Building Renovation: ਨਸ਼ਾ ਛਡਾਊ ਕੇਂਦਰ ਲਈ 4 ਕਰੋੜ ਜਾਰੀ
ਇੱਥੋਂ ਨੇੜਲੇ ਪਿੰਡ ਕਟਲੀ ਵਿੱਚ ਸਥਿਤ ਨਸ਼ਾ ਛੁਡਾਊ ਕੇਂਦਰ ਦੀ ਖੰਡਰ ਬਣੀ ਇਮਾਰਤ ਦਾ ਨਵੀਨੀਕਰਨ ਹੋਣ ਦੀ ਆਸੀ ਬੱਝੀ ਹੈ। ਨੌਜਵਾਨਾਂ ਦਾ ਨਸ਼ਾ ਛੁਡਾਉਣ ਦੇ ਮਕਸਦ ਨਾਲ ਬਣੀ ਇਹ ਇਮਾਰਤ ਨਿੱਜੀ ਸਕੂਲ ਮਾਲਕਾਂ ਨਾਲ ਅਦਾਲਤੀ ਰੱਫੜ ਪੈਣ ਕਾਰਨ ਖੰਡਰ ਬਣ...
Advertisement
ਇੱਥੋਂ ਨੇੜਲੇ ਪਿੰਡ ਕਟਲੀ ਵਿੱਚ ਸਥਿਤ ਨਸ਼ਾ ਛੁਡਾਊ ਕੇਂਦਰ ਦੀ ਖੰਡਰ ਬਣੀ ਇਮਾਰਤ ਦਾ ਨਵੀਨੀਕਰਨ ਹੋਣ ਦੀ ਆਸੀ ਬੱਝੀ ਹੈ। ਨੌਜਵਾਨਾਂ ਦਾ ਨਸ਼ਾ ਛੁਡਾਉਣ ਦੇ ਮਕਸਦ ਨਾਲ ਬਣੀ ਇਹ ਇਮਾਰਤ ਨਿੱਜੀ ਸਕੂਲ ਮਾਲਕਾਂ ਨਾਲ ਅਦਾਲਤੀ ਰੱਫੜ ਪੈਣ ਕਾਰਨ ਖੰਡਰ ਬਣ ਚੁੱਕੀ ਸੀ। ਹੁਣ ਵਿਧਾਇਕ ਦਿਨੇਸ਼ ਚੱਢਾ ਦੇ ਯਤਨਾਂ ਸਦਕਾ ਇਮਾਰਤ ਦੀ ਮੁਰੰਮਤ ਲਈ 3.78 ਕਰੋੜ ਰੁਪਏ ਦੀ ਰਕਮ ਮਨਜ਼ੂਰ ਹੋ ਚੁੱਕੀ ਹੈ। ਸ੍ਰੀ ਚੱਢਾ ਨੇ ਦੱਸਿਆ ਕਿ ਨਵੀਨੀਕਰਨ ਤੋਂ ਬਾਅਦ ਇਸ ਇਮਾਰਤ ਦੀ ਵਰਤੋਂ ਸਿਹਤ ਵਿਭਾਗ ਦੀਆਂ ਸੇਵਾਵਾਂ ਲਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਸਾਲ 2016 ਵਿੱਚ ਇੱਥੇ ਸਰਕਾਰ ਵੱਲੋਂ ਨਸ਼ਾ ਛੁਡਾਊ ਕੇਂਦਰ ਵਿਕਸਤ ਕਰਨ ਦੀ ਯੋਜਨਾ ਉਲੀਕੀ ਗਈ ਸੀ, ਪਰ ਅਦਾਲਤੀ ਰੋਕ ਕਾਰਨ ਇਮਾਰਤ ਦਾ ਉਦਘਾਟਨ ਨਹੀਂ ਹੋ ਸਕਿਆ ਸੀ। ਵਿਧਾਇਕ ਚੱਢਾ ਦੇ ਉਪਰਾਲਿਆਂ ਸਦਕਾ ਇਮਾਰਤ ਦੇ ਨਵੀਨੀਕਰਨ ਅਤੇ ਸਿਹਤ ਵਿਭਾਗ ਦੇ ਹੋਰ ਕੰਮਾਂ ਲਈ ਵਰਤੇ ਜਾਣ ਸਬੰਧੀ ਮਨਜ਼ੂਰੀ ਪ੍ਰਾਪਤ ਹੋਈ ਹੈ।
ਇਸ ਮੌਕੇ ਪਰਮਿੰਦਰ ਸਿੰੰਘ ਬਾਲਾ, ਲਲਿਤ ਡਕਾਲਾ, ਅਮਰਾਓ ਸਿੰੰਘ ਆਦਿ ਹਾਜ਼ਰ ਸਨ।
Advertisement
Advertisement
Advertisement
×

