DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

CBSE Free Courses: ਹੁਣ ਵਿਦਿਆਰਥੀਆਂ ਨੂੰ ਮੁਫ਼ਤ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਪਾਈਥਨ ਕਰਵਾਏਗਾ ਸੀ ਬੀ ਐੱਸ ਈ

ਅੱਠਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ 19 ਔਨਲਾਈਨ ਕੋਰਸ ਸ਼ੁਰੂ

  • fb
  • twitter
  • whatsapp
  • whatsapp
Advertisement

CBSE Free AI: ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ ਬੀ ਐੱਸ ਈ) ਵੱਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ (ਏ ਆਈ), ਪਾਈਥਨ ਪ੍ਰੋਗਰਾਮਿੰਗ ਜਾਂ ਸਾਈਬਰ ਸੁਰੱਖਿਆ ਵਰਗੀਆਂ ਨਵੀਆਂ ਤਕਨੀਕਾਂ ਸਿੱਖਣ ਦੇ ਚਾਹਵਾਨ ਵਿਦਿਆਰਥੀਆਂ ਲਈ ਨਵਾਂ ਉਪਰਾਲਾ ਕੀਤਾ ਗਿਆ ਹੈ। ਬੋਰਡ ਨੇ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਆਧੁਨਿਕ ਤਕਨੀਕਾਂ ਨਾਲ ਜੋੜਨ ਦੇ ਮਕਸਦ ਨਾਲ 19 ਮੁਫ਼ਤ ਔਨਲਾਈਨ ਕੋਰਸ ਮੁਹੱਈਆ ਕਰਵਾਏ ਹਨ। ਇਨ੍ਹਾਂ ਕੋਰਸਾਂ ਦੀ ਮਦਦ ਨਾਲ ਵਿਦਿਆਰਥੀ ਸਕੂਲ ਦੀ ਪੜ੍ਹਾਈ ਦੇ ਨਾਲ-ਨਾਲ ਡਿਜੀਟਲ ਦੁਨੀਆ ਦੇ ਨਵੇਂ ਹੁਨਰ ਵੀ ਸਿੱਖ ਸਕਣਗੇ। ਇਹ ਸਾਰੇ ਕੋਰਸ ਐਨ ਆਈ ਈ ਐਲ ਆਈ ਟੀ ਡਿਜੀਟਲ ਯੂਨੀਵਰਸਿਟੀ (ਐਨ ਡੀ ਯੂ) ਦੇ ਪਲੇਟਫਾਰਮ ’ਤੇ ਮੁਹੱਈਆ ਕਰਵਾਏ ਗਏ ਹਨ। ਇਨ੍ਹਾਂ ਕੋਰਸਾਂ ਲਈ ਵਿਦਿਆਰਥੀਆਂ ਨੂੰ ਕੋਈ ਵੀ ਫ਼ੀਸ ਅਦਾ ਨਹੀਂ ਕਰਨੀ ਪਵੇਗੀ ਅਤੇ ਉਹ ਆਪਣੀ ਸਹੂਲਤ ਅਨੁਸਾਰ ਕਿਸੇ ਵੀ ਵੇਲੇ ਅਤੇ ਕਿਸੇ ਵੀ ਥਾਂ ਤੋਂ ਔਨਲਾਈਨ ਪੜ੍ਹਾਈ ਮੁਕੰਮਲ ਕਰ ਸਕਦੇ ਹਨ। ਇਹ ਕੋਰਸ ਅੱਠਵੀਂ ਜਮਾਤ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀ ਕਰ ਸਕਦੇ ਹਨ।

ਬੋਰਡ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਿਰਫ਼ ਕਿਤਾਬੀ ਗਿਆਨ ਤੱਕ ਸੀਮਤ ਰੱਖਣ ਦੀ ਬਜਾਏ ਉਨ੍ਹਾਂ ਨੂੰ ਆਧੁਨਿਕ ਤਕਨੀਕਾਂ ਤੋਂ ਜਾਣੂ ਕਰਵਾਉਣਾ ਹੈ, ਜਿਸ ਨਾਲ ਉਨ੍ਹਾਂ ਨੂੰ ਸਕੂਲ ਪੱਧਰ ’ਤੇ ਹੀ ਉਨ੍ਹਾਂ ਵਿਸ਼ਿਆਂ ਦੀ ਮੁੱਢਲੀ ਜਾਣਕਾਰੀ ਮਿਲ ਜਾਵੇਗੀ ਜਿਨ੍ਹਾਂ ਦੀ ਆਉਣ ਵਾਲੇ ਸਮੇਂ ਵਿੱਚ ਸਭ ਤੋਂ ਵੱਧ ਮੰਗ ਰਹਿਣ ਵਾਲੀ ਹੈ।

