DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਰਾਹੁਲ ਗਾਂਧੀ ਦੀ ਸੰਗਰੂਰ ਰੈਲੀ ਵਾਲੇ ਦਿਨ ਭਾਜਪਾ ਕਰਵਾਏਗੀ ‘1984 ਸਿੱਖ ਕਤਲੇਆਮ’ ਕਨਕਲੇਵ

ਚੰਡੀਗੜ੍ਹ ਵਿੱਖੇ ‘ਜ਼ਖ਼ਮ 84 ਦੇ’ ਸੰਮੇਲਨ ਰਾਹੀਂ ਨਵੀਂ ਪੀੜ੍ਹੀ ਸਾਹਮਣੇ ਰੱਖੇ ਜਾਣਗੇ ਤੱਥ; ਕਾਂਗਰਸ ਵੱਲੋਂ ਮੁੱਖ ਮੰਤਰੀ ਮਾਨ ਦੇ ਗੜ੍ਹ ’ਚੋਂ 2027 ਚੋਣ ਮੁਹਿੰਮ ਦਾ ਆਗਾਜ਼

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਵੱਲੋਂ ਬੁੱਧਵਾਰ ਨੂੰ ਪੰਜਾਬ ਫੇਰੀ ਦੌਰਾਨ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀ ਮੁਹਿੰਮ ਦੀ ਸ਼ੁਰੂਆਤ ਕੀਤੇ ਜਾਣ ਦੇ ਬਰਾਬਰ ਪੰਜਾਬ ਭਾਜਪਾ ਵੱਲੋਂ ਚੰਡੀਗੜ੍ਹ ਵਿਖੇ 1984 ਦੇ ਸਿੱਖ ਕਤਲੇਆਮ ’ਤੇ ਇੱਕ ਰੋਜ਼ਾ ਵਿਸ਼ੇਸ਼ ਕਨਕਲੇਵ ਕਰਵਾਇਆ ਜਾ ਰਿਹਾ ਹੈ। ਸਿੱਧੇ ਤੌਰ ’ਤੇ ਕਾਂਗਰਸ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਰਵਾਇਆ ਜਾ ਰਿਹਾ ਇਹ ਸੰਮੇਲਨ ਅਤੇ ਕਾਂਗਰਸ ਦੀ ਰੈਲੀ ਦੋਵੇਂ ਬੁੱਧਵਾਰ, 4 ਨਵੰਬਰ ਨੂੰ ਇੱਕੋ ਦਿਨ ਹੋ ਰਹੇ ਹਨ।

ਭਾਜਪਾ ਵੱਲੋਂ ‘ਜ਼ਖ਼ਮ 84 ਦੇ’ ਸਿਰਲੇਖ ਹੇਠ ਇਹ ਕਨਕਲੇਵ ਸੈਕਟਰ 24 ਸਥਿਤ ਹੋਟਲ ਪਾਰਕਵਿਊ ਵਿਖੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕਰਵਾਇਆ ਜਾਵੇਗਾ। ਦੂਜੇ ਪਾਸੇ, ਕਾਂਗਰਸ ਆਗੂ ਰਾਹੁਲ ਗਾਂਧੀ ਮੁੱਖ ਮੰਤਰੀ ਭਗਵੰਤ ਮਾਨ ਦੇ ਸਿਆਸੀ ਗੜ੍ਹ ਸੰਗਰੂਰ ਵਿਖੇ ‘ਹਿਸਾਬ ਮੰਗੋ’ ਰੈਲੀ ਨੂੰ ਸੰਬੋਧਨ ਕਰਦਿਆਂ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਬਿਗੁਲ ਵਜਾਉਣਗੇ।

Advertisement

ਭਾਜਪਾ ਦੇ ਸੂਬਾ ਜਨਰਲ ਸਕੱਤਰ ਰਜਨੀਸ਼ ਧੀਮਾਨ ਅਤੇ ਮੀਡੀਆ ਮੁਖੀ ਵਿਨੀਤ ਜੋਸ਼ੀ ਵੱਲੋਂ ਜਾਰੀ ਬਿਆਨ ਅਨੁਸਾਰ, ਇਸ ਕਨਕਲੇਵ ਦਾ ਮੁੱਖ ਮਕਸਦ 42 ਸਾਲ ਬੀਤ ਜਾਣ ਮਗਰੋਂ ਨੌਜਵਾਨ ਪੀੜ੍ਹੀ ਸਾਹਮਣੇ ਕਤਲੇਆਮ ਦੇ ਅਸਲ ਤੱਥ ਉਜਾਗਰ ਕਰਨਾ ਹੈ। ਇਸ ਦੌਰਾਨ ਇਨਸਾਫ਼ ਲਈ ਲੜੀ ਗਈ ਚਾਰ ਦਹਾਕਿਆਂ ਦੀ ਲੰਮੀ ਕਾਨੂੰਨੀ ਲੜਾਈ ਅਤੇ ਪੀੜਤ ਪਰਿਵਾਰਾਂ ਦੇ ਮੁੜ ਵਸੇਬੇ ਦੇ ਯਤਨਾਂ ਦੀ ਵੀ ਸਮੀਖਿਆ ਕੀਤੀ ਜਾਵੇਗੀ। ਪ੍ਰੋਗਰਾਮ ਦੌਰਾਨ ਇੱਕ ਵਿਸ਼ੇਸ਼ ਤਸਵੀਰੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ, ਜਿਸ ਦਾ ਉਦਘਾਟਨ ਸਵੇਰੇ 9:30 ਵਜੇ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਸੂਬਾ ਇੰਚਾਰਜ ਸਤੀਸ਼ ਪੂਨੀਆ ਕਰਨਗੇ। ਕਨਕਲੇਵ ਦਾ ਸੰਚਾਲਨ ਭਾਜਪਾ ਦੇ ਕੌਮੀ ਬੁਲਾਰੇ ਆਰ.ਪੀ. ਸਿੰਘ ਵੱਲੋਂ ਕੀਤਾ ਜਾਵੇਗਾ।

