DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Blood Donation Chandigarh: ਖ਼ੂਨ ਦਾਨ ਸਿਰਫ਼ ਸਮਾਜ ਸੇਵਾ ਨਹੀਂ ਸਗੋਂ ਜਾਨ ਬਚਾਉਣ ਦਾ ਉਪਰਾਲਾ: Gulab Chand Kataria

ਯੂਟੀ ਦੇ ਪ੍ਰਸ਼ਾਸਕ ਵੱਲੋਂ ਖ਼ੂਨ ਦਾਨ ਦੇ ਖੇਤਰ ਵਿੱਚ ਕੰਮ ਕਰਨ ਵਾਲੀਆਂ 90 ਸੰਸਥਾਵਾਂ ਦਾ ਸਨਮਾਨ

  • fb
  • twitter
  • whatsapp
  • whatsapp
Advertisement

Blood Donation Chandigarh: ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕਿਹਾ ਹੈ ਕਿ ਮੈਡੀਕਲ ਵਿਗਿਆਨ ਨੇ ਅੱਜ ਬਹੁਤ ਤਰੱਕੀ ਕਰ ਲਈ ਹੈ। ਇਸ ਵੇਲੇ ਆਧੁਨਿਕ ਹਸਪਤਾਲ ਅਤੇ ਨਵੀਆਂ ਦਵਾਈਆਂ ਮੌਜੂਦ ਹਨ ਪਰ ਇਹ ਸੱਚਾਈ ਇਹ ਹੈ ਹੈ ਕਿ ਖ਼ੂਨ ਕਿਸੇ ਫੈਕਟਰੀ ਵਿੱਚ ਨਹੀਂ ਬਣਾਇਆ ਜਾ ਸਕਦਾ। ਇਹ ਸਿਰਫ਼ ਇੱਕ ਸਿਹਤਮੰਦ ਮਨੁੱਖ ਦੇ ਸਰੀਰ ਤੋਂ ਦੂਜੇ ਜ਼ਰੂਰਤਮੰਦ ਮਨੁੱਖ ਤੱਕ ਹੀ ਪਹੁੰਚ ਸਕਦਾ ਹੈ। ਇਸ ਲਈ ਖ਼ੂਨ ਦਾਨ ਨੂੰ ਸਿਰਫ਼ ਸਮਾਜ ਸੇਵਾ ਵਜੋਂ ਨਹੀਂ, ਸਗੋਂ ਜਾਨਾਂ ਬਚਾਉਣ ਵਾਲੀ ਮਨੁੱਖੀ ਜ਼ਿੰਮੇਵਾਰੀ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਸ੍ਰੀ ਕਟਾਰੀਆ ਨੇ ਨੈਸ਼ਨਲ ਇੰਟੀਗ੍ਰੇਟਿਡ ਫੋਰਮ ਆਫ਼ ਆਰਟਿਸਟਸ ਐਂਡ ਐਕਟੀਵਿਸਟਸ' (NIFA) ਦੀ ਚੰਡੀਗੜ੍ਹ ਇਕਾਈ ਵੱਲੋਂ ਸ਼ਿਵ ਕਾਵੜ ਮਹਾਸੰਘ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਕਰਵਾਏ ਸਨਮਾਨ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਖ਼ੂਨ ਦਾਨ ਵਿੱਚ ਯੋਗਦਾਨ ਪਾਉਣ ਵਾਲੀਆਂ 90 ਸੰਸਥਾਵਾਂ ਅਤੇ ਸਮਾਜ ਸੇਵਕਾਂ ਨੂੰ 'ਨੈਸ਼ਨਲ ਸੋਸ਼ਲ ਇੰਪੈਕਟ ਐਵਾਰਡ' ਅਤੇ ਪ੍ਰਸ਼ੰਸਾ ਪੱਤਰਾਂ ਨਾਲ ਸਨਮਾਨਿਤ ਕੀਤਾ ਗਿਆ।

