broken roads: ਲੋਕ ਆਵਾਜ਼ ਐਸੋਸੀਏਸ਼ਨ ਵੱਲੋਂ ਮੁਜ਼ਾਹਰਾ
ਸ਼ਹਿਰ ਦੀਆਂ ਵੱਖ-ਵੱਖ ਕਲੋਨੀਆਂ ਦੇ ਵਸਨੀਕਾਂ ਨੇ ਲੋਕ ਆਵਾਜ਼ ਐਸੋਸੀਏਸ਼ਨ ਖਰੜ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਦੇ ਹੱਕ ਵਿੱਚ ਨਗਰ ਕੌਂਸਲ ਦਫ਼ਤਰ ਸਾਹਮਣੇ ਮੁਜ਼ਾਹਰਾ ਕੀਤਾ। ਇਸ ਦੀ ਅਗਵਾਈ ਹਰਨੇਕ ਸਿੰਘ ਦੇਵਪੁਰੀ, ਅਰਸ਼ਦੀਪ, ਇੰਦਰਜੀਤ ਸਿੰਘ ਅਤੇ ਕਾਮਰੇਡ ਯੋਗ ਰਾਜ ਨੇ ਕੀਤੀ।...
ਸ਼ਹਿਰ ਦੀਆਂ ਵੱਖ-ਵੱਖ ਕਲੋਨੀਆਂ ਦੇ ਵਸਨੀਕਾਂ ਨੇ ਲੋਕ ਆਵਾਜ਼ ਐਸੋਸੀਏਸ਼ਨ ਖਰੜ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਦੇ ਹੱਕ ਵਿੱਚ ਨਗਰ ਕੌਂਸਲ ਦਫ਼ਤਰ ਸਾਹਮਣੇ ਮੁਜ਼ਾਹਰਾ ਕੀਤਾ। ਇਸ ਦੀ ਅਗਵਾਈ ਹਰਨੇਕ ਸਿੰਘ ਦੇਵਪੁਰੀ, ਅਰਸ਼ਦੀਪ, ਇੰਦਰਜੀਤ ਸਿੰਘ ਅਤੇ ਕਾਮਰੇਡ ਯੋਗ ਰਾਜ ਨੇ ਕੀਤੀ। ਇਸ ਮੌਕੇ ਸੁਖਵਿੰਦਰ ਸਿੰਘ, ਮੋਹਣ ਲਾਲ ਰਾਹੀ, ਸੁਰਿੰਦਰ ਸਿੰਘ ਬਡਾਲਾ, ਅਮਰਜੀਤ ਸਿੰਘ ਭਾਟੀਆ, ਅੰਮ੍ਰਿਤ ਪਾਲ ਸਿੰਘ, ਨਰਦੀਪ ਸਿੰਘ, ਅਵਤਾਰ ਸਿੰਘ ਚੱਕਲਾਂ, ਚਰਨ ਸਿੰਘ ਕੰਗ, ਲੱਕੀ, ਸਰਬਜੀਤ ਸਿੰਘ ਪਟਵਾਰੀ, ਕੁਲਵਿੰਦਰ ਕੌਰ, ਰਣਜੀਤ ਕੌਰ, ਅਮਨਦੀਪ ਕੌਰ, ਰੁਪਿੰਦਰ ਕੌਰ, ਸੀਮਾ ਭਾਟੀਆ, ਬਬੀਤਾ ਕਸ਼ਪ ਆਦਿ ਨੇ ਸ਼ਮੂਲੀਅਤ ਕੀਤੀ। ਮੁਜ਼ਾਹਰਾਕਾਰੀਆਂ ਨੇ ਹੱਥਾਂ ਵਿੱਚ ਤਖਤੀਆਂ ਫੜ ਕੇ ਜਾਗੋ ਰੈਲੀ ਕੱਢੀ ਅਤੇ ਨਗਰ ਕੌਂਸਲ ਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਉਨਾਂ ਦੀ ਮੰਗ ਸੀ ਕਿ ਸ਼ਹਿਰ ਵਿੱਚ ਟੁੱਟੀਆਂ ਸੜਕਾਂ, ਸੀਵਰੇਜ ਅਤੇ ਬਰਸਾਤੀ ਪਾਣੀ ਦੇ ਨਿਕਾਸ ਦਾ ਤੁਰੰਤ ਹੱਲ ਕੀਤਾ ਜਾਵੇ। ਉਨ੍ਹਾਂ ਸੀਵਰੇਜ ਦੇ ਢੱਕਣ ਚੋਰੀ ਹੋਣ, ਝੁੰਗੀਆਂ ਰੋਡ, ਅਮਨ ਸਿਟੀ ਦੀਆਂ ਟੁੱਟੀਆਂ ਸੜਕਾਂ ਦੀ ਸਮੱਸਿਆ ਦੂਰ ਕਰਨ ਸਣੇ ਜੀ ਟੀ ਬੀ ਨਗਰ ਵਿੱਚ ਪਾਣੀ ਵੜ ਦੀ ਮੁਸ਼ਕਲ ਹੱਲ ਕਰਨ ਦੀ ਮੰਗ ਕੀਤੀ। ਕਾਰਜਸਾਧਕ ਅਫਸਰ ਨੇ ਸਮੱਸਿਆਵਾਂ ਦੂਰ ਕਰਨ ਦਾ ਭਰੋਸਾ ਦਿਵਾਇਆ।

