DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਡਿਲੀਵਰੀ ਕਰਮਚਾਰੀਆਂ ਨੂੰ ਰਾਹਤ: Blinkit, Zomato, Zepto ਦੀ 10 ਮਿੰਟ ਦੀ ਡੈੱਡਲਾਈਨ ਖ਼ਤਮ !

ਕੇਂਦਰੀ ਮੰਤਰੀ ਮਾਂਡਵੀਆ ਦੇ ਦਬਾਅ ਮਗਰੋਂ ਕੰਪਨੀਆਂ ਨੇ ਬਦਲੀਆਂ ਨੀਤੀਆਂ; Gig ਵਰਕਰਾਂ ਦੀ ਸੁਰੱਖਿਆ ਨੂੰ ਮਿਲੇਗੀ ਪਹਿਲ

  • fb
  • twitter
  • whatsapp
  • whatsapp
Advertisement

ਕੇਂਦਰ ਸਰਕਾਰ ਦੇ ਸਖ਼ਤ ਦਬਾਅ ਤੋਂ ਬਾਅਦ ਦੇਸ਼ ਦੀਆਂ ਪ੍ਰਮੁੱਖ ਡਿਲੀਵਰੀ ਕੰਪਨੀਆਂ ਨੇ 10 ਮਿੰਟ ਦੇ ਅੰਦਰ ਸਾਮਾਨ ਪਹੁੰਚਾਉਣ ਦਾ ਵਿਵਾਦਿਤ ਵਾਅਦਾ ਵਾਪਸ ਲੈ ਲਿਆ ਹੈ।

ਕੇਂਦਰੀ ਕਿਰਤ ਮੰਤਰੀ ਮਨਸੁਖ ਮਾਂਡਵੀਆ ਨੇ Blinkit, Zepto, Zomato ਅਤੇ Swiggy ਵਰਗੇ ਪਲੇਟਫਾਰਮਾਂ ਨਾਲ ਇੱਕ ਅਹਿਮ ਮੀਟਿੰਗ ਕੀਤੀ, ਜਿਸ ਵਿੱਚ ਡਿਲੀਵਰੀ ਦੇ ਘੱਟ ਸਮੇਂ ਕਾਰਨ ਵਰਕਰਾਂ ’ਤੇ ਪੈ ਰਹੇ ਮਾਨਸਿਕ ਅਤੇ ਸਰੀਰਕ ਦਬਾਅ ਦਾ ਮੁੱਦਾ ਚੁੱਕਿਆ ਗਿਆ।

Advertisement

Blinkit ਨੇ ਪਹਿਲ ਕਰਦਿਆਂ ਆਪਣੀ ਬ੍ਰਾਂਡਿੰਗ ਵਿੱਚੋਂ ‘10 ਮਿੰਟ’ ਦਾ ਸ਼ਬਦ ਹਟਾ ਦਿੱਤਾ ਹੈ ਅਤੇ ਹੁਣ ਆਪਣੀ ਟੈਗਲਾਈਨ ਬਦਲ ਕੇ 30,000 ਤੋਂ ਵੱਧ ਉਤਪਾਦ ਤੁਹਾਡੇ ਬੂਹੇ ’ਤੇ’ ਕਰ ਦਿੱਤੀ ਹੈ।

Advertisement

ਆਉਣ ਵਾਲੇ ਦਿਨਾਂ ਵਿੱਚ ਬਾਕੀ ਕੰਪਨੀਆਂ ਵੱਲੋਂ ਵੀ ਅਜਿਹੇ ਕਦਮ ਚੁੱਕੇ ਜਾਣ ਦੀ ਉਮੀਦ ਹੈ ਤਾਂ ਜੋ ਡਿਲੀਵਰੀ ਪਾਰਟਨਰਾਂ ਲਈ ਕੰਮ ਦੇ ਹਾਲਾਤ ਸੁਖਾਵੇਂ ਬਣਾਏ ਜਾ ਸਕਣ।

Gig ਵਰਕਰਾਂ ਦੀ ਭਲਾਈ ਦਾ ਮੁੱਦਾ ਹਾਲ ਹੀ ਵਿੱਚ ਸੰਸਦ ਵਿੱਚ ਵੀ ਗੂੰਜਿਆ ਸੀ, ਜਿੱਥੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਇਨ੍ਹਾਂ ਵਰਕਰਾਂ ਦੇ ਦੁੱਖ-ਤਕਲੀਫ਼ਾਂ ਨੂੰ ਪ੍ਰਮੁੱਖਤਾ ਨਾਲ ਚੁੱਕਿਆ ਸੀ।

ਚੱਢਾ ਨੇ ਮੰਗ ਕੀਤੀ ਸੀ ਕਿ ਖ਼ਰਾਬ ਮੌਸਮ ਅਤੇ ਭਾਰੀ ਦਬਾਅ ਹੇਠ ਕੰਮ ਕਰਨ ਵਾਲੇ ਇਨ੍ਹਾਂ ਨੌਜਵਾਨਾਂ ਲਈ ਸਮਾਜਿਕ ਸੁਰੱਖਿਆ ਅਤੇ ਸਨਮਾਨਜਨਕ ਤਨਖਾਹ ਯਕੀਨੀ ਬਣਾਈ ਜਾਵੇ।

ਜ਼ਿਕਰਯੋਗ ਹੈ ਕਿ 21 ਨਵੰਬਰ 2025 ਤੋਂ ਲਾਗੂ ਹੋਏ ‘ਸੋਸ਼ਲ ਸਿਕਿਓਰਿਟੀ ਕੋਡ 2020’ ਤਹਿਤ ਹੁਣ ਇਨ੍ਹਾਂ ਵਰਕਰਾਂ ਨੂੰ ਜੀਵਨ ਬੀਮਾ, ਸਿਹਤ ਲਾਭ ਅਤੇ ਹਾਦਸਾ ਬੀਮਾ ਵਰਗੀਆਂ ਸਹੂਲਤਾਂ ਦੇਣ ਦਾ ਰਾਹ ਵੀ ਪੱਧਰਾ ਹੋ ਗਿਆ ਹੈ, ਜਿਸ ਨਾਲ ਲੱਖਾਂ ਡਿਲੀਵਰੀ ਵਰਕਰਾਂ ਨੂੰ ਵੱਡਾ ਫਾਇਦਾ ਹੋਵੇਗਾ।

Advertisement
×