DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

CBSE ਵੱਲੋਂ OSM Portal ਹੈਕ ਹੋਣ ਦੇ ਦਾਅਵੇ ਖਾਰਜ

ਬੋਰਡ ਦਾ ਸਿਸਟਮ ਪੂਰੀ ਤਰ੍ਹਾਂ ਸੁਰੱਖਿਅਤ: CBSE

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ ਬੀ ਐੱਸ ਈ) ਨੇ ਅੱਜ ਸੋਸ਼ਲ ਮੀਡੀਆ ’ਤੇ ਚੱਲ ਰਹੇ ਔਨ-ਸਕ੍ਰੀਨ ਮਾਰਕਿੰਗ (OSM) ਸਿਸਟਮ ਦੇ ਹੈਕ ਹੋਣ ਦੀ ਦਾਅਵੇ ਨਕਾਰ ਦਿੱਤੇ ਹਨ। ਬੋਰਡ ਨੇ ਸਪਸ਼ਟ ਕੀਤਾ ਹੈ ਕਿ ਸੋਸ਼ਲ ਮੀਡੀਆ ਪੋਸਟ ਵਿੱਚ ਜਿਸ ਪੋਰਟਲ ਦਾ ਹਵਾਲਾ ਦਿੱਤਾ ਗਿਆ ਹੈ, ਉਹ ਸਿਰਫ਼ ਇੱਕ ਟੈਸਟਿੰਗ ਸਾਈਟ ਹੈ ਅਤੇ ਇਸ ਦਾ ਨਤੀਜੇ ਤਿਆਰ ਕਰਨ ਵਾਲੇ ਅਸਲ ਮੁਲਾਂਕਣ ਪਲੇਟਫਾਰਮ ਨਾਲ ਕੋਈ ਸਬੰਧ ਨਹੀਂ ਹੈ।

ਸੀਬੀਐੱਸਈ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਪੋਸਟ ਕੀਤਾ ਕਿ ਇੱਕ ਯੂਜ਼ਰ ਵੱਲੋਂ ਸੋਸ਼ਲ ਮੀਡੀਆ ’ਤੇ ਪੋਸਟ ਕਰਕੇ ਇਹ ਦਾਅਵਾ ਕੀਤਾ ਗਿਆ ਹੈ ਕਿ ਉਸ ਨੇ 26 ਫਰਵਰੀ 2026 ਨੂੰ ਸੀਬੀਐੱਸਈ ਦੇ ਔਨ ਸਕ੍ਰੀਨ ਮਾਰਕਿੰਗ (OSM) ਪੋਰਟਲ (URL: cbse.onmarks.co.in) ਨੂੰ ਹੈਕ ਕਰ ਲਿਆ ਸੀ। ਬੋਰਡ ਸਪਸ਼ਟ ਕਰਦਾ ਹੈ ਕਿ ਪ੍ਰੀਖਿਆ ਦੀਆਂ ਉੱਤਰ-ਪੱਤਰੀਆਂ ਦੀ ਜਾਂਚ ਲਈ ਵਰਤੇ ਜਾਣ ਵਾਲੇ ਅਸਲ ਪੋਰਟਲ ਦਾ ਲਿੰਕ (URL) ਬਿਲਕੁਲ ਵੱਖਰਾ ਹੈ, ਜਿਸ ਵਿੱਚ ਨਾ ਤਾਂ ਕੋਈ ਸੰਨ੍ਹ ਲੱਗੀ ਹੈ ਅਤੇ ਨਾ ਹੀ ਉਸ ਵਿੱਚ ਅਜਿਹੀ ਕੋਈ ਸੁਰੱਖਿਆ ਖਾਮੀ ਹੈ। ਬੋਰਡ ਨੇ ਅੱਗੇ ਦੱਸਿਆ ਕਿ ਉਕਤ ਵੈੱਬਸਾਈਟ ਸਿਰਫ਼ ਅੰਦਰੂਨੀ ਟੈਸਟਿੰਗ ਅਤੇ ਨਮੂਨੇ ਦੇ ਡਾਟਾ ਦੀ ਸਮੀਖਿਆ ਲਈ ਵਰਤੀ ਜਾਂਦੀ ਹੈ। ਇਸ ਪੋਰਟਲ 'ਤੇ ਵਿਦਿਆਰਥੀਆਂ ਦੇ ਨੰਬਰ ਜਾਂ ਕੋਈ ਹੋਰ ਅਸਲ ਡਾਟਾ ਮੌਜੂਦ ਨਹੀਂ ਹੈ ਅਤੇ ਸੁਰੱਖਿਆ ਵਿੱਚ ਸੰਨ੍ਹ ਲੱਗਣ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ।

Advertisement

ਜਾਣਕਾਰੀ ਅਨੁਸਾਰ 22 ਮਈ ਨੂੰ ਨਿਸਰਗ ਨਾਮ ਦੇ ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਕਿਹਾ ਕਿ ਉਸ ਨੇ ਇਸੇ ਸਾਲ 12ਵੀਂ ਦੀ ਪ੍ਰੀਖਿਆ ਦਿੱਤੀ ਹੈ, ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਫਰਵਰੀ ਵਿੱਚ ਸੀਬੀਐੱਸਈ ਦੇ ਪੋਰਟਲ ਨੂੰ ਹੈਕ ਕੀਤਾ ਸੀ।

Advertisement

ਦੂਜੇ ਪਾਸੇ, ਸੀਬੀਐੱਸਈ ਨੇ ਇਨ੍ਹਾਂ ਸਾਰੇ ਦਾਅਵਿਆਂ ਨੂੰ ਰੱਦ ਕਰਦਿਆਂ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਭਰੋਸਾ ਦਿਵਾਇਆ ਹੈ ਕਿ ਉਨ੍ਹਾਂ ਦਾ ਸਿਸਟਮ ਪੂਰੀ ਤਰ੍ਹਾਂ ਸੁਰੱਖਿਅਤ ਹੈ। ਬੋਰਡ ਨੇ ਕਿਹਾ ਕਿ ਮੁਲਾਂਕਣ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਉਣ ਲਈ ਇਸ ਸਿਸਟਮ ਵਿੱਚ ਮਜ਼ਬੂਤ ਸੁਰੱਖਿਆ ਪ੍ਰਬੰਧ ਅਤੇ ਸ਼ਿਕਾਇਤ ਨਿਵਾਰਣ ਪ੍ਰਣਾਲੀ ਲਾਗੂ ਕੀਤੀ ਗਈ ਹੈ। ਅਸਲ ਵਿੱਚ ਵਰਤੇ ਜਾ ਰਹੇ ਪਲੇਟਫਾਰਮ ਦੀ ਸੁਰੱਖਿਆ ਅਤੇ ਅਖੰਡਤਾ ਨੂੰ ਬਣਾਈ ਰੱਖਣ ਲਈ ਬੋਰਡ ਵੱਲੋਂ ਪੂਰੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ।

Advertisement
×