ਸੈਕਟਰ 18 ਦੇ ਹਾਕੀ ਸਟੇਡੀਅਮ ਵਿੱਚ ਨਵੀਂ ਐਸਟਰੋਟਰਫ ਵਿਛਾਉਣ, ਸੈਕਟਰ 42 ਦੇ ਸਪੋਰਟਸ ਕੰਪਲੈਕਸ ਵਿੱਚ ਛੇ ਮੈਂਬਰੀ ਹਾਕੀ ਗਰਾਊਂਡ ਵਿੱਚ ਐਸਟਰੋਟਰਫ ਵਿਛਾਉਣ ਅਤੇ ਸੈਕਟਰ 7 ਦੇ ਅਥਲੈਟਿਕ ਟਰੈਕ ਦੀ ਅਪਗਰਡੇਸ਼ਨ ਨੂੰ ਨਿਰਧਾਰਿਤ ਸਮੇਂ ਅੰਦਰ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਸਾਲ 2027 ਵਿੱਚ ਏਸ਼ੀਅਨ ਰੀਲੇਅ ਚੈਂਪੀਅਨਸ਼ਿਪ ਅਤੇ 21ਵੀਂ ਏਸ਼ੀਅਨ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਚੰਡੀਗੜ੍ਹ ਵੱਲੋਂ ਕਰਨ ’ਤੇ ਜ਼ੋਰ ਦਿੱਤਾ ਗਿਆ। ਇਸ ਮੌਕੇ ਨਵੰਬਰ 2026 ਵਿੱਚ ਚੰਡੀਗੜ੍ਹ ਵਿੱਚ ਕਰਵਾਈ ਜਾਣ ਵਾਲੀ ਦੂਜੀ ਕੌਮਾਂਤਰੀ ਮੈਰਾਥਨ ਬਾਰੇ ਵੀ ਚਰਚਾ ਕੀਤੀ ਗਈ। ਯੂ ਟੀ ਦੇ ਮੁੱਖ ਸਕੱਤਰ ਨੇ ਸ਼ਹਿਰ ਵਿੱਚ ਖੇਡ ਖੇਤਰ ਦੇ ਵਿਕਾਸ ਲਈ ਚੱਲ ਰਹੇ ਕਾਰਜਾਂ ਦਾ ਜਾਇਜ਼ਾ ਲਿਆ।

Advertisement

ਖਿਡਾਰੀਆਂ ਦਾ ਡਿਜੀਟਲ ਡੇਟਾ ਬੈਂਕ ਹੋ ਰਿਹੈ ਤਿਆਰ: ਅਧਿਕਾਰੀ

ਮੀਟਿੰਗ ਵਿੱਚ ਅਧਿਕਾਰੀਆਂ ਨੇ ਦੱਸਿਆ ਕਿ ਚੰਡੀਗੜ੍ਹ ਸੈਕਟਰ 42 ਦੇ ਸਪੋਰਟਸ ਕੰਪਲੈਕਸ ਵਿੱਚ ਕੌਮਾਂਤਰੀ ਪੱਧਰ ਦੇ ਬਿਲੀਅਰਡਜ਼ ਅਤੇ ਸਨੂਕਰ ਹਾਲ ਦੀ ਉਸਾਰੀ ਤੇ ਹੋਰ ਕਈ ਕਾਰਜ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਸੈਕਟਰ 39 ਵਿੱਚ ਆਲ-ਵੈਦਰ ਸਵੀਮਿੰਗ ਪੂਲ, ਸੈਕਟਰ 16 ਦੇ ਕ੍ਰਿਕਟ ਸਟੇਡੀਅਮ ਦੇ ਮੈਦਾਨ ਦੀ ਅਪਗ੍ਰੇਡੇਸ਼ਨ ਸੈਕਟਰ 8 ਅਤੇ 39 ਵਿੱਚ ਸਪੋਰਟਸ ਕੰਪਲੈਕਸਾਂ ਵਿੱਚ ਸ਼ਤਰੰਜ ਕੇਂਦਰਾਂ ਦੀ ਉਸਾਰੀ ਅਤੇ ਹੋਰਨਾਂ ਪ੍ਰਾਜੈਕਟਾਂ ਦੀ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਦੌਰਾਨ ਹੋਣਹਾਰ ਖਿਡਾਰੀਆਂ ਨੂੰ ਲਗਭਗ 22.12 ਕਰੋੜ ਰੁਪਏ ਦੇ ਵਜ਼ੀਫ਼ੇ ਅਤੇ 9.45 ਕਰੋੜ ਰੁਪਏ ਦੇ ਨਕਦ ਪੁਰਸਕਾਰ ਦਿੱਤੇ ਗਏ ਹਨ ਜਦੋਂਕਿ ਪ੍ਰਸ਼ਾਸਨ ਹੁਣ ਖੇਡ ਐਸੋਸੀਏਸ਼ਨਾਂ ਦੀ ਸਹੂਲਤ ਲਈ ਇੱਕ ਆਨਲਾਈਨ ਪੋਰਟਲ ਅਤੇ ਖਿਡਾਰੀਆਂ ਦਾ ਮੁਕੰਮਲ ਡਿਜੀਟਲ ਡੇਟਾ ਬੈਂਕ ਵੀ ਤਿਆਰ ਕਰ ਰਿਹਾ ਹੈ।

Advertisement
Advertisement
×