DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

B J P ਨੇ ਪ੍ਰਧਾਨ ਮੰਤਰੀ ਮੋਦੀ ਦਾ ਜਨਮ ਦਿਨ ਮਨਾਇਆ

ਖ਼ੂਨਦਾਨ ਕੈਂਪ ਸਣੇ ਸ਼ਹਿਰ ’ਚ ਵੱਖ-ਵੱਖ ਥਾੲੀਂ ਸਮਾਜ ਸੇਵਾ ਦੇ ਕਾਰਜ ਕੀਤੇ

  • fb
  • twitter
  • whatsapp
  • whatsapp
featured-img featured-img
ਸੈਕਟਰ 17 ਪਲਾਜ਼ਾ ਵਿੱਚ ਦੀਵੇ ਬਾਲਦੇ ਹੋਏ ਮੇਅਰ ਸੌਰਭ ਜੋਸ਼ੀ ਅਤੇ ਹੋਰ।
Advertisement

ਚੰਡੀਗੜ੍ਹ ਭਾਜਪਾ ਵੱਲੋਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ‘ਸੇਵਾ ਸੰਕਲਪ ਅਭਿਆਨ’ ਤਹਿਤ ਮਨਾਇਆ ਗਿਆ। ਇਸ ਦੌਰਾਨ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਦੀ ਅਗਵਾਈ ਹੇਠ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਸੇਵਾ ਤੇ ਸਮਾਜਿਕ ਸਰੋਕਾਰਾਂ ਨਾਲ ਜੁੜੇ ਸਮਾਗਮ ਕਰਵਾਏ ਗਏ। ਪ੍ਰਧਾਨ ਮੰਤਰੀ ਦੇ 25 ਸਾਲਾਂ ਦੌਰਾਨ ਲੋਕ ਸੇਵਾ ਲਈ ਕੀਤੇ ਕਾਰਜਾਂ ਬਾਰੇ ਚਾਨਣਾ ਪਾਇਆ ਗਿਆ।

ਭਾਜਪਾ ਨੇ ਸੈਕਟਰ 16 ਤੇ 32 ਹਸਪਤਾਲ ਵਿੱਚ ਨਵਜੰਮੇ ਬੱਚਿਆਂ ਦੀਆਂ ਮਾਵਾਂ ਨੂੰ ਬੇਬੀ ਡਾਇਪਰ ਪੈਂਟਸ ਅਤੇ ਬੇਬੀ ਕੇਅਰ ਕਿੱਟਾਂ ਵੰਡੀਆਂ ਗਈਆਂ। ਭਾਜਪਾ ਓ ਬੀ ਸੀ ਮੋਰਚਾ ਦੇ ਪ੍ਰਧਾਨ ਸਤਪਾਲ ਵਰਮਾ ਦੀ ਅਗਵਾਈ ਹੇਠ ਮਾਰਬਲ ਮਾਰਕੀਟ ਵਿੱਚ ਖ਼ੂਨਦਾਨ ਕੈਂਪ ਲਾਇਆ ਗਿਆ, ਜਿੱਥੇ 90 ਖ਼ੂਨਦਾਨੀਆਂ ਨੇ ਖ਼ੂਨਦਾਨ ਕੀਤਾ। ਇਸ ਤੋਂ ਇਲਾਵਾ ਓ ਬੀ ਸੀ ਮੋਰਚਾ ਵੱਲੋਂ ਸੈਕਟਰ 15 ਸਥਿਤ ਸੀਨੀਅਰ ਸਿਟੀਜ਼ਨ ਹੋਮ ’ਚ ਬਜ਼ੁਰਗਾਂ ਨੂੰ ਫਲ ਵੰਡੇ ਗਏ। ਭਾਜਪਾ ਵੱਲੋਂ ਚੰਡੀਗੜ੍ਹ ਦੇ ਵੱਖ-ਵੱਖ ਮੁੱਖ ਸਥਾਨਾਂ ’ਤੇ ‘ਆਸ਼ੀਰਵਾਦ ਦਾ ਦੀਵਾ’ ਪ੍ਰੋਗਰਾਮ ਵੀ ਕਰਵਾਇਆ ਗਿਆ। ਇਸ ਤਹਿਤ ਕਲਾ ਗ੍ਰਾਮ, ਰੇਲਵੇ ਸਟੇਸ਼ਨ, ਪੀ ਜੀ ਆਈ, ਬਰਡ ਪਾਰਕ ਸੈਕਟਰ 6, ਸਟੂਡੈਂਟ ਹੋਸਟਲ ਕਾਮਰਸ ਕਾਲਜ ਸੈਕਟਰ 50, ਹਾਕੀ ਸਟੇਡੀਅਮ ਸੈਕਟਰ 42, ਸੈਕਟਰ 17 ਪਲਾਜ਼ਾ, ਕਮਾਂਡ ਕੰਟਰੋਲ ਸੈਂਟਰ ਸੈਕਟਰ 17, ਏਅਰ ਫੋਰਸ ਹੈਰੀਟੇਜ ਸੈਂਟਰ ਸੈਕਟਰ 18, ਭਾਜਪਾ ਦਫ਼ਤਰ ਕਮਲਮ ਸੈਕਟਰ 33, ਪੰਜਾਬ ਯੂਨੀਵਰਸਿਟੀ ਕਨਵੈਨਸ਼ਨ ਸੈਂਟਰ ਸੈਕਟਰ 25 ਤੇ ਕ੍ਰਿਕਟ ਸਟੇਡੀਅਮ ਸੈਕਟਰ 16 ਸਣੇ ਸ਼ਹਿਰ ’ਚ ਹੋਰ ਥਾਈਂ ਭਾਜਪਾ ਆਗੂਆਂ ਤੇ ਵਰਕਰਾਂ ਵੱਲੋਂ ਦੀਵੇ ਜਗਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੰਮੀ ਉਮਰ ਦੀ ਕਾਮਨਾ ਕੀਤੀ ਗਈ।

