ਸੁਖਨਾ ਚੋਅ ’ਤੇ ਬਣੇਗਾ ਪੁਲ
ਮੌਨਸੂਨ ਸੀਜ਼ਨ ਦੌਰਾਨ ਸੁਖਨਾ ਚੋਅ ਵਿੱਚ ਪਾਣੀ ਵਧਣ ਕਰਕੇ ਬਾਪੂ ਧਾਮ ਕਲੋਨੀ ਤੋਂ ਮਨੀਮਾਜਰਾ ਵੱਲ ਜਾਣ ਵਾਲੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਯੂ ਟੀ ਪ੍ਰਸ਼ਾਸਨ ਵੱਲੋਂ ਸੁਖਨਾ ਚੋਅ ’ਤੇ ਹਾਈ ਲੈਵਲ ਬ੍ਰਿਜ ਦੀ ਉਸਾਰੀ ਕੀਤੀ ਜਾ ਰਹੀ ਹੈ।...
Advertisement
ਮੌਨਸੂਨ ਸੀਜ਼ਨ ਦੌਰਾਨ ਸੁਖਨਾ ਚੋਅ ਵਿੱਚ ਪਾਣੀ ਵਧਣ ਕਰਕੇ ਬਾਪੂ ਧਾਮ ਕਲੋਨੀ ਤੋਂ ਮਨੀਮਾਜਰਾ ਵੱਲ ਜਾਣ ਵਾਲੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਯੂ ਟੀ ਪ੍ਰਸ਼ਾਸਨ ਵੱਲੋਂ ਸੁਖਨਾ ਚੋਅ ’ਤੇ ਹਾਈ ਲੈਵਲ ਬ੍ਰਿਜ ਦੀ ਉਸਾਰੀ ਕੀਤੀ ਜਾ ਰਹੀ ਹੈ। ਪੰਜਾਬ ਦੇ ਰਾਜਪਾਲ ਤੇ ਯੂ ਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਪੁਲ ਦਾ ਨੀਂਹ ਪੱਥਰ ਰੱਖ ਦਿੱਤਾ ਹੈ। ਇਸ ਪੁਲ ਦੇ ਬਣਨ ਨਾਲ ਮਨੀਮਾਜਰਾ ਅਤੇ ਸੈਕਟਰ 26 ਦੇ ਦਰਮਿਆਨ ਸੜਕ ਸੰਪਰਕ ਬਿਹਤਰ ਹੋਵੇਗਾ। ਇਹ ਪੁਲ 12.25 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾ ਰਿਹਾ ਹੈ, ਜਿਸ ਨੂੰ 12 ਮਹੀਨਿਆਂ ਵਿੱਚ ਪੂਰਾ ਕੀਤਾ ਜਾਵੇਗਾ। ਯੂ ਟੀ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਨਵਾਂ ਪੁਲ ਬਣਨ ਨਾਲ ਟਰੈਫਿਕ ਜਾਮ ਅਤੇ ਬਰਸਾਤ ਦੇ ਮੌਸਮ ਵਿੱਚ ਰਸਤਾ ਬੰਦ ਹੋਣ ਦੀ ਸਮੱਸਿਆ ਦੂਰ ਹੋਵੇਗੀ। ਸੁਖਨਾ ਚੋਅ ’ਤੇ ਬਣਿਆ ਮੌਜੂਦਾ ਕਾਜ਼ਵੇਅ ਤੰਗ ਹੈ ਅਤੇ ਉਸ ’ਤੇ ਵਾਧੂ ਵਾਹਨ ਨਹੀਂ ਨਿਕਲ ਸਕਦੇ ਹਨ ਜਦੋਂ ਕਿ ਮੌਨਸੂਨ ਸੀਜ਼ਨ ਵਿੱਚ ਸੁਖਨਾ ਚੋਅ ਵਿੱਚ ਪਾਣੀ ਵਧਣ ਕਰਕੇ ਆਵਾਜਾਈ ਪ੍ਰਭਾਵਿਤ ਹੁੰਦੀ ਹੈ।
Advertisement
Advertisement
×

