DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjab ED letter: ਹੁਣ ਪੰਜਾਬ ਕ੍ਰਿਕਟ ਐਸੋਸੀਏਸ਼ਨ ’ਤੇ ਈ ਡੀ ਦਾ ਨਿਸ਼ਾਨਾ; ਪੱਤਰ ’ਚ ਪੀ ਸੀ ਏ ਪ੍ਰਧਾਨ ਅਮਰਜੀਤ ਮਹਿਤਾ ਦੇ ਨਾਮ ਦੀ ਗੂੰਜ

Punjab News: ਈ ਡੀ ਵੱਲੋਂ ਪਰਚਾ ਦਰਜ ਕਰਨ ਲਈ ਐੱਸ ਐੱਸ ਪੀ ਨੂੰ ਪੱਤਰ

  • fb
  • twitter
  • whatsapp
  • whatsapp
Advertisement
ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਬਠਿੰਡਾ ਤੇ ਅੰਮ੍ਰਿਤਸਰ ’ਚ ਖ਼ਰੀਦ ਕੀਤੀ ਜ਼ਮੀਨ ਦੇ ਕਥਿਤ ਘੁਟਾਲੇ ਦੇ ਮਾਮਲੇ ’ਚ ਪੁਲੀਸ ਕੇਸ ਦਰਜ ਲਈ ਕਿਹਾ ਹੈ। ਈ ਡੀ ਨੇ ਬਠਿੰਡਾ ਦੇ ਅਮਰਜੀਤ ਮਹਿਤਾ ਦੀ ਅਗਵਾਈ ਵਾਲੀ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ ਸੀ ਏ) ਵੱਲੋਂ ਕਈ ਗੁਣਾ ਵੱਧ ਭਾਅ ’ਤੇ ਖ਼ਰੀਦ ਕੀਤੀ ਜ਼ਮੀਨ ਦੇ ਮਾਮਲੇ ’ਚ ਮੁਹਾਲੀ ਦੇ ਐੱਸ ਐੱਸ ਪੀ ਨੂੰ ਲੰਘੇ ਕੱਲ੍ਹ ਪੱਤਰ ਭੇਜਿਆ ਹੈ। ਈ ਡੀ ਨੇ ਪੜਤਾਲ ’ਚ ਪਾਇਆ ਹੈ ਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਅਸਲ ਕੀਮਤ ਨਾਲੋਂ ਵੱਧ ਕੀਮਤ ’ਤੇ ਜ਼ਮੀਨ ਖ਼ਰੀਦਣ ਦੇ ਬਹਾਨੇ ਫ਼ੰਡਾਂ ਦੀ ਹੇਰਾ ਫੇਰੀ ਕੀਤੀ ਹੈ।
ਈ ਡੀ ਵੱਲੋਂ ਲਿਖੇ ਪੱਤਰ ’ਚ ਉਚੇਚੇ ਤੌਰ ’ਤੇ ਅਮਰਜੀਤ ਸਿੰਘ ਮਹਿਤਾ ਅਤੇ ਬਠਿੰਡਾ ਨਗਰ ਨਿਗਮ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਦੇ ਨਾਮ ਦੀ ਗੂੰਜ ਪਈ ਹੈ। ਪੱਤਰ ’ਚ ਕਿਹਾ ਗਿਆ ਹੈ ਕਿ ਅਮਰਜੀਤ ਮਹਿਤਾ ਇੱਕ ਪ੍ਰਭਾਵਸ਼ਾਲੀ ਵਿਅਕਤੀ ਹਨ ਅਤੇ ਉਸ ਜਗ੍ਹਾ ’ਤੇ ਹੀ ਪੀ ਸੀ ਏ ਨੇ ਦਰਸ਼ਨ ਸਿੰਘ ਤੋਂ 20 ਦਸੰਬਰ 2024 ਨੂੰ 100 ਕਨਾਲ 10 ਮਰਲਾ ਜ਼ਮੀਨ ਖ਼ਰੀਦ ਕੀਤੀ ਗਈ ਹੈ। ਪੱਤਰ ਅਨੁਸਾਰ ਬਠਿੰਡਾ ਤੇ ਅੰਮ੍ਰਿਤਸਰ ’ਚ ਪੀ ਸੀ ਏ ਨੇ  77.99 ਕਰੋੜ ਦੀ ਜ਼ਮੀਨ ਖ਼ਰੀਦ ਕੀਤੀ ਹੈ।
