ਨੋਇਡਾ ਦੇ ਟੈਕਸੀ ਚਾਲਕ ਦੀ ਕਾਰ ਤੇ ਨਕਦੀ ਲੁੱਟੀ

ਨੋਇਡਾ ਦੇ ਟੈਕਸੀ ਚਾਲਕ ਦੀ ਕਾਰ ਤੇ ਨਕਦੀ ਲੁੱਟੀ

ਟੈਕਸੀ ਚਾਲਕ ਪਵਨ ਕੁਮਾਰ ਮਾਮਲੇ ਦੀ ਜਾਣਕਾਰੀ ਦਿੰਦਾ ਹੋਇਆ। -ਫੋਟੋ: ਰੂਬਲ

ਹਰਜੀਤ ਸਿੰਘ
ਜ਼ੀਰਕਪੁਰ, 21 ਅਕਤੂਬਰ

ਇਥੇ ਲੰਘੀ ਰਾਤ ਚਾਰ ਅਣਪਛਾਤੇ ਲੁਟੇਰਿਆਂ ਨੇ ਟੈਕਸੀ ਚਾਲਕ ਨੂੰ ਬੰਧਕ ਬਣਾ ਕੇ ਉਸ ਦੀ ਸਵਿਫ਼ਟ ਡਿਜ਼ਾਇਰ ਕਾਰ, ਮੋਬਾਈਲ ਫੋਨ ਅਤੇ 11 ਹਜ਼ਾਰ ਦੀ ਨਕਦੀ ਲੁੱਟ ਲਈ। ਲੁਟੇਰੇ ਸਿੰਘਪੁਰਾ ਚੌਕ ਤੋਂ ਦਿੱਲੀ ਜਾਣ ਲਈ ਸਵਾਰੀ ਬਣ ਕੇ ਟੈਕਸੀ ਵਿੱਚ ਬੈਠੇ ਸਨ ਜਿਨ੍ਹਾਂ ਨੇ ਟੈਕਸੀ ਚਾਲਕ ਨੂੰ ਬੰਧਕ ਬਣਾ ਕੇ ਲੁੱਟ ਲਿਆ। ਇਸ ਦੌਰਾਨ ਚਾਲਕ ਦੀ ਕੁੱਟਮਾਰ ਵੀ ਕੀਤੀ ਗਈ ਜਿਸ ਕਾਰਨ ਉਸ ਨੂੰ ਸੱਟਾਂ ਲੰਗੀਆਂ। ਪੁਲੀਸ ਨੇ ਚਾਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਪਵਨ ਕੁਮਾਰ ਵਾਸੀ ਸੈਕਟਰ-49 ਨੋਇਡਾ ਨੇ ਦੱਸਿਆ ਕਿ ਉਹ ਸੋਮਵਾਰ ਰਾਤ ਦਿੱਲੀ ਦੇ ਸ਼ਾਦੀਪੁਰ ਮੈਟਰੋ ਸਟੇਸ਼ਨ ਤੋਂ ਸਵਾਰੀ ਲੈ ਕੇ ਢਾਈ ਵਜੇ ਪੰਚਕੂਲਾ ਪੁਹੰਚਿਆ ਸੀ। ਦਿੱਲੀ ਵਾਪਸ ਜਾਂਦੇ ਹੋਏ ਉਸ ਨੂੰ ਜ਼ੀਰਕਪੁਰ ਸਿੰਘਪੁਰਾ ਚੌਕ ਤੋਂ ਦੋ ਨੌਜਵਾਨ ਸਵਾਰੀ ਬਣ ਕੇ ਦਿੱਲੀ ਜਾਣ ਲਈ ਉਸ ਦੀ ਗੱਡੀ ਵਿੱਚ ਬੈਠ ਗਏ। ਕੁਝ ਦੇਰ ਬਾਅਦ ਉਸ ਦੀ ਗੱਡੀ ਵਿੱਚ ਦੋ ਹੋਰ ਨੌਜਵਾਨ ਬੈਠ ਗਏ। ਚਾਰੇ ਜਣੇ ਗੱਡੀ ਵਿੱਚ ਸੀਐਨਜੀ ਭਰਵਾਉਣ ਲਈ ਟੈਕਸੀ ਚਾਲਕ ਨੂੰ ਪਟਿਆਲਾ ਰੋਡ ’ਤੇ ਸਥਿਤ ਪੰਪ ’ਤੇ ਲੈ ਗਏ ਜਿਥੇ ਗੈਸ ਖ਼ਤਮ ਹੋਣ ਕਾਰਨ ਉਹ ਉਸ ਨੂੰ ਬਨੂੜ ਵੱਲ ਲੈ ਗਏ। ਬਨੂੜ ਦੇ ਅਜੀਜ਼ਪੁਰ ਟੋਲ ਪਲਾਜ਼ਾ ਦੇ ਨੇੜੇ ਟੈਕਸੀ ਵਿੱਚ ਗੈਸ ਭਰਵਾਈ ਗਈ। ਇਸ ਮਗਰੋਂ ਕਾਰ ਸਵਾਰ ਚਾਰੇ ਨੌਜਵਾਨਾਂ ਨੇ ਚਾਲਕ ਨੂੰ ਬੰਧਕ ਬਣਾ ਕੇ ਉਸ ਦੀ ਮਾਰਕੁੱਟ ਕੀਤੀ ਤੇ ਉਸ ਨੂੰ ਪਿੱਛਲੀ ਸੀਟ ’ਤੇ ਬਿੱਠਾ ਦਿੱਤਾ। ਇਸ ਮਗਰੋਂ ਲੁਟੇਰਿਆਂ ਨੇ ਉਸ ਨੂੰ ਪੰਚਕੂਲਾ ਨੇੜੇ ਊਤਾਰ ਦਿੱਤਾ ਅਤੇ ਕਾਰ ਲੈ ਕੇ ਫ਼ਰਾਰ ਹੋ ਗਏ।

