ਕਾਰੋਬਾਰੀ ਬਾਜਵਾ ਦਾ ਤਿੰਨ ਦਿਨਾਂ ਰਿਮਾਂਡ
ਜਾਅਲਸਾਜ਼ੀ ਦੇ ਵੱਖ-ਵੱਖ ਕੇਸਾਂ ਦਾ ਸਾਹਮਣਾ ਕਰ ਰਹੇ ਕਾਰੋਬਾਰੀ ਜਰਨੈਲ ਸਿੰਘ ਬਾਜਵਾ ਦਾ ਅੱਜ ਈ ਡੀ ਨੇ ਮੁਹਾਲੀ ਦੀ ਅਦਾਲਤ ’ਚੋਂ ਤਿੰਨ ਦਿਨਾਂ ਰਿਮਾਂਡ ਹਾਸਲ ਕੀਤਾ ਹੈ। ਈ ਡੀ ਨੇ ਉਸ ਖ਼ਿਲਾਫ਼ ਮਨੀ ਲਾਂਡਰਿੰਗ ਦਾ ਪਰਚਾ ਦਰਜ ਕੀਤਾ ਹੈ। ਬਾਜਵਾ...
Advertisement
ਜਾਅਲਸਾਜ਼ੀ ਦੇ ਵੱਖ-ਵੱਖ ਕੇਸਾਂ ਦਾ ਸਾਹਮਣਾ ਕਰ ਰਹੇ ਕਾਰੋਬਾਰੀ ਜਰਨੈਲ ਸਿੰਘ ਬਾਜਵਾ ਦਾ ਅੱਜ ਈ ਡੀ ਨੇ ਮੁਹਾਲੀ ਦੀ ਅਦਾਲਤ ’ਚੋਂ ਤਿੰਨ ਦਿਨਾਂ ਰਿਮਾਂਡ ਹਾਸਲ ਕੀਤਾ ਹੈ। ਈ ਡੀ ਨੇ ਉਸ ਖ਼ਿਲਾਫ਼ ਮਨੀ ਲਾਂਡਰਿੰਗ ਦਾ ਪਰਚਾ ਦਰਜ ਕੀਤਾ ਹੈ। ਬਾਜਵਾ ਕੋਲੋਂ ਪੁੱਛ-ਪੜਤਾਲ ਕਰਨ ਲਈ ਈ ਡੀ ਨੇ ਉਸ ਨੂੰ ਹਿਰਾਸਤ ਵਿੱਚ ਲੈਣ ਲਈ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਅਦਾਲਤ ਨੇ 29 ਅਕਤੂਬਰ ਨੂੰ ਸੰਨੀ ਐਨਕਲੇਵ ਦੇ ਮਾਲਕ ਜਰਨੈਲ ਬਾਜਵਾ ਨੂੰ ਰੂਪਨਗਰ ਜੇਲ੍ਹ ਵਿੱਚੋਂ ਨਿੱਜੀ ਤੌਰ ’ਤੇ ਪੇਸ਼ ਕਰਨ ਦੇ ਹੁਕਮ ਦਿੱਤੇ ਸਨ। ਅਦਾਲਤੀ ਹੁਕਮਾਂ ਤਹਿਤ ਅੱਜ ਉਸ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਹਰਦੀਪ ਸਿੰਘ ਨੇ ਉਸ ਦਾ ਈ ਡੀ ਨੂੰ ਤਿੰਨ ਦਿਨਾਂ ਦਾ ਰਿਮਾਂਡ ਦੇ ਦਿੱਤਾ। ਅਦਾਲਤ ਨੇ ਉਸ ਨੂੰ 3 ਨਵੰਬਰ ਨੂੰ ਮੁੜ ਪੇਸ਼ ਕਰਨ ਦੀ ਹਦਾਇਤ ਕੀਤੀ ਹੈ।
Advertisement
Advertisement
