1947 ਦੀ ਵੰਡ ’ਤੇ ਆਧਾਰਿਤ ‘ਰੈਣ ਭਈ ਚਹੁੰ ਦੇਸ’ ਪੁਸਤਕ ਰਿਲੀਜ਼
ਰਣਜੀਤ ਪਵਾਰ ਵੱਲੋਂ 1947 ਦੀ ਵੰਡ ’ਤੇ ਲਿਖੀ ਕਿਤਾਬ ‘ਰੈਣ ਭਈ ਚਹੁੰ ਦੇਸ’ ਅੱਜ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਰਿਲੀਜ਼ ਕੀਤੀ ਗਈ ਹੈ। ਇਹ ਪੁਸਤਕ ਜਸਟਿਸ ਸ਼ਬੀਹੁਲ ਹਸਨੈਨ (ਸੇਵਾਮੁਕਤ), ਸ਼ਿਵਦੁਲਾਰ ਸਿੰਘ ਢਿੱਲੋਂ ਸਾਬਕਾ ਆਈ ਏ ਐੱਸ, ਰੁਪਿੰਦਰ ਸਿੰਘ ਤੇ ਜਗਬੰਸ ਸਿੰਘ...
Advertisement
ਰਣਜੀਤ ਪਵਾਰ ਵੱਲੋਂ 1947 ਦੀ ਵੰਡ ’ਤੇ ਲਿਖੀ ਕਿਤਾਬ ‘ਰੈਣ ਭਈ ਚਹੁੰ ਦੇਸ’ ਅੱਜ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਰਿਲੀਜ਼ ਕੀਤੀ ਗਈ ਹੈ। ਇਹ ਪੁਸਤਕ ਜਸਟਿਸ ਸ਼ਬੀਹੁਲ ਹਸਨੈਨ (ਸੇਵਾਮੁਕਤ), ਸ਼ਿਵਦੁਲਾਰ ਸਿੰਘ ਢਿੱਲੋਂ ਸਾਬਕਾ ਆਈ ਏ ਐੱਸ, ਰੁਪਿੰਦਰ ਸਿੰਘ ਤੇ ਜਗਬੰਸ ਸਿੰਘ ਵੱਲੋਂ ਰਿਲੀਜ਼ ਕੀਤੀ ਗਈ ਹੈ। ਇਹ ਕਿਤਾਬ ਲੇਖਕ ਦੀ ਮੂਲ ਰਚਨਾ ‘ਡਸਟ ਓਵਰ ਮਸਟਰਡ ਫੀਲਡਜ਼’ ਦਾ ਪੰਜਾਬੀ ਅਨੁਵਾਦ ਹੈ, ਜੋ ਸੀਨੀਅਰ ਪੱਤਰਕਾਰ ਦਵਿੰਦਰ ਕੌਰ ਦਵੀ ਦੇ ਸਹਿਯੋਗ ਨਾਲ ਲਿਖੀ ਗਈ ਹੈ। ਇਸ ਮੌਕੇ ਪ੍ਰਸਿੱਧ ਕਾਲਮ ਨਵੀਸ ਤੇ ਲੇਖਿਕਾ ਨਿਰੂਪਮਾ ਦੱਤ ਤੇ ਲੇਖਿਕਾ ਰਣਜੀਤ ਪਵਾਰ ਨੇ ਕਿਹਾ ਕਿ ਇਹ ਕਿਤਾਬ ਦਰਦਨਾਕ ਘਟਨਾਵਾਂ ਤੋਂ ਪ੍ਰੇਰਿਤ ਮਨੁੱਖੀ ਕਹਾਣੀ ’ਤੇ ਆਧਾਰਿਤ ਹੈ। ਨਿਰੂਪਮਾ ਦੱਤ ਨੇ ਕਿਹਾ ਕਿ ਅਣਵੰਡੇ ਪੰਜਾਬ ਵਿਚ ਇਹ ਪੁਰਾਣੀ ਯਾਤਰਾ ਸਾਨੂੰ ਹੁਣ ਗੁਆਚ ਚੁੱਕੇ ਪੇਂਡੂ ਪੰਜਾਬੀ ਸਭਿਆਚਾਰ ਬਾਰੇ ਗੂੜ੍ਹੀ ਅਤੇ ਸਪਸ਼ਟ ਸਮਝ ਪ੍ਰਦਾਨ ਕਰਦੀ ਹੈ। ਉਸ ਵੇਲੇ ਵੱਟੇ ਦੇ ਵਿਆਹ ਵੀ ਕੀਤੇ ਜਾਂਦੇ ਸਨ।
Advertisement
Advertisement
