ਸੰਜੀਵ ਬੱਬੀ
ਚਮਕੌਰ ਸਾਹਿਬ, 22 ਸਤੰਬਰ
ਇਥੋਂ ਦੇ ਥਾਣੇ ਅਧੀਨ ਪਿੰਡ ਧੌਲਰਾ ਦੇ ਪੁਲ ਨਜ਼ਦੀਕ ਬੀਤੀ ਦੇਰ ਰਾਤ ਦੋ ਧੜਿਆਂ ਵਿਚਾਲੇ ਲੜਾਈ ਦੌਰਾਨ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਧੀਰਜ ਚੌਧਰੀ (22) ਪਿੰਡ ਬੱਸੀ ਗੁੱਜਰਾਂ ਵਜੋਂ ਹੋਈ ਹੈ। ਪੁਲੀਸ ਵੱਲੋਂ ਕਤਲ ਸਬੰਧੀ ਚਾਰ ਨੌਜਵਾਨਾਂ ਨੂੰ ਰਾਤ ਨੂੰ ਹੀ ਸਰਕਾਰੀ ਹਸਪਤਾਲ ਚਮਕੌਰ ਸਾਹਿਬ ਤੋਂ ਗ੍ਰਿਫ਼ਤਾਰ ਕਰ ਲਿਆ ਹੈ, ਜੋ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਵਿਖੇ ਦਾਖਲ ਹੋ ਗਏ ਸਨ। ਮੁਲਜ਼ਮਾਂ ਦਾ ਸਬੰਧ ਨੇੜਲੇ ਨਿਹੰਗਾਂ ਦੇ ਡੇਰੇ ਨਾਲ ਦੱਸਿਆ ਜਾ ਰਿਹਾ ਹੈ।