ਬੋਰਡ ਪ੍ਰੀਖਿਆਵਾਂ: ਅੰਕ ਵਧਵਾਉਣ ਬਾਰੇ ਸੀਬੀਐੱਸਈ ਨੂੰ ਸ਼ਿਕਾਇਤਾਂ

ਨੀਟ ਤੇ ਜੇਈਈ ਪ੍ਰੀਖਿਆਵਾਂ ਬਾਰੇ ਰਿਪੋਰਟ ਮੰਗੀ; ਜਲਦੀ ਹੋ ਸਕਦਾ ਹੈ ਫੈਸਲਾ

ਬੋਰਡ ਪ੍ਰੀਖਿਆਵਾਂ: ਅੰਕ ਵਧਵਾਉਣ ਬਾਰੇ ਸੀਬੀਐੱਸਈ ਨੂੰ ਸ਼ਿਕਾਇਤਾਂ

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 2 ਜੁਲਾਈ

ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਦੀਆਂ ਬੋਰਡ ਪ੍ਰੀਖਿਆਵਾਂ ਵਿਚ ਸਕੂਲਾਂ ਵਲੋਂ ਵੀ ਵਿਦਿਆਰਥੀਆਂ ਦਾ ਮੁਲਾਂਕਣ ਕਰ ਕੇ ਅੰਕ ਦਿੱਤੇ ਜਾਣਗੇ। ਇਸ ਸਬੰਧ ਵਿਚ ਕਈ ਗਰੋਹ ਵਿਦਿਆਰਥੀਆਂ ਦੇ ਅੰਕ ਵਧਵਾਉਣ ਲਈ ਸਰਗਰਮ ਹਨ। ਸੀਬੀਐਸਈ ਨੂੰ ਇਸ ਸਬੰਧੀ ਸ਼ਿਕਾਇਤਾਂ ਮਿਲੀਆਂ ਹਨ ਤੇ ਬੋਰਡ ਨੇ ਦੇਸ਼ ਭਰ ਦੇ ਸਕੂਲਾਂ ਨੂੰ ਕਿਹਾ ਹੈ ਕਿ ਉਹ ਇਸ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਤੇ ਅੰਕ ਵਧਵਾਉਣ ਲਈ ਪਹੁੰਚ ਕਰਨ ਵਾਲੇ ਵਿਅਕਤੀ ਦੀ ਜਾਣਕਾਰੀ ਸੀਬੀਐਸਈ ਨੂੰ ਦੇਣ। ਦੂਜੇ ਪਾਸੇ ਜੇਈਈ ਤੇ ਨੀਟ ਦੀ ਪ੍ਰੀਖਿਆਵਾਂ ਬਾਰੇ ਕੇਂਦਰੀ ਮੰਤਰੀ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਭਲਕੇ ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਤੇ ਮਾਹਰਾਂ ਦੀ ਕਮੇਟੀ ਕਰੋਨਾ ਹਾਲਾਤ ਦਾ ਨਿਰੀਖਣ ਕਰ ਕੇ ਕੇਂਦਰੀ ਮੰਤਰਾਲੇ ਨੂੰ ਜਾਣਕਾਰੀ ਦੇਵੇ।

