ਮੁੱਕੇਬਾਜ਼ ਹਰਨੂਰ ਕੌਰ ਦਾ ਸਨਮਾਨ
ਹਰਿਆਣਾ ਦੇ ਊਰਜਾ, ਆਵਾਜਾਈ ਅਤੇ ਕਿਰਤ ਮੰਤਰੀ ਅਨਿਲ ਵਿੱਜ ਨੇ ਅੱਜ ਸ਼ਾਹਪੁਰ (ਅੰਬਾਲਾ ਛਾਉਣੀ) ਦੀ ਮਹਿਲਾ ਮੁੱਕੇਬਾਜ਼ ਹਰਨੂਰ ਕੌਰ ਨੂੰ ਬਹਿਰੀਨ ਵਿੱਚ ਯੂਥ ਏਸ਼ੀਅਨ ਖੇਡਾਂ-2025 ਵਿੱਚ ਮੁੱਕੇਬਾਜ਼ੀ ਮੁਕਾਬਲੇ ’ਚ ਚਾਂਦੀ ਦਾ ਤਗਮਾ ਜਿੱਤਣ ’ਤੇ ਆਪਣੇ ਫੰਡ ’ਚੋਂ 11,000 ਦੀ ਪ੍ਰੋਤਸਾਹਨ...
Advertisement
ਹਰਿਆਣਾ ਦੇ ਊਰਜਾ, ਆਵਾਜਾਈ ਅਤੇ ਕਿਰਤ ਮੰਤਰੀ ਅਨਿਲ ਵਿੱਜ ਨੇ ਅੱਜ ਸ਼ਾਹਪੁਰ (ਅੰਬਾਲਾ ਛਾਉਣੀ) ਦੀ ਮਹਿਲਾ ਮੁੱਕੇਬਾਜ਼ ਹਰਨੂਰ ਕੌਰ ਨੂੰ ਬਹਿਰੀਨ ਵਿੱਚ ਯੂਥ ਏਸ਼ੀਅਨ ਖੇਡਾਂ-2025 ਵਿੱਚ ਮੁੱਕੇਬਾਜ਼ੀ ਮੁਕਾਬਲੇ ’ਚ ਚਾਂਦੀ ਦਾ ਤਗਮਾ ਜਿੱਤਣ ’ਤੇ ਆਪਣੇ ਫੰਡ ’ਚੋਂ 11,000 ਦੀ ਪ੍ਰੋਤਸਾਹਨ ਰਾਸ਼ੀ ਨਾਲ ਸਨਮਾਨਿਤ ਕੀਤਾ। ਸ੍ਰੀ ਵਿੱਜ ਨੇ ਹਰਨੂਰ ਕੌਰ ਨਾਲ ਗੱਲਬਾਤ ਕਰਦਿਆਂ ਉਸ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਕਈ ਸਹੂਲਤਾਂ ਪ੍ਰਦਾਨ ਕਰ ਰਹੀ ਹੈ।
Advertisement
Advertisement
