Book launch: ਕਿਤਾਬ ‘ਕਿਲਿੰਗ ਕੈਂਸਰ’ ਰਿਲੀਜ਼
ਫਾਰਮਾਸਿਊਟੀਕਲ ਖੇਤਰ ਵਿੱਚ ਕੰਮ ਕਰਨ ਵਾਲੇ ਅਭਿਨਵ ਗਰਗ ਅਤੇ ਮਹਿਕ ਅਗਰਵਾਲ ਨੇ ਚੰਡੀਗੜ੍ਹ ਵਿੱਚ ਆਪਣੀ ਕਿਤਾਬ ‘ਕਿਲਿੰਗ ਕੈਂਸਰ: 13 ਸੀਕ੍ਰੇਟਸ ਆਫ ਦਿ ਹਾਈ-ਸਟੇਕਸ ਡਰੱਗ ਮੈਨੂਫੈਕਚਰਿੰਗ ਵਰਲਡ’ ਰਿਲੀਜ਼ ਕੀਤੀ ਹੈ। ਅਭਿਨਵ ਗਰਗ ਨੇ ਦੱਸਿਆ ਕਿ 13 ਅਧਿਆਇਆਂ ਵਿੱਚ ਵੰਡੀ ਗਈ ਇਹ...
Advertisement
ਫਾਰਮਾਸਿਊਟੀਕਲ ਖੇਤਰ ਵਿੱਚ ਕੰਮ ਕਰਨ ਵਾਲੇ ਅਭਿਨਵ ਗਰਗ ਅਤੇ ਮਹਿਕ ਅਗਰਵਾਲ ਨੇ ਚੰਡੀਗੜ੍ਹ ਵਿੱਚ ਆਪਣੀ ਕਿਤਾਬ ‘ਕਿਲਿੰਗ ਕੈਂਸਰ: 13 ਸੀਕ੍ਰੇਟਸ ਆਫ ਦਿ ਹਾਈ-ਸਟੇਕਸ ਡਰੱਗ ਮੈਨੂਫੈਕਚਰਿੰਗ ਵਰਲਡ’ ਰਿਲੀਜ਼ ਕੀਤੀ ਹੈ। ਅਭਿਨਵ ਗਰਗ ਨੇ ਦੱਸਿਆ ਕਿ 13 ਅਧਿਆਇਆਂ ਵਿੱਚ ਵੰਡੀ ਗਈ ਇਹ ਕਿਤਾਬ ਰੈਗੂਲੇਟਰੀ ਕੰਪਲਾਇੰਸ, ਸਪਲਾਈ ਚੇਨ ਦੀ ਮਜ਼ਬੂਤੀ, ਉਦਯੋਗਪਤੀ ਸੋਚ, ਗੁਣਵੱਤਾ ਪ੍ਰਣਾਲੀਆਂ, ਉਤਪਾਦਨ ਨਾਲ ਜੁੜੀਆਂ ਅਸਫਲਤਾਵਾਂ ਅਤੇ ਸਖ਼ਤ ਨਿਯਮਾਂ ਵਾਲੇ ਉਦਯੋਗਾਂ ਵਿੱਚ ਲੀਡਰਸ਼ਿਪ ਵਰਗੇ ਵਿਸ਼ਿਆਂ ਨੂੰ ਵਿਸਥਾਰ ਨਾਲ ਪੇਸ਼ ਕਰਦੀ ਹੈ। ਮਹਿਕ ਅਗਰਵਾਲ ਨੇ ਕਿਹਾ ਕਿ ਇਹ ਕਿਤਾਬ ਲੋਕਾਂ ਦੀ ਧਾਰਨਾ ਅਤੇ ਫਾਰਮਾਸਿਊਟੀਕਲ ਮੈਨੂਫੈਕਚਰਿੰਗ ਦੀਆਂ ਹਕੀਕਤਾਂ ਬਾਰੇ ਵੀ ਲੋਕਾਂ ਨੂੰ ਜਾਣੂੰ ਕਰਾਉਂਦੀ ਹੈ।
Advertisement
Advertisement
×

