DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Brick kiln Workers Protest: ਭੱਠਾ ਮਜ਼ਦੂਰਾਂ ਨੇ ਬੱਚਿਆਂ ਸਣੇ ਪੈਦਲ ਮਾਰਚ ਕੀਤਾ

ਮੰਗਾਂ ਮੰਨਵਾਉਣ ਲਈ 22 ਕਿੱਲੋਮੀਟਰ ਲੰਮਾ ਪੈਂਡਾ ਤੈਅ ਕਰ ਕੇ ਡੀ ਸੀ ਦਫ਼ਤਰ ਪੁੱਜੇ

  • fb
  • twitter
  • whatsapp
  • whatsapp
featured-img featured-img
ਰੂਪਨਗਰ ਡੀ ਸੀ ਦਫ਼ਤਰ ਅੱਗੇ ਧਰਨੇ ਦੌਰਾਨ ਬੈਠੇ ਭੱਠਾ ਮਜ਼ਦੂਰ।
Advertisement

ਅੱਜ ਸ੍ਰੀ ਚਮਕੌਰ ਸਾਹਿਬ ਇਲਾਕੇ ਦੇ ਪਿੰਡ ਬਸੀ ਗੁੱਜਰਾਂ ਤੋਂ ਭੱਠਾ ਮਜ਼ਦੂਰ ਆਪਣੀਆਂ ਉਜਰਤਾਂ ਵਿੱਚ ਵਾਧਾ ਕਰਵਾਉਣ ਲਈ ਆਪਣੇ ਨਿੱੱਕੇ ਬੱਚਿਆਂ ਸਣੇ ਪੈਦਲ ਚੱਲ ਕੇ ਡੀ ਸੀ ਦਫਤਰ ਰੂਪਨਗਰ ਪਹੁੰਚੇ। ਸਾਬਕਾ ਵਿਧਾਇਕ ਕਾਮਰੇਡ ਤਰਸੇਮ ਜੋਧਾਂ ਦੀ ਅਗਵਾਈ ਹੇਠ ਰੂਪਨਗਰ ਪੁੱਜੇ ਭੱਠਾ ਮਜ਼ਦੂਰਾਂ ਨੇ ਐੱਸ ਡੀ ਐੱਮ ਸਚਿਨ ਪਾਠਕ ਨੂੰ ਮੰਗ ਪੱਤਰ ਸੌਂਪਿਆ। ਇਸ ਮੌਕੇ ਕਾਮਰੇਡ ਤਰਸੇਮ ਜੋਧਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਾਰੇ ਮਜ਼ਦੂਰਾਂ ਦੀਆਂ ਉਜ਼ਰਤਾਂ ਵਿੱਚ 15 ਫ਼ੀਸਦੀ ਵਾਧਾ ਕਰ ਦਿੱਤਾ ਹੈ, ਪਰ ਰੂਪਨਗਰ ਜ਼ਿਲ੍ਹੇ ਦੇ ਭੱਠਾ ਮਾਲਕਾਂ ਨੇ ਇਹ ਵਾਧਾ ਲਾਗੂ ਨਹੀਂ ਕੀਤਾ ਤੇ ਭੱਠਾ ਮਾਲਕਾਂ ਵੱਲੋਂ ਮਜ਼ਦੂਰਾਂ ਦਾ ਕਥਿਤ ਵਿੱਤੀ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਪਿੰੰਡ ਧੌਲਰਾਂ ਵਿੱਚ ਹੱਕ ਮੰਗ ਰਹੀ ਮਜ਼ਦੂਰ ਔਰਤ ਅਤੇ ਉਸ ਦੀਆਂ ਜਵਾਨ ਧੀਆਂ ਦੀ ਭੱਠਾ ਮਾਲਕ ਦੇ ਕਾਰਿੰੰਦਿਆਂ ਵੱਲੋਂ ਕਥਿਤ ਕੁੱਟ ਮਾਰ ਕੀਤੀ ਗਈ। ਇਸ ਦੌਰਾਨ ਐੱਸ ਡੀ ਐਮ ਸਚਿਨ ਪਾਠਕ ਅਤੇ ਡੀ ਆਰ ਓ ਰੂਪਨਗਰ ਨੇ ਮਜ਼ਦੂਰ ਆਗੂਆਂ ਨੂੰ ਭਰੋਸਾ ਦਿੱਤਾ ਕਿ ਕੱਲ੍ਹ ਸਵੇਰੇ 11 ਵਜੇ ਐੱਸ ਡੀ ਐਮ ਸ੍ਰੀ ਚਮਕੌਰ ਸਾਹਿਬ, ਲੇਬਰ ਇੰਸਪੈਕਟਰ ਰੂਪਨਗਰ ਅਤੇ ਡੀ ਐੱਸ ਪੀ ਸ੍ਰੀ ਚਮਕੌਰ ਸਾਹਿਬ ਦੀ ਦੇਖ ਰੇਖ ਅਧੀਨ ਭੱਠਾ ਮਾਲਕਾਂ ਅਤੇ ਮਜ਼ਦੂਰਾਂ ਦੀ ਸਾਂਝੀ ਮੀਟਿੰਗ ਕਰਵਾ ਕੇ ਮਸਲੇ ਦਾ ਹੱਲ ਕੀਤਾ ਜਾਵੇਗਾ। ਦੂਜੇ ਪਾਸੇ ਭੱਠਾ ਮਾਲਕ ਐਸੋਸੀਏਸ਼ਨ ਰੂਪਨਗਰ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਣੀ ਨੇ ਕਿਹਾ ਕਿ ਭੱਠਾ ਮਜ਼ਦੂਰਾਂ ਤੇ ਭੱਠਾ ਮਾਲਕਾਂ ਦਾ ਨਹੁੰ ਮਾਸ ਦਾ ਰਿਸ਼ਤਾ ਹੈ, ਪਰ ਕੁੱਝ ਵਿਅਕਤੀ ਆਪਣੇ ਸਵਾਰਥਾਂ ਲਈ ਮਜ਼ਦੂਰਾਂ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੇ ਹਨ।

Advertisement
Advertisement
×