DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚਮਕੌਰ ਸਾਹਿਬ ਮੋਰਚੇ ਦੇ ਆਗੂਆਂ ਨੇ ਮੰਗ ਪੱਤਰ ਦਿੱਤਾ

ਸਤਲੁਜ ਦਰਿਆ ’ਚ ਬੰਨ੍ਹ ਸਾਹਮਣੇ ਜਮ੍ਹਾਂ ਰੇਤ ਚੁਕਵਾਉਣ ਦੀ ਮੰਗ

  • fb
  • twitter
  • whatsapp
  • whatsapp
featured-img featured-img
ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੰਦੇ ਹੋਏ ਮੋਰਚੇ ਦੇ ਆਗੂ।
Advertisement

ਚਮਕੌਰ ਸਾਹਿਬ ਮੋਰਚੇ ਅਤੇ ਹੜ੍ਹ ਰੋਕੂ ਕਮੇਟੀ ਦੇ ਆਗੂਆਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਸੌਂਪ ਕੇ ਨਜ਼ਦੀਕੀ ਪਿੰਡ ਦਾਊਦਪੁਰ ਅਤੇ ਰਸੀਦਪੁਰ ਕੋਲੋਂ ਲੰਘਦੇ ਦਰਿਆ ਸਤਲੁਜ ਦੇ ਬੰਨ੍ਹ ਸਾਹਮਣੇ ਦਰਿਆ ਵਿੱਚ ਜਮ੍ਹਾਂ ਹੋਈ ਵੱਡੀ ਮਾਤਰਾ ਵਿੱਚ ਰੇਤ ਚੁਕਵਾਉਣ ਅਤੇ ਦਰਿਆ ਦਾ ਵਹਾਅ ਸਿੱਧਾ ਕਰਨ ਦੀ ਮੰਗ ਕੀਤੀ। ਮੋਰਚੇ ਦੇ ਆਗੂਆਂ ਖੁਸ਼ਇੰਦਰ ਸਿੰਘ ਜੰਡ ਸਾਹਿਬ, ਜੁਝਾਰ ਸਿੰਘ ਅਤੇ ਲਖਵੀਰ ਸਿੰਘ ਹਾਫਿਜ਼ਾਬਾਦ ਨੇ ਦੱਸਿਆ ਕਿ ਇਸ ਮੰਗ ਪੱਤਰ ਰਾਹੀਂ ਡੀ ਸੀ ਦੇ ਧਿਆਨ ਵਿੱਚ ਲਿਆਂਦਾ ਕਿ ਪਿੰਡ ਜਿੰਦਾਪੁਰ, ਮਾਲੇਵਾਲ ਤੇ ਰਸੀਦਪੁਰ ਦੀ ਜ਼ਮੀਨ ਵਿੱਚ ਬਹੁਤ ਸਾਰਾ ਰੇਤ ਇੱਕੋ ਜਗ੍ਹਾ ’ਤੇ ਜਮ੍ਹਾਂ ਹੋ ਗਿਆ ਹੈ। ਉਕਤ ਆਗੂਆਂ ਨੇ ਮੰਗ ਕੀਤੀ ਕਿ ਇਸ ਸਬੰਧੀ ਚਮਕੌਰ ਸਾਹਿਬ ਦੇ ਐਸਡੀਐਮ ਅਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਰੇਤ ਹਟਾਉਣ ਸਬੰਧੀ ਕੰਮ ਸ਼ੁਰੂ ਕਰਨ ਦੀ ਤੁਰੰਤ ਹਦਾਇਤ ਕੀਤੀ ਜਾਵੇ। ਦੱਸਣਯੋਗ ਹੈ ਕਿ ਜਿਸ ਜ਼ਮੀਨ ਵਿੱਚ ਇਹ ਰੇਤ ਜਮ੍ਹਾਂ ਹੋਈ ਹੈ, ਉਸ ਜ਼ਮੀਨ ’ਤੇ ਕਈ ਉੱਚ ਅਫ਼ਸਰਾਂ ਅਤੇ ਬਹੁਤ ਸਾਰੇ ਰਸੂਖਦਾਰ ਵਿਅਕਤੀਆਂ ਵੱਲੋਂ ਕਥਿਤ ਨਾਜਾਇਜ਼ ਕਬਜ਼ੇ ਕਰਕੇ ਪਾਪੂਲਰ ਅਤੇ ਕਣਕ ਆਦਿ ਦੀ ਫ਼ਸਲ ਬੀਜੀ ਹੋਈ ਹੈ, ਜਿਸ ਕਾਰਨ ਕਾਫ਼ੀ ਨੁਕਸਾਨ ਹੋ ਰਿਹਾ ਹੈ।

Advertisement
Advertisement
×