ਘੱਗਰ ਵਿੱਚ ਡੁੱਬੇ ਵਿਅਕਤੀ ਦੀ ਲਾਸ਼ ਮਿਲੀ
ਨਿੱਜੀ ਪੱਤਰ ਪ੍ਰੇਰਕ ਡੇਰਾਬੱਸੀ, 3 ਜੂਨ ਇਥੋਂ ਦੇ ਮੁਬਾਰਕਪੁਰ ਖੇਤਰ ਵਿੱਚ ਪੂਜਾ ਦੀ ਸਮੱਗਰੀ ਵਹਾਉਣ ਗਏ ਡੁੱਬੇ ਵਿਅਕਤੀ ਦੀ ਅੱਜ ਤਿੰਨ ਦਿਨਾਂ ਮਗਰੋਂ ਲਾਸ਼ ਪਿੰਡ ਬਾਕਰਪੁਰ ਨੇੜਿਓਂ ਘੱਗਰ ਨਦੀ ਵਿੱਚੋਂ ਮਿਲੀ ਹੈ। ਘੱਗਰ ਨਦੀ ਵਿੱਚ ਮੀਂਹ ਦਾ ਪਾਣੀ ਘੱਟ ਹੋਣ...
Advertisement
ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 3 ਜੂਨ
Advertisement
ਇਥੋਂ ਦੇ ਮੁਬਾਰਕਪੁਰ ਖੇਤਰ ਵਿੱਚ ਪੂਜਾ ਦੀ ਸਮੱਗਰੀ ਵਹਾਉਣ ਗਏ ਡੁੱਬੇ ਵਿਅਕਤੀ ਦੀ ਅੱਜ ਤਿੰਨ ਦਿਨਾਂ ਮਗਰੋਂ ਲਾਸ਼ ਪਿੰਡ ਬਾਕਰਪੁਰ ਨੇੜਿਓਂ ਘੱਗਰ ਨਦੀ ਵਿੱਚੋਂ ਮਿਲੀ ਹੈ। ਘੱਗਰ ਨਦੀ ਵਿੱਚ ਮੀਂਹ ਦਾ ਪਾਣੀ ਘੱਟ ਹੋਣ ਕਾਰਨ ਇਸਦੀ ਲਾਸ਼ ਪਿੰਡ ਬਾਕਰਪੁਰ ਬੰਨ੍ਹ ਦੇ ਨੇੜੇ ਵਿਖਾਈ ਦਿੱਤੀ ਜਿਸ ਮਗਰੋਂ ਸਥਾਨਕ ਲੋਕਾਂ ਨੇ ਇਸਦੀ ਜਾਣਕਾਰੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦਿੱਤੀ। ਮ੍ਰਿਤਕ ਦੀ ਪਛਾਣ 65 ਸਾਲਾ ਦਾ ਕਰਨੈਲ ਸਿੰਘ ਵਾਸੀ ਮੁਬਾਰਕਪੁਰ ਦੇ ਰੂਪ ਵਿੱਚ ਹੋਈ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਹਿਲੀ ਜੁਲਾਈ ਨੂੰ ਕਰਨੈਲ ਸਿੰਘ ਪੂਜਾ ਸੱਮਗਰੀ ਵਹਾਉਣ ਲਈ ਮੁਬਾਰਕਪੁਰ ਘੱਗਰ ਨਦੀ ਵਿੱਚ ਗਿਆ ਸੀ। ਘੱਗਰ ਨਦੀ ਦੇ ਨੇੜੇ ਸਥਿਤ ਇਕ ਫੈਕਟਰੀ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਮਗਰੋਂ ਕਰਨੈਲ ਸਿੰਘ ਦੇ ਪਾਣੀ ਦੀ ਤੇਜ਼ ਵਹਾਅ ਵਿੱਚ ਹੜ੍ਹ ਜਾਣ ਦਾ ਸ਼ੱਕ ਹੋਇਆ ਸੀ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਡੇਰਾਬੱਸੀ ਦੇ ਮੁਰਦਾਘਰ ਵਿੱਚ ਰੱਖਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Advertisement