ਪਾਣੀ ਦੇ ਬਿੱਲਾਂ ਦੀਆਂ ਕਾਪੀਆਂ ਸਾੜੀਆਂ

ਪਾਣੀ ਦੇ ਬਿੱਲਾਂ ਦੀਆਂ ਕਾਪੀਆਂ ਸਾੜੀਆਂ

ਚੰਡੀਗੜ੍ਹ ਵਿੱਚ ਪਾਣੀ ਦੇ ਵਧਾਏ ਰੇਟਾਂ ਖ਼ਿਲਾਫ਼ ਪ੍ਰਸ਼ਾਸਨ ਦਾ ਪੁਤਲਾ ਫੂਕਦੇ ਹੋਏ ਡੱਡੂਮਾਜਰਾ ਨਿਵਾਸੀ।

ਕੁਲਦੀਪ ਸਿੰਘ

ਚੰਡੀਗੜ੍ਹ, 4 ਮਾਰਚ

ਸਿਟੀ ਬਿਊਟੀਫੁੱਲ ਵਿੱਚ ਪਾਣੀ ਦੇ ਵਧੇ ਹੋਏ ਰੇਟਾਂ ਅਤੇ ਵਪਾਰਕ ਤੇ ਘਰੇਲੂ ਪਾਣੀ ਦੇ ਕੁਨੈਕਸ਼ਨ ਵੱਖ-ਵੱਖ ਕਰਨ ਦੀ ਮੰਗ ਲਈ ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਦੇ ਸੱਦੇ ਉੱਤੇ ਅੱਜ ਪਿੰਡਾਂ ਵਿੱਚ ਨਗਰ ਨਿਗਮ ਖਿਲਾਫ਼ ਰੋਸ ਪ੍ਰਦਰਸ਼ਨ ਕੀਤੇ ਗਏ ਅਤੇ ਨਿਗਮ ਪ੍ਰਸ਼ਾਸਨ ਦੇ ਪੁਤਲੇ ਤੇ ਪਾਣੀ ਬਿੱਲਾਂ ਦੀਆਂ ਕਾਪੀਆਂ ਸਾੜ ਕੇ ਵਿਰੋਧ ਕੀਤਾ ਗਿਆ। ਪਿੰਡਾਂ ਵਿੱਚ ਲੋਕਾਂ ਨੇ ਹੱਥਾਂ ਵਿੱਚ ‘ਪਾਣੀ ਦੇ ਵਧੇ ਰੇਟ ਵਾਪਸ ਲਓ’, ‘ਸੀਵਰੇਜ ਸੈੱਸ ਵਾਪਿਸ ਲਓ’ ਅਤੇ ‘ਚੰਡੀਗੜ੍ਹ ਪ੍ਰਸ਼ਾਸਨ ਮੁਰਦਾਬਾਦ’ ਵਰਗੇ ਨਾਅਰੇ ਲਗਾਏ। ਪੇਂਡੂ ਸੰਘਰਸ਼ ਕਮੇਟੀ ਦੇ ਪ੍ਰਧਾਨ ਨੰਬਰਦਾਰ ਦਲਜੀਤ ਸਿੰਘ ਦੀ ਅਗਵਾਈ ਹੇਠ ਪਿੰਡ ਪਲਸੌਰਾ ਵਿੱਚ ਲੋਕਾਂ ਨੇ ਨਗਰ ਨਿਗਮ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਪਾਣੀ ਦੇ ਬਿੱਲਾਂ ਦੀਆਂ ਕਾਪੀਆਂ ਸਾੜੀਆਂ।