ਇਹ ਵੀ ਦੱਸਣਾ ਬਣਦਾ ਹੈ ਕਿ ਇੰਜਨੀਅਰਿੰਗ ਵਿਚ ਦਾਖਲੇ ਲਈ ਜੇਈਈ ਦੀ ਪ੍ਰੀਖਿਆ 18 ਤੇ 23 ਜੁਲਾਈ ਤੇ ਮੈਡੀਕਲ ਵਿਚ ਦਾਖਲੇ ਲਈ ਨੀਟ ਦੀ ਪ੍ਰੀਖਿਆ 26 ਜੁਲਾਈ ਨੂੰ ਕਰਵਾਈ ਜਾਣੀ ਹੈ। ਵਿਦਿਆਰਥੀਆਂ ਨੇ ਸੋਸ਼ਲ ਮੀਡੀਆ ’ਤੇ ਮੁਹਿੰਮ ਚਲਾ ਕੇ ਇਨ੍ਹਾਂ ਪ੍ਰੀਖਿਆਵਾਂ ਨੂੰ ਮੁਲਤਵੀ ਕਰਨ ਦੀ ਮੰਗ ਕੀਤੀ ਹੈ। ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨੇ ਅੱਜ ਟਵੀਟ ਕਰ ਕੇ ਦੇਸ਼ ਭਰ ਦੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਹੈ ਕਿ ਐਨਟੀਏ ਤੇ ਮਾਹਰਾਂ ਦੀ ਕਮੇਟੀ ਨੂੰ ਹਾਲਾਤ ਦੀ ਸਮੀਖਿਆ ਕਰ ਕੇ ਨੀਟ ਤੇ ਜੇਈਈ ਪ੍ਰੀਖਿਆਵਾਂ ਕਰਵਾਉਣ ਬਾਰੇ ਭਲਕੇ ਤਕ ਵੇਰਵੇ ਦੇਣ ਲਈ ਕਿਹਾ ਗਿਆ ਹੈ। ਦੂਜੇ ਪਾਸੇ ਚੰਡੀਗੜ੍ਹ ਦੇ ਕੋਚਿੰਗ ਸੰਸਥਾਨਾਂ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਆਮ ਤੌਰ ’ਤੇ ਨੀਟ ਤੇ ਜੇਈਈ ਦੀ ਪ੍ਰੀਖਿਆਵਾਂ ਤੋਂ ਵੀਹ ਦਿਨ ਪਹਿਲਾਂ ਤਕ ਐਡਮਿਟ ਕਾਰਡ ਆ ਜਾਂਦੇ ਹਨ ਜੋ ਇਸ ਵਾਰ ਨਹੀਂ ਆਏ। ਇਸ ਕਰ ਕੇ ਪ੍ਰੀਖਿਆਵਾਂ ਮੁਲਤਵੀ ਹੋਣ ਦੇ ਆਸਾਰ ਹਨ। ਸੀਬੀਐਸਈ ਦੇ ਪੰਚਕੂਲਾ ਖੇਤਰ ਦੇ ਅਧਿਕਾਰੀ ਕਰਨੈਲ ਸਿੰਘ ਨੇ ਸ਼ਿਕਾਇਤਾਂ ਮਿਲਣ ਦੀ ਪੁਸ਼ਟੀ ਕੀਤੀ ਹੈ।

ਅਧਿਆਪਕਾਂ ਨੂੰ ਪ੍ਰਯੋਗੀ ਸਿਖਲਾਈ ਦੇਵੇਗਾ ਸੀਬੀਐੱਸਈ

ਕਰੋਨਾ ਦੇ ਸਿੱਖਿਆ ’ਤੇ ਪੈ ਰਹੇ ਪ੍ਰਭਾਵ ਤੇ ਪੜ੍ਹਾਉਣ ਦੇ ਨਵੇਂ ਤਰੀਕੇ ਲਈ ਸੀਬੀਐਸਈ ਵਲੋਂ ਅਧਿਆਪਕਾਂ ਨੂੰ ‘ਐਕਸਪੈਰੀਮੈਂਟਲ ਲਰਨਿੰਗ’ ਕਰਵਾਈ ਜਾਵੇਗੀ। ਸੀਬੀਐਸਈ ਦੇ ਡਾਇਰੈਕਟਰ (ਟਰੇਨਿੰਗ ਤੇ ਸਕਿੱਲ ਐਜੂਕੇਸ਼ਨ) ਬਿਸਵਾਜੀਤ ਸਾਹਾ ਨੇ ਸਕੂਲਾਂ ਨੂੰ ਆਪਣੇ ਅਧਿਆਪਕਾਂ ਨੂੰ ਇਹ ਜ਼ਰੂਰੀ ਆਨਲਾਈਨ ਸਿਖਲਾਈ ਲੈਣ ਲਈ ਕਿਹਾ ਹੈ। ਇਸ ਲਈ ਅਧਿਆਪਕ ‘ਦੀਕਸ਼ਾ’ ਪੋਰਟਲ ’ਤੇ ਰਜਿਸਟਰਡ ਕਰ ਸਕਦੇ ਹਨ।

