ਦੇਹ ਵਪਾਰ ’ਚ ਧੱਕਣ ਦੇ ਦੋਸ਼ ਹੇਠ ਕੇਸ ਦਰਜ

ਦੇਹ ਵਪਾਰ ’ਚ ਧੱਕਣ ਦੇ ਦੋਸ਼ ਹੇਠ ਕੇਸ ਦਰਜ

ਪੁਲੀਸ ਵੱਲੋਂ ਕਾਬੂ ਕੀਤੇ ਗਏ ਮੁਲਜ਼ਮ। ਫੋਟੋ: ਰੂਬਲ

ਹਰਜੀਤ ਸਿੰਘ

ਜ਼ੀਰਕਪੁਰ, 27 ਅਕਤੂਬਰ

ਪੁਲੀਸ ਨੇ ਇੱਕ ਔਰਤ ਨੂੰ ਜਬਰਦਸਤੀ ਦੇਹ ਵਪਾਰ ਵਿੱਚ ਧੱਕਣ ਦੇ ਦੋਸ਼ ਹੇਠ ਇੱਕ ਔਰਤ ਸਣੇ ਦੋ ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਮੁਖੀ ਇੰਸਪੈਕਟਰ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿਬਿਜਨੌਰ ਦੀ ਵਸਨੀਕ ਇੱਕ ਔਰਤ ਨੇ ਸ਼ਿਕਾਇਤ ਦੇ ਕੇ ਦੱਸਿਆ ਕਿ ਉਸ ਦੀ ਜਾਣ ਪਛਾਣ ਇੱਥੋਂ ਦੀ ਵਸਨੀਕ ਇੱਕ ਔਰਤ ਨਾਲ ਹੋਈ ਸੀ ਜਿਸਨੇ ਉਸਦੀ ਵਿੱਤੀ ਮਜਬੂਰੀ ਦਾ ਫਾਇਦਾ ਚੁੱਕਦਿਆਂ ਮਾਰਚ 2021 ਤੋਂ ਉਸ ਕੋਲੋਂ ਇੱਕ ਹੋਟਲ ਵਿੱਚ ਦੇਹ ਵਪਾਰ ਦਾ ਧੰਦਾ ਕਰਵਾਉਣਾ ਸ਼ੁਰੂ ਕਰ ਦਿੱਤਾ। ਸ਼ਿਕਾਇਤਕਰਤਾ ਨੇ ਦੱਸਿਆ ਕਿ ਮੁਲਜ਼ਮ ਔਰਤ ਵੱਲੋਂ ਸ਼ਹਿਰ ਦੇ ਵੱਖ-ਵੱਖ ਹੋਟਲਾਂ ਵਿੱਚ ਉਸ ਵਾਂਗ ਹੋਰ ਵੀ ਮਜਬੂਰ ਲੜਕੀਆਂ ਤੋਂ ਧੰਦਾ ਕਰਵਾਉਂਦੀ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਮੁਲਜ਼ਮ ਲੜਕੀਆਂ ਅਤੇ ਔਰਤਾਂ ਨੂੰ ਗਾਹਕਾਂ ਅੱਗੇ ਪੇਸ਼ ਕਰ ਕੇ ਮੋਟੀ ਰਕਮ ਵਸੂਲਦੀ ਸੀ ਜਦਕਿ ਉਨ੍ਹਾਂ ਨੂੰ ਘੱਟ ਪੈਸੇ ਦਿੱਤੇ ਜਾਂਦੇ ਸਨ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਹ ਹੁਣ ਧੰਦਾ ਛੱਡਣਾ ਚਾਹੁੰਦੀ ਸੀ ਪਰ ਮੁਲਜ਼ਮ ਉਸ ਨੂੰ ਛੱਡਣ ਨਹੀਂ ਦੇ ਰਹੀ ਸੀ। ਉਸ ਵੱਲੋਂ ਮਨਾ ਕਰਨ ’ਤੇ ਉਸ ਵੱਲੋਂ ਕਥਿਤ ਤੌਰ ’ਤੇ ਮੁਹੰਮਦ ਕੇਸਰ ਵਾਸੀ ਮੌਲੀ ਜੱਗਰਾਂ ਨਾਲ ਉਸ ਦੇ ਘਰ ਆ ਕੇ ਉਸਦੀ ਮਾਰਕੁੱਟ ਕੀਤੀ ਗਈ ਅਤੇ ਧਮਕੀ ਦਿੱਤੀ ਗਈ ਕਿ ਜੇਕਰ ਉਸ ਵੱਲੋਂ ਧੰਦਾ ਛੱਡਿਆ ਤਾਂ ਉਸ ਨੂੰ ਜਾਨੋਂ ਮਾਰ ਦੇਵੇਗੀ। ਪੁਲੀਸ ਨੇ ਦੱਸਿਆ ਕਿ ਔਰਤ ਨੇ ਸ਼ਿਕਾਇਤ ਵਿੱਚ ਮੁਲਜ਼ਮਾਂ ’ਤੇ ਮਨੁੱਖੀ ਤਸਕਰੀ ਕਰਨ ਦਾ ਦੋਸ਼ ਲਾਇਆ ਹੈ। ਪੁਲੀਸ ਨੇ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਔਰਤ ਅਤੇ ਉਸਦੇ ਸਾਥੀ ਮੁਹੰਮਦ ਕੇਸਰ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗ਼ੈਰ-ਜ਼ਿੰਮੇਵਾਰਾਨਾ ਬਿਆਨ