ਰਾਜਪਾਲ ਨੇ 'ਸੰਵੇਦਨਾ' ਮੁਹਿੰਮ ਤਹਿਤ ਕੋਵਿਡ ਸਮੇਂ ਇੱਕੋ ਦਿਨ ਵਿੱਚ 1,476 ਖ਼ੂਨ ਦਾਨ ਕੈਂਪ ਅਤੇ 'ਸੰਵੇਦਨਾ-2' ਤਹਿਤ ਦੇਸ਼ ਭਰ ਵਿੱਚ 2,400 ਦੇ ਲਗਪਗ ਕੈਂਪ ਲਗਾਉਣ ਲਈ 'ਨਿਫਾ' ਦੇ ਸੰਸਥਾਪਕ ਪ੍ਰਧਾਨ ਪ੍ਰੀਤਪਾਲ ਸਿੰਘ ਪੰਨੂ ਅਤੇ ਉਨ੍ਹਾਂ ਦੀ ਟੀਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ 'ਸੰਵੇਦਨਾ' ਦਾ ਅਰਥ ਦੂਜੇ ਦੇ ਦੁੱਖ ਨੂੰ ਸਮਝਣਾ ਹੈ ਪਰ ਇਹ ਉਦੋਂ ਹੀ ਸਾਰਥਕ ਹੁੰਦੀ ਹੈ ਜਦੋਂ ਇਹ ਸੇਵਾ ਵਿੱਚ ਬਦਲਦੀ ਹੈ। ਅਣਜਾਣ ਵਿਅਕਤੀ ਦੀ ਜਾਨ ਬਚਾਉਣ ਲਈ ਖ਼ੂਨ ਦਾਨ ਕਰਨਾ ਹੀ ਸੰਵੇਦਨਾ ਦਾ ਸਭ ਤੋਂ ਉੱਚਾ ਰੂਪ ਹੈ। ਸਮਾਰੋਹ ਵਿੱਚ ਪਹੁੰਚੇ ਚੰਡੀਗੜ੍ਹ ਦੇ ਮੇਅਰ ਸੌਰਭ ਜੋਸ਼ੀ ਨੇ ਵੀ ਖ਼ੂਨ ਦਾਨ ਕਰਨ ਵਾਲੀਆਂ ਸੰਸਥਾਵਾਂ ਨੂੰ 'ਜੀਵਨ ਦਾਤਾ' ਦੱਸਦਿਆਂ ਇਸ ਮੁਹਿੰਮ ਨੂੰ ਹੋਰ ਵਿਆਪਕ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ।

Advertisement

ਨਿਫਾ ਦੇ ਸੰਸਥਾਪਕ ਪ੍ਰਧਾਨ ਪ੍ਰੀਤਪਾਲ ਸਿੰਘ ਪੰਨੂ ਨੇ ਦੱਸਿਆ ਕਿ ਸਾਲ 2000 ਵਿੱਚ ਕਰਨਾਲ ਤੋਂ ਸ਼ੁਰੂ ਹੋਈ ਇਹ ਸੰਸਥਾ ਅੱਜ ਦੇਸ਼ ਦੇ 30 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੰਮ ਕਰ ਰਹੀ ਹੈ। 'ਨਿਫਾ' ਨੂੰ ਭਾਰਤ ਸਰਕਾਰ ਵੱਲੋਂ 'ਨੈਸ਼ਨਲ ਯੂਥ ਐਵਾਰਡ' ਨਾਲ ਨਿਵਾਜਿਆ ਜਾ ਚੁੱਕਾ ਹੈ ਅਤੇ ਇਸ ਦੀਆਂ ਸਮਾਜਿਕ ਗਤੀਵਿਧੀਆਂ 6 ਵਾਰ 'ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼' ਵਿੱਚ ਦਰਜ ਹੋ ਚੁੱਕੀਆਂ ਹਨ।

Advertisement

ਇਸ ਪ੍ਰੋਗਰਾਮ ਵਿੱਚ ਨਿਫਾ ਦੇ ਕੌਮੀ ਪ੍ਰਧਾਨ ਡਾ. ਅਸ਼ਵਿਨੀ ਸ਼ੈੱਟੀ (ਕਰਨਾਟਕ), ਪਦਮ ਸ਼੍ਰੀ ਡਾ. ਆਰ.ਸੀ. ਸੋਬਤੀ, ਦਿਗੰਬਰ ਜੈਨ ਮੰਦਰ ਦੇ ਪ੍ਰਧਾਨ ਧਰਮ ਬਹਾਦਰ ਜੈਨ, ਚੰਡੀਗੜ੍ਹ ਦੇ ਪ੍ਰਧਾਨ ਰਾਕੇਸ਼ ਸੰਗਰ ਅਤੇ ਸਕੱਤਰ ਪਰਵੀਨ ਕੁਮਾਰ ਸਮੇਤ ਕਈ ਰਾਸ਼ਟਰੀ ਅਤੇ ਰਾਜ ਪੱਧਰੀ ਅਹੁਦੇਦਾਰ ਹਾਜ਼ਰ ਸਨ। ਪ੍ਰੋਗਰਾਮ ਦੀ ਸ਼ੁਰੂਆਤ ਰਾਸ਼ਟਰੀ ਗੀਤ 'ਵੰਦੇ ਮਾਤਰਮ' ਨਾਲ ਹੋਈ ਅਤੇ ਸਮਾਪਤੀ ਰਾਸ਼ਟਰੀ ਗਾਨ ਨਾਲ ਕੀਤੀ ਗਈ।

Advertisement
×