ਯੂ.ਟੀ. ਦੇ ਪਿੰਡ ਹੱਲੋਮਾਜਰਾ ਵਿੱਚ ਸੁਖਜੀਤ ਸਿੰਘ ਸੁੱਖਾ ਦੀ ਅਗਵਾਈ ਵਿੱਚ ਇਕੱਠੇ ਹੋਏ ਕੁਲਦੀਪ ਸਿੰਘ, ਬੀਬੀ ਦਲੀਪ ਕੌਰ, ਕੇਸਰ ਸਿੰਘ, ਮਲ੍ਹਾਰ ਸਿੰਘ ਤੇ ਜੀਤ ਬਾਈ ਆਦਿ ਸਮੇਤ ਵੱਡੀ ਗਿਣਤੀ ਲੋਕਾਂ ਨੇ ਪਾਣੀ ਦੇ ਬਿਲਾਂ ਦੀਆਂ ਕਾਪੀਆਂ ਸਾੜੀਆਂ ਅਤੇ ਨਗਰ ਨਿਗਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਪਿੰਡ ਡੱਡੂਮਾਜਰਾ ਵਿੱਚ ਅਮਰੀਕ ਸਿੰਘ ਤੇ ਜਸਵੀਰ ਸਿੰਘ ਬਿੱਲਾ ਨੇ ਦੱਸਿਆ ਕਿ ਇਕੱਠੇ ਹੋਏ ਲੋਕਾਂ ਨੇ ਪਾਣੀ ਦੇ 300 ਪ੍ਰਤੀਸ਼ਤ ਵਧੇ ਹੋਏ ਰੇਟਾਂ ਅਤੇ 30 ਪ੍ਰਤੀਸ਼ਤ ਸੀਵਰੇਜ ਸੈੱਸ ਖ਼ਿਲਾਫ਼ ਪੈਦਲ ਰੋਸ ਮਾਰਚ ਕੀਤਾ ਅਤੇ ਬਿੱਲਾਂ ਦੀਆਂ ਕਾਪੀਆਂ ਸਾੜੀਆਂ। ਉਨ੍ਹਾਂ ਮੰਗ ਕੀਤੀ ਕਿ ਵਧੇ ਹੋਏ ਰੇਟ ਤੁਰੰਤ ਵਾਪਿਸ ਲਏ ਜਾਣ। ਇਸੇ ਤਰ੍ਹਾਂ ਪਿੰਡ ਖੁੱਡਾ ਅਲੀਸ਼ੇਰ ਵਿੱਚ ਪੇਂਡੂ ਸੰਘਰਸ਼ ਕਮੇਟੀ ਦੇ ਸਰਪ੍ਰਸਤ ਬਾਬਾ ਗੁਰਦਿਆਲ ਸਿੰਘ ਅਤੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਸੋਮਲ ਦੀ ਅਗਵਾਈ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਅੱਗੇ ਇਕੱਠੇ ਹੋਏ ਲੋਕਾਂ ਨੇ ਪਾਣੀ ਦੇ ਬਿੱਲਾਂ ਦੀਆਂ ਕਾਪੀਆਂ ਸਾੜੀਆਂ। ਜਨਰਲ ਸਕੱਤਰ ਗੁਰਪ੍ਰੀਤ ਸੋਮਲ ਸਿੰਘ ਨੇ ਦੱਸਿਆ ਕਿ ਪਿੰਡ ਬਹਿਲਾਣਾ ਵਿੱਚ ਜਸਵਿੰਦਰ ਕੌਰ ਦੀ ਅਗਵਾਈ ਹੇਠ, ਧਨਾਸ ਵਿੱਚ ਪਰਵਿੰਦਰ ਸਿੰਘ, ਰਾਏਪੁਰ ਕਲਾਂ ਵਿੱਚ ਸ਼ਰਨਜੀਤ ਸਿੰਘ ਦੀ ਅਗਵਾਈ ਹੇਠ, ਬੁੜੈਲ ਵਿੱਚ ਜੋਗਿੰਦਰ ਸਿੰਘ, ਸਾਰੰਗਪੁਰ ਵਿੱਚ ਸਰਪ੍ਰਸਤ ਬਾਬਾ ਸਾਧੂ ਸਿੰਘ, ਕਜਹੇੜੀ ਵਿੱਚ ਜੋਗਾ ਸਿੰਘ ਦੀ ਅਗਵਾਈ ਵਿੱਚ ਬਿੱਲਾਂ ਦੀਆਂ ਕਾਪੀਆਂ ਸਾੜ ਕੇ ਪਾਣੀ ਦੇ ਰੇਟਾਂ ਵਿੱਚ ਵਾਧੇ ਦਾ ਵਿਰੋਧ ਕੀਤਾ ਗਿਆ। ਕਮੇਟੀ ਦੇ ਪ੍ਰਧਾਨ ਦਲਜੀਤ ਸਿੰਘ ਪਲਸੌਰਾ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਵਧੇਰੇ ਗਰੀਬ ਲੋਕ ਪਿੰਡਾਂ ਵਿੱਚ ਰਹਿੰਦੇ ਹਨ ਜੋ ਪਾਣੀ ਦੇ ਬੇਤੁਕੇ ਢੰਗ ਨਾਲ ਵਧਾਏ ਗਏ ਬਿੱਲ ਜਮ੍ਹਾਂ ਨਹੀਂ ਕਰ ਸਕਦੇ। ਅਜਿਹੇ ਹਾਲਾਤ ਵਿੱਚ ਪਾਣੀ ਦੇ ਰੇਟਾਂ ਵਿੱਚ 300 ਪ੍ਰਤੀਸ਼ਤ ਵਾਧਾ ਤਰਕਹੀਣ ਹੈ ਅਤੇ ਇਹ ਆਮ ਲੋਕਾਂ ਉੱਤੇ ਆਰਥਿਕ ਬੋਝ ਹੈ।

