DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਜਪਾ ਦੇ ਮੰਡਲ ਪ੍ਰਧਾਨ ਖ਼ਿਲਾਫ਼ ਧੋਖਾਧੜੀ ਦੇ ਦੋਸ਼ ਹੇਠ ਕੇਸ ਦਰਜ

ਭਾਜਪਾ ਦੇ ਮੰਡਲ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਰਜੀਵ ਵਰਮਾ ਪੁੱਤਰ ਰਾਜਪਾਲ ਵਰਮਾ ਮਾਲਕ ਰਾਜਪਾਲ ਜਿਊਲਰ ਖ਼ਿਲਾਫ਼ ਅਮਲੋਹ ਪੁਲੀਸ ਨੇ ਧੋਖਾਧੜੀ ਦੇ ਦੋਸ਼ ਹੇਠ ਕੇਸ ਦਰਜ ਕਰਕੇ ਕਾਰਵਾਈ ਸੁਰੂ ਕਰ ਦਿੱਤੀ ਹੈ। ਹਾਲਾਂਕਿ ਵਰਮਾ ਨੇ ਦੋਸ਼ਾਂ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਦਿਆਂ...

  • fb
  • twitter
  • whatsapp
  • whatsapp
Advertisement
ਭਾਜਪਾ ਦੇ ਮੰਡਲ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਰਜੀਵ ਵਰਮਾ ਪੁੱਤਰ ਰਾਜਪਾਲ ਵਰਮਾ ਮਾਲਕ ਰਾਜਪਾਲ ਜਿਊਲਰ ਖ਼ਿਲਾਫ਼ ਅਮਲੋਹ ਪੁਲੀਸ ਨੇ ਧੋਖਾਧੜੀ ਦੇ ਦੋਸ਼ ਹੇਠ ਕੇਸ ਦਰਜ ਕਰਕੇ ਕਾਰਵਾਈ ਸੁਰੂ ਕਰ ਦਿੱਤੀ ਹੈ। ਹਾਲਾਂਕਿ ਵਰਮਾ ਨੇ ਦੋਸ਼ਾਂ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਦਿਆਂ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕਰਕੇ ਮਾਮਲੇ ਦੀ ਜਾਂਚ ਰਾਹੀਂ ਸਹੀ ਤੱਥ ਸਾਹਮਣੇ ਲਿਆਉਣ ਦੀ ਅਪੀਲ ਕੀਤੀ ਹੈ। ਪੁਲੀਸ ਨੇ ਦੱਸਿਆ ਕਿ ਬਾਰੇ ਖਾਂ ਪੁੱਤਰ ਫਕੀਰ ਚੰਦ ਵਾਸੀ ਵਾਰਡ ਨੰਬਰ 6 ਅੰਨੀਆਂ ਰੋਡ ਅਮਲੋਹ ਨੇ ਜਿਲ੍ਹਾ ਪੁਲੀਸ ਮੁਖੀ ਨੂੰ ਸ਼ਿਕਾਇਤ ਕੀਤੀ ਕਿ ਕਥਿਤ ਦੋਸ਼ੀ ਨੇ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਉਸ ਨਾਲ ਕਥਿਤ 30 ਲੱਖ ਦੀ ਠੱਗੀ ਮਾਰੀ ਹੈ। ਵੀਜ਼ਾ ਨਾ ਲੱਗਣ ’ਤੇ ਮੁਲਜ਼ਮ ਨੇ ਚਾਰ ਕਿਸ਼ਤਾਂ ਵਿਚ 20 ਲੱਖ ਤਾਂ ਮੋੜ ਦਿੱਤਾ ਪਰ ਬਾਕੀ ਰਕਮ ਦੇਣ ਤੋਂ ਟਾਲ-ਮਟੋਲ ਕਰਦਾ ਰਿਹਾ। ਮਾਮਲੇ ਦੀ ਪੜਤਾਲ ਮਗਰੋਂ ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement

Advertisement
Advertisement
×