ਗ਼ੈਰ-ਜ਼ਿੰਮੇਵਾਰਾਨਾ ਬਿਆਨ

ਮੁੱਖ ਮੰਤਰੀ ਦੇ ਉਮੀਦਵਾਰ

ਮੁੱਖ ਮੰਤਰੀ ਦੇ ਉਮੀਦਵਾਰ

ਨੈਤਿਕ ਪਤਨ

ਨੈਤਿਕ ਪਤਨ

ਸਿਆਸਤ ਦਾ ਅਪਰਾਧੀਕਰਨ

ਸਿਆਸਤ ਦਾ ਅਪਰਾਧੀਕਰਨ

ਪੰਜਾਬ ਵਿਚ ਦਲ-ਬਦਲੀ ਦੀ ਸਿਆਸਤ

ਪੰਜਾਬ ਵਿਚ ਦਲ-ਬਦਲੀ ਦੀ ਸਿਆਸਤ

ਬੈਂਕਿੰਗ, ਵਿਕਾਸ ਅਤੇ ਸਿਆਸਤ

ਬੈਂਕਿੰਗ, ਵਿਕਾਸ ਅਤੇ ਸਿਆਸਤ

ਸੁਪਰੀਮ ਕੋਰਟ ਦਾ ਫ਼ੈਸਲਾ

ਸੁਪਰੀਮ ਕੋਰਟ ਦਾ ਫ਼ੈਸਲਾ

ਮੁੱਖ ਖ਼ਬਰਾਂ

ਪੰਜਾਬ ਚੋਣਾਂ: ਹੁਣ 20 ਫਰਵਰੀ ਨੂੰ ਪੈਣਗੀਆਂ ਵੋਟਾਂ

ਪੰਜਾਬ ਚੋਣਾਂ: ਹੁਣ 20 ਫਰਵਰੀ ਨੂੰ ਪੈਣਗੀਆਂ ਵੋਟਾਂ

ਚੋਣ ਕਮਿਸ਼ਨ ਨੇ ਗੁਰੂ ਰਵਿਦਾਸ ਜੈਅੰਤੀ ਦੇ ਹਵਾਲੇ ਨਾਲ ਤਰੀਕ ਅੱਗੇ ਪਾਈ

ਆਪਣੇ ਨਾਰਾਜ਼ ਭਰਾ ਨੂੰ ਮਨਾ ਲਵਾਂਗਾ: ਚੰਨੀ

ਆਪਣੇ ਨਾਰਾਜ਼ ਭਰਾ ਨੂੰ ਮਨਾ ਲਵਾਂਗਾ: ਚੰਨੀ

ਫ਼ਿਰੋਜ਼ਪੁਰ ਦਿਹਾਤੀ ਤੋਂ ‘ਆਪ’ ਉਮੀਦਵਾਰ ਆਸ਼ੂ ਬੰਗੜ ਕਾਂਗਰਸ ’ਚ ਸ਼ਾਮਲ

ਬਿਹਾਰ ’ਚ ਦਾਨ ਨਾ ਦੇਣ ’ਤੇ ਸਿੱਖ ਸ਼ਰਧਾਲੂਆਂ ਉੱਤੇ ਪਥਰਾਅ

ਬਿਹਾਰ ’ਚ ਦਾਨ ਨਾ ਦੇਣ ’ਤੇ ਸਿੱਖ ਸ਼ਰਧਾਲੂਆਂ ਉੱਤੇ ਪਥਰਾਅ

ਛੇ ਸ਼ਰਧਾਲੂ ਜ਼ਖ਼ਮੀ; ਪਟਨਾ ਸਾਹਿਬ ਤੋਂ ਮੁਹਾਲੀ ਪਰਤ ਰਹੇ ਸਨ ਸ਼ਰਧਾਲੂ

ਸ਼ਹਿਰ

View All