DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Call center busted: ਪੰਚਕੂਲਾ ਦੇ ਸੈਕਟਰ-2 ਵਿੱਚ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼, 21 ਕਾਬੂ

ਪੰਚਕੂਲਾ ਦੇ ਸੈਕਟਰ-2 ਵਿੱਚ ਪੁਲੀਸ ਵੱਲੋਂ ਇੱਕ ਫਰਜ਼ੀ ਅੰਤਰਰਾਸ਼ਟਰੀ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਹੈ, ਜੋ ਇੱਕ ਈ-ਕਾਮਰਸ ਕੰਪਨੀ ਦੇ ਮੁਲਾਜ਼ਮ ਬਣ ਕੇ ਅਮਰੀਕੀ ਨਾਗਰਿਕਾਂ ਨੂੰ ਠੱਗਦਾ ਸੀ। ਪੁਲੀਸ ਨੇ ਸੈਕਟਰ-2 ਪੰਚਕੂਲਾ ਦੀ ਪਹਿਲੀ ਮੰਜ਼ਿਲ 'ਤੇ ਚੱਲ ਰਹੇ ਇਸ...

  • fb
  • twitter
  • whatsapp
  • whatsapp
Advertisement

ਪੰਚਕੂਲਾ ਦੇ ਸੈਕਟਰ-2 ਵਿੱਚ ਪੁਲੀਸ ਵੱਲੋਂ ਇੱਕ ਫਰਜ਼ੀ ਅੰਤਰਰਾਸ਼ਟਰੀ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਹੈ, ਜੋ ਇੱਕ ਈ-ਕਾਮਰਸ ਕੰਪਨੀ ਦੇ ਮੁਲਾਜ਼ਮ ਬਣ ਕੇ ਅਮਰੀਕੀ ਨਾਗਰਿਕਾਂ ਨੂੰ ਠੱਗਦਾ ਸੀ। ਪੁਲੀਸ ਨੇ ਸੈਕਟਰ-2 ਪੰਚਕੂਲਾ ਦੀ ਪਹਿਲੀ ਮੰਜ਼ਿਲ 'ਤੇ ਚੱਲ ਰਹੇ ਇਸ ਫਰਜ਼ੀ ਕਾਲ ਸੈਂਟਰ ਤੋਂ 21 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵਿੱਚ 4 ਮੁੱਖ ਮੁਲਜ਼ਮ ਸ਼ਾਮਲ ਹਨ।

ਮੁੱਖ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 7 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਲਿਆ ਗਿਆ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਵੱਡੀ ਗਿਣਤੀ ਵਿੱਚ ਨੌਜਵਾਨ ਮੁੰਡੇ-ਕੁੜੀਆਂ ਲੈਪਟਾਪਾਂ, ਹੈੱਡਸੈੱਟਾਂ ਅਤੇ ਇੰਟਰਨੈੱਟ-ਆਧਾਰਿਤ ਸਾਫਟਵੇਅਰ ਰਾਹੀਂ ਵਿਦੇਸ਼ੀ ਨਾਗਰਿਕਾਂ ਨਾਲ ਗੱਲਬਾਤ ਕਰ ਰਹੇ ਸਨ।  ਮੁਲਜ਼ਮ ਇੱਕ ਸਾਫਟਵੇਅਰ ਰਾਹੀਂ ਕਾਲਾਂ ਪ੍ਰਾਪਤ ਕਰਦੇ ਸਨ ਅਤੇ (ਐਮਾਜ਼ੋਨ) ਈ-ਕਾਮਰਸ ਕੰਪਨੀ ਦੇ ਗਾਹਕ ਸੇਵਾ ਪ੍ਰਤੀਨਿਧੀ ਬਣ ਕੇ ਲੋਕਾਂ ਨੂੰ ਧੋਖਾ ਦਿੰਦੇ ਸਨ।