ਥਾਣਾ ਮੁਖੀ ਇੰਸਪੈਕਟਰ ਰਾਜਪਾਲ ਸਿੰਘ ਗਿੱਲ ਨੇ ਦੱਸਿਆ ਕਿ ਪਵਨ ਕੁਮਾਰ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਪੰਜਾਬ ਵਿੱਚ ਰੇਲ ਗੱਡੀਆਂ ਦੀ ਆਵਾਜਾਈ ਸ਼ੁਰੂ

ਪੰਜਾਬ ਵਿੱਚ ਰੇਲ ਗੱਡੀਆਂ ਦੀ ਆਵਾਜਾਈ ਸ਼ੁਰੂ

ਬਣਾਂਵਾਲਾ ਤਾਪ ਘਰ ਵਿੱਚ ਪੁੱਜੀ ਕੋਲੇ ਵਾਲੀ ਗੱਡੀ, ਅੰਮ੍ਰਿਤਸਰ ਤੋਂ ਹਰਿ...

ਕਰੋਨਾ: ਸੁਪਰੀਮ ਕੋਰਟ ਵੱਲੋਂ ਦਿੱਲੀ ਤੇ ਗੁਜਰਾਤ ਸਰਕਾਰ ਦੀ ਖਿਚਾਈ

ਕਰੋਨਾ: ਸੁਪਰੀਮ ਕੋਰਟ ਵੱਲੋਂ ਦਿੱਲੀ ਤੇ ਗੁਜਰਾਤ ਸਰਕਾਰ ਦੀ ਖਿਚਾਈ

ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੇ ਸੂਬਾ ਸਰਕਾਰਾਂ ਤੋਂ ਵੀਰਵਾਰ ਤੱਕ ਸਟੇਟਸ ਰਿ...

ਕੱਟੜਾ-ਦਿੱਲੀ ਐਕਸਪ੍ਰੈੱਸਵੇਅ ਰੋਡ ਪ੍ਰਾਜੈਕਟ 2023 ’ਚ ਪੂਰਾ ਹੋਵੇਗਾ: ਜਿਤੇਂਦਰ ਸਿੰਘ

ਕੱਟੜਾ-ਦਿੱਲੀ ਐਕਸਪ੍ਰੈੱਸਵੇਅ ਰੋਡ ਪ੍ਰਾਜੈਕਟ 2023 ’ਚ ਪੂਰਾ ਹੋਵੇਗਾ: ਜਿਤੇਂਦਰ ਸਿੰਘ

ਅੰਮ੍ਰਿਤਸਰ ਤੇ ਕੱਟੜਾ ਵਿਚਾਲੇ ਸੰਪਰਕ ਬਣਨ ਨਾਲ ਸੈਰ ਸਪਾਟੇ ਨੂੰ ਮਿਲੇਗਾ...

ਸ਼ਹਿਰ

View All