ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 9 ਅਗਸਤ
ਚੰਡੀਗੜ੍ਹ ਪ੍ਰਸ਼ਾਸਨ ਨੇ ਔਰਤਾਂ ਨੂੰ ਵੱਡੀ ਰਾਹਤ ਦਿੰਦਿਆ ਰੱਖੜੀ ਵਾਲੇ ਦਿਨ ਸੀਟੀਯੂ ਬੱਸਾਂ ਵਿੱਚ ਬੱਸ ਸੇਵਾ ਮੁਫ਼ਤ ਕਰ ਦਿੱਤੀ ਹੈ। ਯੂਟੀ ਪ੍ਰਸ਼ਾਸਨ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਹ ਮੁਫ਼ਤ ਬੱਸ ਸੇਵਾ ਸਿਰਫ਼ ਔਰਤਾਂ ਲਈ ਹੀ ਹੈ ਅਤੇ ਰੱਖੜੀ ਵਾਲੇ ਦਿਨ 11 ਅਗਸਤ ਵਾਸਤੇ ਹੀ ਹੈ। ਉਸ ਦਿਨ ਔਰਤਾਂ ਨੂੰ ਲੋਕਲ ਰੂਟ ਦੀਆਂ ਏਸੀ ਅਤੇ ਨਾਨ-ਏਸੀ ਬੱਸਾਂ ਰਾਹੀ ਟ੍ਰਾਈਸਿਟੀ ਵਿੱਚ ਬੱਸ ਸਫ਼ਰ ਕਰਨ ’ਤੇ ਕੋਈ ਅਦਾਇਗੀ ਨਹੀਂ ਕਰਨੀ ਪਵੇਗੀ। ਉਨ੍ਹਾਂ ਸਪਸ਼ਟ ਕੀਤਾ ਕਿ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਸਿਰਫ਼ ਟ੍ਰਾਈਸਿਟੀ ਵਿੱਚ ਹੈ ਪਰ ਲਾਂਗ ਰੂਟ ਦੀਆਂ ਬੱਸਾਂ ਵਿੱਚ ਪਹਿਲਾਂ ਵਾਂਗ ਹੀ ਅਦਾਇਗੀ ਕਰਨੀ ਪਵੇਗੀ।