Advertisement

ਇਸ ਤੋਂ ਬਾਅਦ ਪੀੜਤਾਂ ਦੀ ਨਿੱਜੀ ਜਾਣਕਾਰੀ ਹਾਸਲ ਕਰਕੇ ਉਨ੍ਹਾਂ ਤੋਂ ਐਨੀਡੈਸਕ (AnyDesk) ਵਰਗੀਆਂ ਰਿਮੋਟ ਐਕਸੈਸ ਐਪਲੀਕੇਸ਼ਨਾਂ ਡਾਊਨਲੋਡ ਕਰਵਾਈਆਂ ਜਾਂਦੀਆਂ ਸਨ। ਇਸ ਰਾਹੀਂ ਉਹ ਪੀੜਤਾਂ ਦੇ ਸਿਸਟਮ ਤੱਕ ਪਹੁੰਚ ਪ੍ਰਾਪਤ ਕਰ ਲੈਂਦੇ ਸਨ ਅਤੇ ਉਨ੍ਹਾਂ ਨੂੰ ਗਿਫਟ ਕਾਰਡ ਖਰੀਦਣ ਲਈ ਗੁੰਮਰਾਹ ਕਰਦੇ ਸਨ। ਬਾਅਦ ਵਿੱਚ, ਉਹ ਗਿਫਟ ਕਾਰਡ ਵੱਖ-ਵੱਖ ਸਾਧਨਾਂ ਰਾਹੀਂ ਰੀਡੀਮ ਕੀਤੇ ਜਾਂਦੇ ਸਨ ਅਤੇ ਵਿੱਤੀ ਲਾਭ ਕਮਾਇਆ ਜਾਂਦਾ ਸੀ।

Advertisement

ਪੁਲੀਸ ਕਮਿਸ਼ਨਰ ਪੰਕਜ ਨੈਨ ਨੇ ਕਿਹਾ, "ਪੁਲੀਸ ਨੇ ਮੌਕੇ ਤੋਂ 19 ਕੰਪਿਊਟਰ, 3 ਲੈਪਟਾਪ, 16 ਹੈੱਡਸੈੱਟ, 2 ਪੀਓਐਸ ਮਸ਼ੀਨਾਂ, 3 ਵਾਕੀ-ਟਾਕੀ ਸੈੱਟ, 2 ਵਾਈ-ਫਾਈ ਰਾਊਟਰ, ਇੱਕ ਨੋਟ ਗਿਣਨ ਵਾਲੀ ਮਸ਼ੀਨ, ਇੱਕ ਮੋਹਰ, ਹਾਰਡ ਕ੍ਰਿਪਟੋ ਵਾਲਿਟ, 11.30 ਲੱਖ ਰੁਪਏ ਦੀ ਨਕਦੀ, ਜਾਅਲੀ ਵਿਦੇਸ਼ੀ ਕਰੰਸੀ, ਸੋਨੇ ਦੇ ਗਹਿਣੇ, ਹੀਰੇ ਦੇ ਟੌਪਸ, ਚੇਨਾਂ, ਬਰੇਸਲੇਟ ਅਤੇ ਹੋਰ ਮਹੱਤਵਪੂਰਨ ਦਸਤਾਵੇਜ਼ ਅਤੇ ਇਲੈਕਟ੍ਰਾਨਿਕ ਉਪਕਰਣ ਬਰਾਮਦ ਕੀਤੇ ਹਨ।" ਮੁੱਢਲੀ ਜਾਂਚ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਨਾਜਾਇਜ਼ ਕਮਾਈ ਨੂੰ ਹਵਾਲਾ ਨੈੱਟਵਰਕਾਂ ਅਤੇ ਕ੍ਰਿਪਟੋ ਚੈਨਲਾਂ ਰਾਹੀਂ ਵੱਖ-ਵੱਖ ਰਾਜਾਂ ਵਿੱਚ ਭੇਜਿਆ ਜਾ ਰਿਹਾ ਸੀ।

