DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੈਨੇਡਾ: ਸਰੀ-ਬਰੈਂਪਟਨ ਤੋਂ ਬਾਅਦ ਹੁਣ ਵੈਨਕੂਵਰ ’ਚ ਫਿਰੌਤੀ ਗੈਂਗਾਂ ਦੀ ਦਹਿਸ਼ਤ; ਪੰਜਾਬੀ ਕਾਰੋਬਾਰੀ ਨਿਸ਼ਾਨੇ ’ਤੇ

ਖੌਫ਼ ਦੇ ਸਾਏ ਹੇਠ ਬਿਲਡਰਾਂ ਨੇ ਜਨਤਕ ਥਾਵਾਂ ਤੋਂ ਹਟਾਏ ਨਾਮ-ਪਤੇ

  • fb
  • twitter
  • whatsapp
  • whatsapp
Advertisement

ਸਰੀ ਅਤੇ ਬਰੈਂਪਟਨ ਤੋਂ ਬਾਅਦ ਹੁਣ ਵੈਨਕੂਵਰ ਵਿੱਚ ਵੀ ਫਿਰੌਤੀਆਂ ਮੰਗਣ ਦਾ ਸਿਲਸਿਲਾ ਤੇਜ਼ ਹੋ ਗਿਆ ਹੈ, ਜਿਸ ਕਾਰਨ ਪੰਜਾਬੀ ਕਾਰੋਬਾਰੀ ਖਾਸ ਕਰਕੇ ਬਿਲਡਰ ਗਰੁੱਪ ਭਾਰੀ ਦਹਿਸ਼ਤ ਦੇ ਸਾਏ ਹੇਠ ਹਨ। ‘ਓਮਨੀ ਨਿਊਜ਼’ ਦੀ ਰਿਪੋਰਟ ਮੁਤਾਬਕ, ਵੈਨਕੂਵਰ ਦੇ ਪੰਜਾਬੀ ਬਿਲਡਰਾਂ ਨੇ ਆਪਣੀ ਸੁਰੱਖਿਆ ਦੇ ਮੱਦੇਨਜ਼ਰ ਕੰਮ ਵਾਲੀਆਂ ਥਾਵਾਂ (Job-sites) ਤੋਂ ਆਪਣੇ ਨਾਮ ਅਤੇ ਫ਼ੋਨ ਨੰਬਰਾਂ ਵਾਲੇ ਬੋਰਡ ਹਟਾਉਣੇ ਸ਼ੁਰੂ ਕਰ ਦਿੱਤੇ ਹਨ।

ਬਿਲਡਰਾਂ ਦਾ ਕਹਿਣਾ ਹੈ ਕਿ ਅਪਰਾਧੀਆਂ ਵੱਲੋਂ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ, ਜਿਸ ਕਾਰਨ ਕਈਆਂ ਨੇ ਆਪਣੇ ਪ੍ਰੋਜੈਕਟ ਤੱਕ ਰੋਕ ਦਿੱਤੇ ਹਨ। ਉਨ੍ਹਾਂ ਨੇ ਸ਼ਹਿਰ ਦੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਸਰਕਾਰੀ ਵੈੱਬਸਾਈਟਾਂ ’ਤੇ ਮੌਜੂਦ ਉਨ੍ਹਾਂ ਦੇ ਨਿੱਜੀ ਸੰਪਰਕ ਅਤੇ ਪ੍ਰੋਜੈਕਟਾਂ ਦੀ ਜਾਣਕਾਰੀ ਨੂੰ ਜਨਤਕ ਤੌਰ ’ਤੇ ਹਟਾਇਆ ਜਾਵੇ, ਕਿਉਂਕਿ ਅਪਰਾਧੀ ਇਨ੍ਹਾਂ ਵੇਰਵਿਆਂ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੇ ਹਨ।

Advertisement

ਜ਼ਿਕਰਯੋਗ ਹੈ ਕਿ ਸਰੀ ਅਤੇ ਬਰੈਂਪਟਨ ਵਿੱਚ ਪਿਛਲੇ ਕਾਫੀ ਸਮੇਂ ਤੋਂ ਦੱਖਣੀ ਏਸ਼ੀਆਈ ਕਾਰੋਬਾਰੀਆਂ ਨੂੰ ਅਜਿਹੀਆਂ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਲ 2025 ਵਿੱਚ ਇਕੱਲੇ ਸਰੀ ਵਿੱਚ ਹੀ ਫਿਰੌਤੀ ਦੀਆਂ 132 ਕੋਸ਼ਿਸ਼ਾਂ ਦਰਜ ਕੀਤੀਆਂ ਗਈਆਂ, ਜਿਨ੍ਹਾਂ ਵਿੱਚੋਂ ਕਈ ਮਾਮਲਿਆਂ ਵਿੱਚ ਗੋਲੀਆਂ ਚੱਲਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਸਨ।

Advertisement

ਵੈਨਕੂਵਰ ਪੁਲੀਸ ਨੇ ਫਿਲਹਾਲ ਫਿਰੌਤੀ ਦੇ ਚਾਰ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ, ਪਰ ਮੰਨਿਆ ਜਾ ਰਿਹਾ ਹੈ ਕਿ ਪੀੜਤਾਂ ਦੀ ਅਸਲ ਗਿਣਤੀ ਇਸ ਤੋਂ ਕਿਤੇ ਜ਼ਿਆਦਾ ਹੈ। ਬਿਲਡਰਾਂ ਨੇ ਸ਼ਿਕਾਇਤ ਕੀਤੀ ਹੈ ਕਿ ਪ੍ਰਸ਼ਾਸਨ ਦੀਆਂ ਪਾਰਦਰਸ਼ਤਾ ਨੀਤੀਆਂ ਅਪਰਾਧੀਆਂ ਲਈ ਸੌਖਾ ਰਾਹ ਬਣ ਰਹੀਆਂ ਹਨ। ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਡਰਨ ਦੀ ਬਜਾਏ ਅੱਗੇ ਆ ਕੇ ਸ਼ਿਕਾਇਤ ਦਰਜ ਕਰਵਾਉਣ ਤਾਂ ਜੋ ਇਨ੍ਹਾਂ ਗਰੋਹਾਂ ’ਤੇ ਨਕੇਲ ਕਸੀ ਜਾ ਸਕੇ।

Advertisement
×