ਸਕੂਲਾਂ ਦੀ ਮਾਨਤਾ ਲੈਣ ਲਈ ਮਿਆਦ ਵਧਾਈ

ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ ਸਕੂਲਾਂ ਦੇ ਮਾਨਤਾ ਲੈਣ ਦੀ ਮਿਆਦ 31 ਜੁਲਾਈ ਤਕ ਵਧਾ ਦਿੱਤੀ ਹੈ। ਬੋਰਡ ਦੇ ਸਕੱਤਰ ਅਨੁਰਾਗ ਤ੍ਰਿਪਾਠੀ ਨੇ ਸਪਸ਼ਟ ਕੀਤਾ ਹੈ ਕਿ ਸਾਲ 2020-21 ਲਈ ਨਵੀਂ ਜਾਂ ਪੁਰਾਣੀ ਮਾਨਤਾ ਲੈਣ ਵਾਲੇ 30 ਜੂਨ ਦੀ ਥਾਂ ਹੁਣ 31 ਜੁਲਾਈ ਤਕ ਦਰਖਾਸਤ ਕਰ ਸਕਦੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਸ੍ਰੀਨਗਰ ਜ਼ਿਲ੍ਹੇ ’ਚੋਂ ਕਰਫਿਊ ਹਟਾਇਆ

ਸ੍ਰੀਨਗਰ ਜ਼ਿਲ੍ਹੇ ’ਚੋਂ ਕਰਫਿਊ ਹਟਾਇਆ

ਕੋਵਿਡ-19 ਮਹਾਮਾਰੀ ਕਰਕੇ ਲਾਈਆਂ ਪਾਬੰਦੀਆਂ ਪਹਿਲਾਂ ਵਾਂਗ ਰਹਿਣਗੀਆਂ ਜਾ...

ਇਮਰਾਨ ਖ਼ਾਨ ਸਰਕਾਰ ਵੱਲੋਂ ਪਾਕਿਸਤਾਨ ਦਾ ਨਵਾਂ ਸਿਆਸੀ ਨਕਸ਼ਾ ਜਾਰੀ

ਇਮਰਾਨ ਖ਼ਾਨ ਸਰਕਾਰ ਵੱਲੋਂ ਪਾਕਿਸਤਾਨ ਦਾ ਨਵਾਂ ਸਿਆਸੀ ਨਕਸ਼ਾ ਜਾਰੀ

ਜੰਮੂ ਤੇ ਕਸ਼ਮੀਰ ਦੇ ਕੁਝ ਇਲਾਕਿਆਂ ਤੇ ਲੱਦਾਖ ਦੇ ਇਕ ਹਿੱਸੇ, ਜੂਨਾਗੜ੍ਹ ...

ਮੋਦੀ ਵੱਲੋਂ ਅਯੁੱਧਿਆ ਵਿਚ ‘ਭੂਮੀ ਪੂਜਨ’ ਅੱਜ

ਮੋਦੀ ਵੱਲੋਂ ਅਯੁੱਧਿਆ ਵਿਚ ‘ਭੂਮੀ ਪੂਜਨ’ ਅੱਜ

ਰਾਮ ਮੰਦਰ ਦੀ ਉਸਾਰੀ ਦਾ ਨੀਂਹ ਪੱਥਰ ਰੱਖਣਗੇ ਪ੍ਰਧਾਨ ਮੰਤਰੀ; ਸੰਤਾਂ ਤੇ...

ਸ਼ਹਿਰ

View All