ਇਸ ਕੇਸ ਵਿੱਚ ਗ੍ਰਿਫ਼ਤਾਰ ਕੀਤੇ ਗਏ 21 ਮੁਲਜ਼ਮਾਂ ਵਿੱਚ ਚਾਰ ਮੁੱਖ ਮੁਲਜ਼ਮ ਰਾਜ ਸਿੱਦੀਕੀ (ਕੋਲਕਾਤਾ/ਮੋਹਾਲੀ), ਅਕਸ਼ੈ ਉਰਫ਼ ਟਿੱਕੂ (ਦਿੱਲੀ/ਪੰਚਕੂਲਾ), ਨਵਦੀਪ ਬੇਦੀ ਉਰਫ਼ ਰਾਜ ਬੇਦੀ (ਬਟਾਲਾ, ਪੰਜਾਬ/ਪੰਚਕੂਲਾ) ਅਤੇ ਅੰਕੁਰ ਕਪੂਰ (ਪੰਚਕੂਲਾ) ਸ਼ਾਮਲ ਹਨ, ਜਿਨ੍ਹਾਂ ਨੂੰ ਅਦਾਲਤ ਨੇ 7 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਗ੍ਰਿਫਤਾਰ ਕੀਤੇ ਗਏ ਹੋਰ ਮੁਲਜ਼ਮਾਂ ਵਿੱਚ ਪੰਜ ਨੌਜਵਾਨ ਲੜਕੀਆਂ ਅਤੇ 12 ਨੌਜਵਾਨ ਮੁੰਡੇ ਸ਼ਾਮਲ ਹਨ, ਜੋ ਸਾਰੇ ਚੰਡੀਗੜ੍ਹ, ਮੋਹਾਲੀ, ਪੰਜਾਬ, ਬਿਹਾਰ, ਹਰਿਆਣਾ, ਦਿੱਲੀ, ਕੋਲਕਾਤਾ ਅਤੇ ਹੋਰ ਰਾਜਾਂ ਦੇ ਸਥਾਈ ਵਸਨੀਕ ਹਨ ਅਤੇ ਇੱਥੇ ਕੰਪਿਊਟਰ ਆਪਰੇਟਰ ਵਜੋਂ ਕੰਮ ਕਰਦੇ ਸਨ। ਸਾਰੇ 17 ਮੁਲਜ਼ਮਾਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ।

ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਗਿਰੋਹ ਵੱਖ-ਵੱਖ ਰਾਜਾਂ ਤੋਂ ਨੌਜਵਾਨਾਂ ਨੂੰ ਭਰਤੀ ਕਰਕੇ ਅਤੇ ਵਿਦੇਸ਼ੀ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਕੇ ਸੰਗਠਿਤ ਸਾਈਬਰ ਧੋਖਾਧੜੀ ਕਰ ਰਿਹਾ ਸੀ। ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਕਈ ਅਹਿਮ ਖੁਲਾਸੇ ਕੀਤੇ ਹਨ। ਜਾਂਚ ਵਿੱਚ ਹਵਾਲਾ ਨੈੱਟਵਰਕਾਂ, ਕ੍ਰਿਪਟੋ ਲੈਣ-ਦੇਣ, ਵਿਦੇਸ਼ੀ ਨਾਗਰਿਕਾਂ ਤੋਂ ਠੱਗੀ ਗਈ ਰਾਸ਼ੀ ਦੇ ਤਬਾਦਲੇ ਅਤੇ ਹੋਰ ਸਾਥੀਆਂ ਦੀ ਭੂਮਿਕਾ ਸਾਹਮਣੇ ਆਈ ਹੈ। ਪੁਲੀਸ ਟੀਮਾਂ ਮੁਲਜ਼ਮਾਂ ਦੀ ਜਾਣਕਾਰੀ ਦੇ ਆਧਾਰ 'ਤੇ ਹੋਰ ਰਾਜਾਂ ਵਿੱਚ ਛਾਪੇਮਾਰੀ ਕਰਨ ਦੀ ਤਿਆਰੀ ਕਰ ਰਹੀਆਂ ਹਨ। ਇਸ ਕੇਸ ਵਿੱਚ ਹੋਰ ਗ੍ਰਿਫਤਾਰੀਆਂ ਵੀ ਕੀਤੀਆਂ ਜਾਣਗੀਆਂ। ਇਸ ਸਬੰਧੀ ਬੀਐਨਐਸ, ਸੂਚਨਾ ਤਕਨਾਲੋਜੀ ਐਕਟ ਅਤੇ ਦੂਰਸੰਚਾਰ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

Advertisement
×