DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Breaking: ਮੋਦੀ-ਸੁਖਬੀਰ ਮੁਲਾਕਾਤ ਦੇ ਇੱਕ ਦਿਨ ਬਾਅਦ ਹਲਚਲ; ਨਿਤਿਨ ਨਬੀਨ ਨੇ ਪੰਜਾਬ ਭਾਜਪਾ ਪ੍ਰਧਾਨ ਕੇਵਲ ਢਿੱਲੋਂ ਨੂੰ ਦਿੱਲੀ ਕੀਤਾ ਤਲਬ

ਲੁਧਿਆਣਾ ਮੀਟਿੰਗ ਵਿਚਾਲੇ ਛੱਡ ਦਿੱਲੀ ਰਵਾਨਾ ਹੋਏ ਆਗੂ

  • fb
  • twitter
  • whatsapp
  • whatsapp
featured-img featured-img
ਪੰਜਾਬ ਭਾਜਪਾ ਪ੍ਰਧਾਨ ਕੇਵਲ ਢਿੱਲੋਂ ਕੌਮੀਂ ਪਾਰਟੀ ਪ੍ਰਧਾਨ ਨਿਤਿਨ ਨਬੀਨ ਦੇ ਨਾਲ। ਫਾਈਲ ਫੋਟੋ
Advertisement

ਭਾਜਪਾ ਦੇ ਸੀਨੀਅਰ ਆਗੂ ਨਿਤਿਨ ਨਬੀਨ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਸ਼੍ਰੀਨਿਵਾਸੂਲੂ ਨੂੰ ਅੱਜ ਤੁਰੰਤ ਮੀਟਿੰਗ ਲਈ ਦਿੱਲੀ ਤਲਬ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਦੋਵੇਂ ਆਗੂ ਲੁਧਿਆਣਾ ਵਿਖੇ ਪੰਜਾਬ ਭਾਜਪਾ ਦੀ ਨਵੀਂ ਬਣੀ ਸੂਬਾ ਕਾਰਜਕਾਰਨੀ ਅਤੇ ਜ਼ਿਲ੍ਹਾ ਪ੍ਰਧਾਨਾਂ ਦੀ ਸੱਦੀ ਗਈ ਅਹਿਮ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਸ ਤੋਂ ਇਲਾਵਾ ਲੁਧਿਆਣਾ ’ਚ ਐੱਸ.ਆਈ.ਆਰ. (SIR) ਸਬੰਧੀ ਵੀ ਇੱਕ ਬੈਠਕ ਤੈਅ ਸੀ, ਪਰ ਦਿੱਲੀਓਂ ਆਏ ਹੁਕਮਾਂ ਤੋਂ ਬਾਅਦ ਕੇਵਲ ਢਿੱਲੋਂ ਅਤੇ ਸ਼੍ਰੀਨਿਵਾਸੂਲੂ ਲੁਧਿਆਣਾ ਦੀ ਮੀਟਿੰਗ ਵਿਚਾਲੇ ਹੀ ਛੱਡ ਕੇ ਤੁਰੰਤ ਦਿੱਲੀ ਲਈ ਰਵਾਨਾ ਹੋ ਗਏ।

Advertisement

ਹਾਲਾਂਕਿ ਦਿੱਲੀ ’ਚ ਹੋਣ ਵਾਲੀ ਇਸ ਮੀਟਿੰਗ ਦਾ ਅਧਿਕਾਰਤ ਏਜੰਡਾ ਅਜੇ ਸਪੱਸ਼ਟ ਨਹੀਂ ਹੈ, ਪਰ ਸੂਤਰਾਂ ਮੁਤਾਬਕ ਨਵੀਂ ਕਾਰਜਕਾਰਨੀ ਦੇ ਗਠਨ ਤੋਂ ਬਾਅਦ ਪੰਜਾਬ ਭਾਜਪਾ ’ਚ ਵਧ ਰਹੇ ਅਸੰਤੋਸ਼ ਅਤੇ ਬਗ਼ਾਵਤ ਨੂੰ ਇਸ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸਾਬਕਾ ਮੰਤਰੀ ਤੀਕਸ਼ਣ ਸੂਦ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਨਵੀਂ ਟੀਮ ਦੇ ਵਿਰੋਧ ’ਚ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਦਿੱਤੇ ਹਨ।

Advertisement

ਦੂਜੇ ਪਾਸੇ, ਇੱਕ ਧੜੇ ਦਾ ਮੰਨਣਾ ਹੈ ਕਿ ਇਹ ਮੀਟਿੰਗ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪੰਜਾਬ ਚੋਣਾਂ ਦੀ ਰਣਨੀਤੀ ਸਬੰਧੀ ਪੰਜਾਬ ਦੇ ਚੋਟੀ ਦੇ ਆਗੂਆਂ ਨਾਲ ਕੀਤੀ ਗਈ ਸ਼ੁਰੂਆਤੀ ਚਰਚਾ ਦੀ ਅਗਲੀ ਕੜੀ ਹੈ।

ਮਿਲੀ ਜਾਣਕਾਰੀ ਮੁਤਾਬਕ ਭਾਜਪਾ ਦੇ  ਬੀ.ਐੱਲ. ਸੰਤੋਸ਼ ਅਤੇ ਨਿਤਿਨ ਨਬੀਨ ਦੋਵੇਂ ਮਿਲ ਕੇ ਕੇਵਲ ਢਿੱਲੋਂ ਤੇ ਸ਼੍ਰੀਨਿਵਾਸੂਲੂ ਨਾਲ ਮੁਲਾਕਾਤ ਕਰਨਗੇ। ਇਹ ਮਹੱਤਵਪੂਰਨ ਘਟਨਾਕ੍ਰਮ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਗਈ ਮੀਟਿੰਗ ਤੋਂ ਠੀਕ ਇੱਕ ਦਿਨ ਬਾਅਦ ਸਾਹਮਣੇ ਆਇਆ ਹੈ।

ਸਬੰਧਤ ਖ਼ਬਰ: ‘ਇਹ ਮੂੰਹ ਦਿਖਾਈ ਹੈ, ਰੋਕਾ ਨਹੀਂ..’; ਸੁਖਬੀਰ-ਮੋਦੀ ਦੀ ਮੁਲਾਕਾਤ ’ਤੇ ਬੋਲੇ ਨਰੇਸ਼ ਗੁਜਰਾਲ

Advertisement
×