ਤੇਲ ਕੀਮਤਾਂ ’ਚ ਵਾਧੇ ਖ਼ਿਲਾਫ਼ ਸਰਕਾਰ ਦਾ ਪੁਤਲਾ ਫੂਕਿਆ

ਫਤਹਿਗੜ੍ਹ ਸਾਹਿਬ (ਅਜੇ ਮਲਹੋਤਰਾ): ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਡੀਜ਼ਲ, ਗੈਸ ਤੇ ਬਿਜਲੀ ਦੇ ਰੇਟਾਂ ਵਿੱਚ ਕੀਤੇ ਗਏ ਵਾਧੇ ਨੂੰ ਲੈ ਕੇ ਜ਼ਿਲ੍ਹਾ ਪਰਿਸ਼ਦ ਸ੍ਰੀ ਫਤਹਿਗੜ੍ਹ ਸਾਹਿਬ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਦੀ ਅਗਵਾਈ ਵਿੱਚ ਰੋਪੜ ਅੱਡਾ ਸਰਹਿੰਦ ਤੋਂ ਚੁੰਗੀ ਨੰਬਰ 4 ਤੱਕ ਰੋਸ ਮਾਰਚ ਕਰ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਸਾਬਕਾ ਪ੍ਰਧਾਨ ਨਗਰ ਕੌਂਸਲ ਸ਼ੇਰ ਸਿੰਘ, ਦਰਬਾਰਾ ਸਿੰਘ ਰੰਧਾਵਾ, ਗੁਰਵਿੰਦਰ ਸਿੰਘ ਸੋਹੀ, ਹਰਵਿੰਦਰ ਸਿੰਘ ਬੱਬਲ, ਬਲਵੀਰ ਸਿੰਘ ਗੁਲਜ਼ਾਰ ਸਿੰਘ ਰਾਜਿੰਦਰਗੜ੍ਹ, ਜੈ ਸਿੰਘ ਬਰਾੜ, ਹਰਮੇਲ ਸਿੰਘ ਮਾਧੋਪੁਰ, ਕਿਰਨਦੀਪ ਸਿੰਘ ਚੁੰਨੀ, ਕੁਲਦੀਪ ਸਿੰਘ ਪੋਲਾ, ਰਾਜਦੀਪ ਸਿੰਘ ਚਨਾਰਥਲ, ਦਰਸ਼ਨ ਸਿੰਘ ਪੰਡਰਾਲੀ, ਜਗਰੂਪ ਸਿੰਘ ਰਿਊਣਾ ਨੀਵਾਂ, ਨਰਿੰਦਰ ਸਿੰਘ ਰਸੀਦਪੁਰ, ਪੰਕਜ ਕੁਮਾਰ ਸਰਹਿੰਦ, ਮਨਪ੍ਰੀਤ ਸਿੰਘ ਸ਼ਾਹਪੁਰ, ਕੈਪਟਨ ਸੇਵਾ ਸਿੰਘ, ਹਰਪਾਲ ਸਿੰਘ ਪੰਜੋਲਾ ਸਮੇਤ ਟੈਕਸੀ ਯੂਨੀਅਨ ਦੇ ਆਗੂ, ਟੈਂਪੂ ਯੂਨੀਅਨ ਦੇ ਆਗੂ ਤੇ ਟਰੱਕ ਯੂਨੀਅਨ ਦੇ ਆਗੂ ਆਦਿ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All