ਪੱਤਰ ਅਨੁਸਾਰ ਮੈਸਰਜ਼ ਏ ਜੀ ਐੱਮ ਹਾਈਟਸ ਪ੍ਰਾਈਵੇਟ ਲਿਮਟਿਡ ਵੱਲੋਂ ਸਤੰਬਰ ਅਤੇ ਨਵੰਬਰ 2025 ਦਰਮਿਆਨ ਸਥਾਨਿਕ ਕਿਸਾਨਾਂ ਤੋਂ 61 ਕਨਾਲ 2 ਮਰਲਾ ਜ਼ਮੀਨ1.36 ਕਰੋੜ ਭਾਵ 2.22 ਲੱਖ ਰੁਪਏ ਪ੍ਰਤੀ ਕਨਾਲ ਦੇ ਹਿਸਾਬ ਨਾਲ ਖ਼ਰੀਦ ਕੀਤੀ। ਕੁੱਝ ਮਹੀਨਿਆਂ ਬਾਅਦ ਹੀ ਇਸ ਕੰਪਨੀ ਨੇ ਉਸੇ ਜ਼ਮੀਨ ਚੋਂ 16 ਫਰਵਰੀ 2026 ਨੂੰ 32 ਕਨਾਲ 4 ਮਰਲੇ  ਜ਼ਮੀਨ ਭਾਵ 37.4 ਲੱਖ ਰੁਪਏ ਪ੍ਰਤੀ ਕਨਾਲ ਦੇ ਹਿਸਾਬ ਨਾਲ ਪੀ ਸੀ ਏ ਨੂੰ ਵੇਚ ਦਿੱਤੀ।
ਇਸੇ ਤਰ੍ਹਾਂ ਮੈਸਰਜ਼ ਫਿਊਚਰ ਹੋਮਜ਼ ਨੇ ਅਗਸਤ ਨਵੰਬਰ 2025 ਦਰਮਿਆਨ ਸਥਾਨਿਕ ਕਿਸਾਨਾਂ ਤੋਂ 224 ਕਨਾਲ 2 ਮਰਲਾ ਜ਼ਮੀਨ 5.56  ਕਰੋੜ ਰੁਪਏ ਭਾਵ 2.48 ਲੱਖ ਰੁਪਏ ਪ੍ਰਤੀ ਕਨਾਲ ਦੇ ਹਿਸਾਬ  ਨਾਲ ਖ਼ਰੀਦ ਕੀਤੀ ਅਤੇ 16 ਫਰਵਰੀ 2026 ਨੂੰ ਇਸ ਜ਼ਮੀਨ ਚੋਂ 123 ਕਨਾਲ 11.5 ਮਰਲਾ ਜ਼ਮੀਨ ਪੀ ਸੀ ਏ ਨੂੰ 46.18 ਕਰੋੜ ਮਤਲਬ ਕਿ 37.4 ਲੱਖ ਰੁਪਏ ਪ੍ਰਤੀ ਕਨਾਲ ਦੇ ਹਿਸਾਬ  ਨਾਲ ਵੇਚ ਦਿੱਤੀ।
ਇਨ੍ਹਾਂ ਦੋਵੇਂ ਫ਼ਰਮਾਂ ਨੇ 285 ਕਨਾਲ ਜ਼ਮੀਨ 6.92 ਕਰੋੜ ’ਚ ਖ਼ਰੀਦ ਕੀਤੀ ਅਤੇ ਅੱਗੇ ਪੀ ਸੀ ਏ ਨੂੰ ਅਸਲ ਖ਼ਰੀਦ ਦੇ  ਕੁੱਝ ਮਹੀਨਿਆਂ ਬਾਅਦ ਹੀ 155 ਕਨਾਲ 15.5 ਮਰਲੇ ਜ਼ਮੀਨ 58.22 ਕਰੋੜ ’ਚ ਵੇਚ ਦਿੱਤੀ। ਪੀ ਸੀ ਏ ਨੇ ਇਨ੍ਹਾਂ ਦੋਵੇਂ ਫ਼ਰਮਾਂ ਨੇ 15.4 ਗੁਣਾ ਵੱਧ ਭੁਗਤਾਨ ਕਰਕੇ ਜ਼ਮੀਨ ਦੇ  ਟੁਕੜੇ ਖ਼ਰੀਦ ਲਏ।
ਪੀ ਸੀ ਏ ਬਠਿੰਡਾ ਦੇ ਪਿੰਡ ਦਿਉਣ ’ਚ ਦਰਸ਼ਨ ਸਿੰਘ ਤੋਂ 100 ਕਨਾਲ 10 ਮਰਲਾ ਜ਼ਮੀਨ 19.76 ਕਰੋੜ ’ਚ ਖ਼ਰੀਦ ਲਈ ਜੋ ਕਿ ਪ੍ਰਤੀ ਕਨਾਲ 19.67 ਲੱਖ ਬਣਦੇ ਹਨ। ਸਰਕਾਰੀ ਕਲੈਕਟਰ ਰੇਟ ਇਸ ਜ਼ਮੀਨ ਦਾ ਪੰਜ ਲੱਖ ਰੁਪਏ ਪ੍ਰਤੀ ਕਨਾਲ ਹੈ। ਇਸ ਹਿਸਾਬ ਨਾਲ ਜ਼ਮੀਨ ਦਾ ਕੁੱਲ ਰੇਟ 5.02  ਕਰੋੜ ਰੁਪਏ ਬਣਦਾ ਸੀ ਪ੍ਰੰਤੂ ਪੀ ਸੀ ਏ ਨੇ ਇਸ ਜ਼ਮੀਨ ਦਾ 3.93 ਗੁਣਾ ਵੱਧ ਭੁਗਤਾਨ ਕੀਤਾ।
ਪੀ ਸੀ ਏ ਵੱਲੋਂ ਜ਼ਮੀਨ ਦੇ ਭੁਗਤਾਨ ਵਾਲੀ ਰਾਸ਼ੀ ਉਪਰੋਕਤ ਦੋਵੇਂ ਫ਼ਰਮਾਂ ਦੇ ਖਾਤਿਆਂ ’ਚ ਜਮ੍ਹਾ ਕਰਾਈ ਗਈ ਜੋ ਕਿ ਬਾਅਦ ਵਿੱਚ ਨਗਦ ਰੂਪ ਵਿੱਚ ਕਢਵਾਈ ਗਈ। ਈ ਡੀ ਨੇ ਇਸ ਮਾਮਲੇ ’ਚ ਮਨੀ ਲਾਂਡਰਿੰਗ ਦਾ ਸੰਦਰਭ ਦੱਸਿਆ ਹੈ।
Advertisement
×