DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੀ ਜੀ ’ਚੋਂ ਨੌਜਵਾਨ ਦੀ ਲਾਸ਼ ਬਰਾਮਦ

ਇੱਥੋਂ ਦੀ ਵੀ ਆਈ ਪੀ ਸੜਕ ’ਤੇ ਸਥਿਤ ਇੱਕ ਪੀ ਜੀ ਵਿੱਚੋਂ ਇਕ ਨੌਜਵਾਨ ਦੀ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਛਾਣ ਗਿਰੀਸ਼ ਨਈਅਰ (40) ਵਜੋਂ ਹੋਈ ਹੈ। ਗਿਰੀਸ਼ ਨਿੱਜੀ ਕੰਪਨੀ ਵਿੱਚ ਮਾਰਕਟਿੰਗ ਦੀ ਨੌਕਰੀ ਕਰਦਾ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਗਿਰੀਸ਼...

  • fb
  • twitter
  • whatsapp
  • whatsapp
Advertisement
ਇੱਥੋਂ ਦੀ ਵੀ ਆਈ ਪੀ ਸੜਕ ’ਤੇ ਸਥਿਤ ਇੱਕ ਪੀ ਜੀ ਵਿੱਚੋਂ ਇਕ ਨੌਜਵਾਨ ਦੀ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਛਾਣ ਗਿਰੀਸ਼ ਨਈਅਰ (40) ਵਜੋਂ ਹੋਈ ਹੈ। ਗਿਰੀਸ਼ ਨਿੱਜੀ ਕੰਪਨੀ ਵਿੱਚ ਮਾਰਕਟਿੰਗ ਦੀ ਨੌਕਰੀ ਕਰਦਾ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਗਿਰੀਸ਼ ਨਈਅਰ ਇਕ ਮਹੀਨੇ ਤੋਂ ਪੀ ਜੀ ਵਿੱਚ ਕਮਰਾ ਕਿਰਾਏ ’ਤੇ ਲੈ ਕੇ ਰਹਿ ਰਿਹਾ ਸੀ। ਲੰਘੇ ਤਿੰਨ ਦਿਨਾਂ ਤੋਂ ਉਹ ਆਪਣੇ ਕਮਰੇ ਵਿੱਚੋਂ ਬਾਹਰ ਨਹੀਂ ਆਇਆ ਸੀ। ਮਕਾਨ ਮਾਲਕ ਕਿਰਾਇਆ ਲੈਣ ਲਈ ਆਇਆ ਤਾਂ ਉਸ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਮਕਾਨ ਮਾਲਕ ਨੇ ਪੁਲੀਸ ਨੂੰ ਸੂਚਨਾ ਦਿੱਤੀ। ਮੌਕੇ ’ਤੇ ਪਹੁੰਚੀ ਪੁਲੀਸ ਨੇ ਗਿਰੀਸ਼ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਏ ਐੱਸ ਆਈ ਰਾਜ ਕੁਮਾਰ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਗਿਰੀਸ਼ ਦੀ ਮੌਤ ਪੇਟ ਵਿੱਚ ਅਲਸਰ ਫੱਟਣ ਕਾਰਨ ਹੋਈ ਹੈ, ਬਾਕੀ ਸਥਿਤੀ ਪੋਸਟਮਾਰਟਮ ਮਗਰੋਂ ਸਪੱਸ਼ਟ ਹੋਵੇਗੀ।

Advertisement

Advertisement
Advertisement
×