DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Mohali: ਜ਼ਮੀਨੀ ਵਿਵਾਦ ਕਾਰਨ ਸਾਲੇ ਵੱਲੋਂ ਜੀਜਾ ਕਤਲ

ਮਾਂ ਵੱਲੋਂ ਭੈਣ ਦੇ ਨਾਮ ਜ਼ਮੀਨ ਦੀ ਵਸੀਅਤ ਬਣੀ ਹੱਤਿਆ ਦਾ ਕਾਰਨ

  • fb
  • twitter
  • whatsapp
  • whatsapp
Advertisement

ਇਥੇ ਸੈਕਟਰ 87 ਵਿਖੇ ਬੀਤੀ ਸ਼ਾਮ ਨੌਜਵਾਨ ਵੱਲੋਂ ਆਪਣੇ ਜੀਜੇ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਅਮਨਦੀਪ ਸਿੰਘ (38), ਪਿੰਡ ਆਲਮਪੁਰ ਥਾਣਾ ਭਾਦਸੋਂ ਵਜੋਂ ਹੋਈ ਹੈ, ਜੋ ਆਪਣੀ ਪਤਨੀ ਅਤੇ ਬੱਚਿਆਂ ਸਮੇਤ ਮੁਹਾਲੀ ਦੇ ਸੈਕਟਰ 66 ਵਿਖੇ ਰਹਿ ਰਿਹਾ ਸੀ। ਮ੍ਰਿਤਕ ਦੀ ਪਤਨੀ ਰਮਨਦੀਪ ਕੌਰ ਵੱਲੋਂ ਸੋਹਾਣਾ ਪੁਲੀਸ ਨੂੰ ਲਿਖਾਈ ਰਿਪੋਰਟ ਵਿਚ ਕਿਹਾ ਗਿਆ ਕਿ ਉਸ ਦੀ ਵਿਧਵਾ ਮਾਤਾ ਸਵਰਨਜੀਤ ਕੌਰ ਦੇ ਨਾਮ ਪਿੰਡ ਨਾਨੂੰਮਾਜਰਾ, ਸੈਕਟਰ 87 ਵਿਖੇ ਦੋ ਕਨਾਲ ਜ਼ਮੀਨ ਹੈ। ਇਸ ਜ਼ਮੀਨ ਦੀ ਵਾਰਿਸ ਉਸ ਨੇ ਆਪਣੀ ਧੀ ਨੂੰ ਬਣਾਇਆ ਹੈ। ਸ਼ਿਕਾਇਤਕਰਤਾ ਅਨੁਸਾਰ ਇਸੇ ਥਾਂ ਵਿਚ ਉਸ ਦੇ ਪਤੀ ਅਮਨਦੀਪ ਸਿੰਘ ਨੇ ਪ੍ਰਾਪਰਟੀ ਦਾ ਦਫ਼ਤਰ ਖੋਲ੍ਹਿਆ ਹੋਇਆ ਹੈ। ਉਸ ਦਾ ਭਰਾ ਪ੍ਰਦੀਪ ਸਿੰਘ ਆਪਣੇ ਦੋਸਤ ਸਣੇ ਉਸ ਦੇ ਪਤੀ ਦੇ ਦਫ਼ਤਰ ਵਿਖੇ ਆਇਆ ਤੇ ਉਸ ਉੱਤੇ ਚਾਕੂਆਂ ਅਤੇ ਰਾਡਾਂ ਨਾਲ ਹਮਲਾ ਕਰ ਦਿੱਤਾ। ਇਸ ਕਾਰਨ ਉਸ ਦੇ ਪਤੀ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰਕੇ ਇਨੋਵਾ ਗੱਡੀ ਵਿਚ ਫ਼ਰਾਰ ਹੋ ਗਏ। ਉਹ ਆਪਣੇ ਪਤੀ ਨੂੰ ਗੰਭੀਰ ਹਾਲਤ ਵਿਚ ਸੋਹਾਣਾ ਦੇ ਨਿੱਜੀ ਹਸਪਤਾਲ ਲੈ ਗਈ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਥਾਣਾ ਸੋਹਾਣਾ ਨੇ ਰਮਨਦੀਪ ਕੌਰ ਦੇ ਬਿਆਨਾਂ ’ਤੇ ਉਸ ਦੇ ਭਰਾ ਪ੍ਰਦੀਪ ਸਿੰਘ ਅਤੇ ਉਸ ਦੇ ਅਣਪਛਾਤੇ ਦੋਸਤ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ।

Advertisement
Advertisement
×