DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਰਵੀਕਲ ਕੈਂਸਰ ਰੋਕਥਾਮ ਟੀਕਾਕਰਨ ਦੀ ਸ਼ੁਰੂਆਤ

15 ਸਾਲ ਤੱਕ ਦੀਆਂ ਲੜਕੀਆਂ ਦੇ ਲਗਾਏ ਜਾ ਰਹੇ ਨੇ ਐੱਚ ਪੀ ਵੀ ਟੀਕੇ

  • fb
  • twitter
  • whatsapp
  • whatsapp
featured-img featured-img
ਟੀਕਾਕਰਨ ਮੁਹਿੰਮ ਸ਼ੁਰੂ ਕਰਵਾਉਂਦੇ ਹੋਏ ਪ੍ਰਸ਼ਾਸਨ ਗੁਲਾਬ ਚੰਦ ਕਟਾਰੀਆ।
Advertisement

ਯੂ ਟੀ ਦੇ ਸਿਹਤ ਵਿਭਾਗ ਵੱਲੋਂ ਸਿਟੀ ਬਿਊਟੀਫੁੱਲ ਵਿੱਚ ਲੜਕੀਆਂ ਨੂੰ ਸਰਵੀਕਲ ਕੈਂਸਰ ਰੋਕਥਾਮ (ਐੱਚ ਪੀ ਵੀ ਟੀਕਾਕਰਨ) ਦੇ ਟੀਕੇ ਲਗਾਉਣ ਦੀ ਮੁਹਿੰਮ ਅੱਜ ਸ਼ੁਰੂ ਕੀਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਭਰ ਵਿੱਚ ਸਰਵੀਕਲ ਕੈਂਸਰ ਦੇ ਵਿਰੁੱਧ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਕੌਮੀ ਪੱਧਰ ਦਾ ਇਹ ਲਾਂਚ ਸਮਾਗਮ ਅਜਮੇਰ (ਰਾਜਸਥਾਨ) ਵਿੱਚ ਕਰਵਾਇਆ ਗਿਆ। ਯੂ ਟੀ ਚੰਡੀਗੜ੍ਹ ਵਿੱਚ ਐੱਚ ਪੀ ਵੀ ਟੀਕਾਕਰਨ ਮੁਹਿੰਮ ਦੀ ਰਸਮੀ ਸ਼ੁਰੂਆਤ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਕੀਤੀ ਗਈ।

ਇਹ ਸਮਾਗਮ ਸਰਕਾਰੀ ਮਲਟੀ-ਸਪੈਸ਼ਲਿਟੀ ਹਸਪਤਾਲ ਦੇ ਮਾਡਲ ਇਮੂਨਾਈਜੇਸ਼ਨ ਸੈਂਟਰ ਵਿੱਚ ਕੀਤਾ ਗਿਆ। ਉਦਘਾਟਨੀ ਸਮਾਗਮ ਵਿੱਚ ਰਾਜਪਾਲ ਦੇ ਪ੍ਰਿੰਸੀਪਲ ਸਕੱਤਰ ਵੀ ਪੀ ਸਿੰਘ, ਸਿਹਤ ਸਕੱਤਰ ਮਨਦੀਪ ਸਿੰਘ ਬਰਾੜ, ਸਿਹਤ ਸੇਵਾਵਾਂ ਦੇ ਡਾਇਰੈਕਟਰ ਡਾ. ਸੁਮਨ ਸਿੰਘ ਸਮੇਤ ਸਿਹਤ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ। ਪੋਸਟ ਗ੍ਰੈਜੂਏਟ ਇੰਸਟੀਟਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ, ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਵਿਸ਼ਵ ਸਿਹਤ ਸੰਗਠਨ, ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ, ਜੌਨ ਸਨੋਅ ਇੰਡੀਆ ਅਤੇ ਸਮਾਜ ਭਲਾਈ ਵਿਭਾਗ ਸਮੇਤ ਅਹਿਮ ਸੰਸਥਾਵਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ। ਪਹਿਲੇ ਦਿਨ ਕੁੱਲ 13 ਬਾਲੜੀਆਂ ਦਾ ਟੀਕਾਕਰਨ ਕੀਤਾ ਗਿਆ। ਸਾਰੇ ਲਾਭਪਾਤਰੀਆਂ ਦਾ ਵੇਰਵਾ ‘ਯੂ-ਵਿਨ’ ਪੋਰਟਲ ’ਤੇ ਅਪਲੋਡ ਕੀਤਾ ਗਿਆ ਅਤੇ ਟੀਕਾਕਰਨ ਸਰਟੀਫਿਕੇਟ ਮੌਕੇ ’ਤੇ ਜਾਰੀ ਕੀਤੇ ਗਏ। ਇਨ੍ਹਾਂ ਲੜਕੀਆਂ ਨੂੰ ਗਾਰਡਾਸਿਲ-4 ਵੈਕਸੀਨ ਦਿੱਤੀ ਗਈ, ਜੋ ਮਹਿਲਾਵਾਂ ਵਿੱਚ ਸਰਵੀਕਲ ਕੈਂਸਰ ਦੀ ਰੋਕਥਾਮ ਲਈ ਕਾਫ਼ੀ ਪ੍ਰਭਾਵਸ਼ਾਲੀ ਹੈ। 15 ਸਾਲ ਤੱਕ ਦੀਆਂ ਲੜਕੀਆਂ ਨੂੰ ਸਿੰਗਲ ਡੋਜ਼ ਵਜੋਂ ਦਿੱਤੀ ਜਾਵੇਗੀ।

Advertisement

Advertisement
Advertisement
×