Advertisement

ਕਿਹੜੇ ਕਿਹੜੇ ਵਿਸ਼ੇ ਤੇ ਕੋਰਸਾਂ ਦਾ ਸਮਾਂ

Advertisement

ਇਨ੍ਹਾਂ 19 ਕੋਰਸਾਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ, ਜੈਨਰੇਟਿਵ ਏ ਆਈ, ਪਾਈਥਨ ਪ੍ਰੋਗਰਾਮਿੰਗ, ਇੰਟਰਨੈੱਟ ਆਫ਼ ਥਿੰਗਜ਼, ਕਲਾਊਡ ਕੰਪਿਊਟਿੰਗ, ਸਾਈਬਰ ਸੁਰੱਖਿਆ, ਵੈੱਬ ਡਿਜ਼ਾਈਨਿੰਗ, ਸੈਮੀਕੰਡਕਟਰ ਡਿਜ਼ਾਈਨ, ਵੀਐਲਐਸਆਈ ਡਿਜ਼ਾਈਨ, ਥ੍ਰੀ ਡੀ ਪ੍ਰਿੰਟਿੰਗ ਅਤੇ ਐਡੀਟਿਵ ਮੈਨੂਫੈਕਚਰਿੰਗ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਏ ਡਬਲਿਊ ਐਸ ਦੇ ਬੇਸਿਕ, ਇੰਟਰਮੀਡੀਏਟ ਅਤੇ ਐਡਵਾਂਸ ਪੱਧਰ ਦੇ ਕੋਰਸ, ਕੰਪਿਊਟਰ ਕੰਸੈਪਟਸ, ਚਿੱਪਕਰਾਫਟ, ਡੀਪਕਰਾਫਟ ਸਟੂਡੀਓ ਅਤੇ ਆਰ ਟੀ ਐਲ ਵਰਗੇ ਵਿਸ਼ੇਸ਼ ਪਾਠਕ੍ਰਮ ਵੀ ਉਪਲਬਧ ਕਰਵਾਏ ਗਏ ਹਨ। ਮਾਹਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਇਨ੍ਹਾਂ ਖੇਤਰਾਂ ਵਿੱਚ ਰੁਜ਼ਗਾਰ ਦੇ ਮੌਕੇ ਬਹੁਤ ਵਧਣਗੇ। ਇਨ੍ਹਾਂ ਔਨਲਾਈਨ ਕੋਰਸਾਂ ਦਾ ਸਮਾਂ ਇੱਕ ਜਿਹਾ ਨਹੀਂ ਹੈ। ਕੁਝ ਕੋਰਸ ਡੇਢ ਘੰਟੇ ਵਿੱਚ ਮੁਕੰਮਲ ਕੀਤੇ ਜਾ ਸਕਦੇ ਹਨ, ਜਦਕਿ ਕੁਝ ਐਡਵਾਂਸ ਕੋਰਸ 20 ਘੰਟੇ ਜਾਂ ਉਸ ਤੋਂ ਵੱਧ ਸਮੇਂ ਦੇ ਹਨ। ਕੋਰਸਾਂ ਵਿੱਚ ਦਾਖ਼ਲਾ ਲੈਣ ਲਈ ਚਾਹਵਾਨ ਵਿਦਿਆਰਥੀਆਂ ਨੂੰ ਨਾਈਲਿਟ ਡਿਜੀਟਲ ਯੂਨੀਵਰਸਿਟੀ ਦੇ ਆਨਲਾਈਨ ਪੋਰਟਲ ’ਤੇ ਜਾਣਾ ਪਵੇਗਾ, ਜਿੱਥੇ ਉਹ ਆਪਣੀ ਪਸੰਦ ਦਾ ਕੋਰਸ ਚੁਣ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।

Advertisement
×