Advertisement

ਇਸ ਸਮਾਗਮ ਵਿੱਚ ਸੱਜਣ ਕੁਮਾਰ ਨੂੰ ਸਜ਼ਾ ਦਿਵਾਉਣ ਵਾਲੇ ਕੇਸ ਦੀ ਅਹਿਮ ਗਵਾਹ ਨਿਰਪ੍ਰੀਤ ਕੌਰ ਸਮੇਤ ਕਈ ਪੀੜਤ ਅਤੇ ਚਸ਼ਮਦੀਦ ਗਵਾਹ, ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਅਤੇ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ (ਜਿਨ੍ਹਾਂ ਨੇ ਇਸ ਹਿੰਸਾ ਵਿੱਚ ਪਰਿਵਾਰ ਦੇ 5 ਜੀਅ ਗੁਆਏ ਸਨ) ਸ਼ਾਮਲ ਹੋਣਗੇ।

ਕਾਨੂੰਨੀ ਪੱਖ ਤੋਂ ਸੀਨੀਅਰ ਵਕੀਲ ਐੱਚ.ਐੱਸ. ਫੂਲਕਾ, ਬੰਦ ਪਏ ਕੇਸਾਂ ਦੀ ਮੁੜ ਜਾਂਚ ਕਰਨ ਵਾਲੀ ਸੁਪਰੀਮ ਕੋਰਟ ਵੱਲੋਂ ਗਠਿਤ ਐੱਸਆਈਟੀ (2018) ਦੇ ਮੁਖੀ ਜਸਟਿਸ ਐੱਸ.ਐੱਨ. ਢੀਂਗਰਾ (ਸੇਵਾਮੁਕਤ) ਅਤੇ ਐਡਵੋਕੇਟ ਅਸ਼ੋਕ ਕਸ਼ਯਪ ਵਿਚਾਰ ਰੱਖਣਗੇ। ਸਾਬਕਾ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ, ਜਿਨ੍ਹਾਂ ਨੇ ਸੁਪਰੀਮ ਕੋਰਟ ਵਿੱਚ ਪੀੜਤਾਂ ਦੀ ਪੈਰਵੀ ਕੀਤੀ ਸੀ, ਮੁੱਖ ਭਾਸ਼ਣ ਦੇਣਗੇ।

ਇਹ ਪੂਰਾ ਪ੍ਰੋਗਰਾਮ ਛੇ ਵੱਖ-ਵੱਖ ਸੈਸ਼ਨਾਂ ਵਿੱਚ ਵੰਡਿਆ ਗਿਆ ਹੈ।

  • ਪਹਿਲੇ ਸੈਸ਼ਨ ‘ਸਿੱਖ ਨਸਲਕੁਸ਼ੀ: ਕਦੋਂ ਅਤੇ ਕਿਵੇਂ?’ ਵਿੱਚ ਪੀੜਤਾਂ ਵੱਲੋਂ ਹੱਡਬੀਤੀਆਂ ਸਾਂਝੀਆਂ ਕੀਤੀਆਂ ਜਾਣਗੀਆਂ।
  • ਦੂਜੇ ਸੈਸ਼ਨ ‘ਕੀ 1984 ਦੀ ਸਿੱਖ ਨਸਲਕੁਸ਼ੀ ਇੱਕ ਸਾਜ਼ਿਸ਼ ਸੀ?’ ਵਿੱਚ ਸਰਕਾਰੀ ਪੱਧਰ ’ਤੇ ਕਥਿਤ ਮਿਲੀਭੁਗਤ ਬਾਰੇ ਚਰਚਾ ਹੋਵੇਗੀ, ਜਿਸ ਵਿੱਚ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਹਿੱਸਾ ਲੈਣਗੇ।
  • ਤੀਜੇ ਸੈਸ਼ਨ ‘ਇਨਸਾਫ਼ ਦਾ ਕਤਲ’ ਵਿੱਚ ਜਾਂਚ ਦੌਰਾਨ ਹੋਈਆਂ ਖ਼ਾਮੀਆਂ ’ਤੇ ਜਸਟਿਸ ਢੀਂਗਰਾ ਅਤੇ ਵਕੀਲ ਫੂਲਕਾ ਸੰਬੋਧਨ ਕਰਨਗੇ।
  • ਚੌਥੇ ਸੈਸ਼ਨ ‘ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੇ ਯਤਨ’ ਵਿੱਚ ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਅਤੇ ਫੂਲਕਾ ਸ਼ਿਰਕਤ ਕਰਨਗੇ।
  • ਸਮਾਪਤੀ ਸੈਸ਼ਨ ਵਿੱਚ ਭਾਜਪਾ ਸਰਕਾਰਾਂ ਵੱਲੋਂ ਕੀਤੇ ਗਏ ਮੁੜ ਵਸੇਬੇ ਕਾਰਜਾਂ ਦਾ ਲੇਖਾ-ਜੋਖਾ ਪੇਸ਼ ਕੀਤਾ ਜਾਵੇਗਾ, ਜਿਸ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਸਤੀਸ਼ ਪੂਨੀਆ, ਕੇਵਲ ਸਿੰਘ ਢਿੱਲੋਂ ਅਤੇ ਸਾਹਨੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਣਗੇ।
Advertisement
×