DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਨਗਰ ਕੌਂਸਲ ਨਵਾਂ ਗਰਾਉਂ ’ਚ BJP ਨੇ ਬਾਜ਼ੀ ਮਾਰੀ

ਨਗਰ ਕੌਂਸਲ ਨਵਾਂ ਗਰਾਉਂ ਵਿੱਚ 26 ਮਈ ਨੂੰ ਹੋਈਆਂ ਚੋਣਾਂ ਦੇ ਅੱਜ ਐਲਾਨੇ ਗਏ ਨਤੀਜਿਆਂ ਅਨੁਸਾਰ ਭਾਜਪਾ ਨੇ ਵੱਧ ਸੀਟਾਂ ਜਿੱਤ ਕੇ ਬਾਜ਼ੀ ਮਾਰ ਲਈ ਹੈ। ਜਦਕਿ ਅਕਾਲੀ ਦਲ ਬਾਦਲ ਦਾ ਖਾਤਾ ਵੀ ਨਹੀਂ ਖੁੱਲ੍ਹ ਸਕਿਆ। ਕਾਂਗਰਸ 21 ਉਮੀਦਵਾਰਾਂ ਵਿਚੋਂ...

  • fb
  • twitter
  • whatsapp
  • whatsapp
featured-img featured-img
ਨਵਾਂ ਗਰਾਂਓਂ ’ਚ ਭਾਜਪਾ ਦੀ ਜੇਤੂ ਉਮੀਦਵਾਰ ਆਪਣੇ ਸਮਰਥਕਾਂ ਨਾਲ।
Advertisement

ਨਗਰ ਕੌਂਸਲ ਨਵਾਂ ਗਰਾਉਂ ਵਿੱਚ 26 ਮਈ ਨੂੰ ਹੋਈਆਂ ਚੋਣਾਂ ਦੇ ਅੱਜ ਐਲਾਨੇ ਗਏ ਨਤੀਜਿਆਂ ਅਨੁਸਾਰ ਭਾਜਪਾ ਨੇ ਵੱਧ ਸੀਟਾਂ ਜਿੱਤ ਕੇ ਬਾਜ਼ੀ ਮਾਰ ਲਈ ਹੈ। ਜਦਕਿ ਅਕਾਲੀ ਦਲ ਬਾਦਲ ਦਾ ਖਾਤਾ ਵੀ ਨਹੀਂ ਖੁੱਲ੍ਹ ਸਕਿਆ। ਕਾਂਗਰਸ 21 ਉਮੀਦਵਾਰਾਂ ਵਿਚੋਂ ਸਿਰਫ਼ ਵਾਰਡ ਨੰਬਰ 15 ਤੋਂ ਕੁਸਮ ਹੀ ਜੇਤੂ ਰਹੀ। ਇਸੇ ਤਰ੍ਹਾਂ ‘ਆਪ’ ਦੇ 15 ਉਮੀਦਵਾਰਾਂ ਵਿੱਚੋਂ ਚਾਰ ਨੰਬਰ ਵਾਰਡ ਤੋਂ ਜਗਤਾਰ ਸਿੰਘ ਉਰਫ ਭੋਟੀ ਨੇ ਜਿੱਤ ਹਾਸਲ ਕੀਤੀ। ਆਜ਼ਾਦ ਉਮੀਦਵਾਰਾਂ ਵਿੱਚੋਂ ਵਾਰਡ ਨੰਬਰ 7 ਤੋਂ ਕਿਰਨ, 16 ਤੋਂ ਰਵੀ ਬਿਸ਼ਟ ਤੇ 19 ਤੋਂ ਪਰਮਜੀਤ ਕੌਰ ਜੇਤੂ ਰਹੇ। ਇਸੇ ਦੌਰਾਨ ਵਾਰਡ ਨੰਬਰ 1 ਤੋਂ ਭਾਜਪਾ ਦੇ ਉਮੀਦਵਾਰ ਰਾਜਵੀਰ ਸਿੰਘ, ਸਿੰਘਾ ਦੇਵੀ 2 ਤੋਂ ਜੋਗਿੰਦਰਪਾਲ, 3 ਤੋਂ ਭਗਵਤੀ ਖਾਤੀ, 5 ਤੋਂ ਸਰਬਜੀਤ ਕੌਰ, 6 ਤੋਂ ਸੁਰਿੰਦਰ ਬੱਬਲ, ਪਿੰਡ ਕਾਂਸਲ ਦੇ 8 ਤੋਂ ਸ਼ਾਮਲਾਲ ਗੁੱਜਰ, ਪਿੰਡ ਕਾਂਸਲ ਦੇ 9 ਤੋਂ ਤਰਨਜੀਤ ਕੌਰ ਬੈਂਸ, 10 ਤੋਂ ਮਮਤਾ ਕੌਸ਼ਿਸ਼, 11 ਤੋਂ ਤਾਰਾ ਬਾਈ,12 ਤੋਂ ਨਵਜੋਤ ਸਿੰਘ ਨਾਗਰਾ, 13 ਤੋਂ ਸੁਖਵਿੰਦਰ ਕੌਰ, 14 ਤੋਂ ਭੁਪਿੰਦਰ ਸਿੰਘ ਤੇ 21 ਨੰਬਰ ਵਾਰਡ ਤੋਂ ਕਰਨੈਲ ਕੌਰ ਪਿੰਡ ਨਾਡਾ ਜੇਤੂ ਰਹੇ ਹਨ। ਇਸ ਦੌਰਾਨ ਹਲਕਾ ਖਰੜ ਤੋਂ ਭਾਜਪਾ ਦੇ ਸੀਨੀਅਰ ਆਗੂ ਰਣਜੀਤ ਸਿੰਘ ਗਿੱਲ ਨੇ ਕਿਹਾ ਕਿ ਨਵਾਂ ਗਰਾਉਂ ਵਿੱਚ ਭਾਜਪਾ ਕੌਂਸਲ ਪ੍ਰਧਾਨ ਬਣਾਵੇਗੀ। ਇੱਥੇ ਜ਼ਿਕਰਯੋਗ ਹੈ ਕਿ ਪੰਜ ਦਰਿਆ ਅਖਬਾਰ ਦੇ ਸੰਪਾਦਕ ਦਵਿੰਦਰ ਚੌਹਾਨ ਦੀ ਕੁੜਮਣੀ ਸਰਬਜੀਤ ਕੌਰ ਨੇ ਵਾਰਡ ਨੰਬਰ ਪੰਜ ਤੋਂ ਪਹਿਲੀ ਵਾਰ ਚੋਣ ਜਿੱਤੀ ਹੈ ਜਦਕਿ ਵਾਰਡ 6 ਤੋਂ ਜੇਤੂ ਸੁਰਿੰਦਰ ਕੁਮਾਰ ਬੱਬਲ ਤੇ ਵਾਰਡ ਨੰਬਰ 10 ਤੋਂ ਜੇਤੂ ਮਮਤਾ ਕੌਸ਼ਿਸ਼ ਆਪਸ ਵਿੱਚ ਪਤੀ-ਪਤਨੀ ਹੈ। ਸਾਰੇ ਜੇਤੂ ਉਮੀਦਵਾਰਾਂ ਨੂੰ ਚੋਣ ਅਫਸਰ ਮਹਿਕਮੀਤ ਸਿੰਘ ਨੇ ਜਿੱਤ ਦੇ ਸਰਟੀਫਿਕੇਟ ਦਿੱਤੇ।

Advertisement
Advertisement
×