Advertisement

ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ, ਸੀਨੀਅਰ ਆਗੂ ਸੰਜੈ ਟੰਡਨ ਤੇ ਅਰੁਣ ਸੂਦ ਸਣੇ ਹੋਰ ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਸਾਰੀ ਜ਼ਿੰਦਗੀ ਲੋਕ ਸੇਵਾ ’ਚ ਲਾਈ ਹੈ, ਜਿਨ੍ਹਾਂ ਦੀ ਅਗਵਾਈ ਹੇਠ ਦੇਸ਼ ਤਰੱਕੀ ਕਰ ਰਿਹਾ ਹੈ।

Advertisement

ਸੈਕਟਰ 17 ਪਲਾਜ਼ਾ ਰੁਸ਼ਨਾਇਆ

ਚੰਡੀਗੜ੍ਹ (ਪੱਤਰ ਪ੍ਰੇਰਕ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਨਗਰ ਨਿਗਮ ਚੰਡੀਗੜ੍ਹ ਵੱਲੋਂ ‘ਸੇਵਾ ਸੰਕਲਪ ਮੁਹਿੰਮ’ ਤਹਿਤ ‘ਆਸ਼ੀਰਵਾਦ ਕਾ ਦੀਆ’ ਪ੍ਰੋਗਰਾਮ ਦੌਰਾਨ ਅੱਜ ਸੈਕਟਰ 17 ਪਲਾਜ਼ਾ ਲਗਪਗ 50,000 ਰਵਾਇਤੀ ਮਿੱਟੀ ਦੇ ਦੀਵਿਆਂ ਦੀ ਨਿੱਘੀ ਰੌਸ਼ਨੀ ਨਾਲ ਜਗਮਗਾ ਉੱਠਿਆ। ਇਹ ਪ੍ਰੋਗਰਾਮ ਮੇਅਰ ਸੌਰਭ ਜੋਸ਼ੀ ਦੀ ਅਗਵਾਈ ਹੇਠ ਕੀਤਾ ਗਿਆ। ਇਸ ਮੌਕੇ ਸੀਨੀਅਰ ਅਧਿਕਾਰੀ, ਕਰਮਚਾਰੀ, ਸਥਾਨਕ ਘੁਮਿਆਰ ਪਰਿਵਾਰ, ਸਵੈ-ਸਹਾਇਤਾ ਸਮੂਹ ਅਤੇ ਨਾਗਰਿਕ ਵੀ ਸ਼ਾਮਲ ਹੋਏ। ਇਸ ਪਹਿਲਕਦਮੀ ਨੇ ਭਾਈਚਾਰਕ ਭਾਗੀਦਾਰੀ, ਸੱਭਿਆਚਾਰਕ ਵਿਰਾਸਤ ਅਤੇ ਰੋਜ਼ੀ-ਰੋਟੀ ਵਿੱਚ ਸਹਾਇਤਾ ਦਾ ਇੱਕ ਸੁੰਦਰ ਸੁਮੇਲ ਪੇਸ਼ ਕੀਤਾ। ਇਸ ਪ੍ਰੋਗਰਾਮ ਨਾਲ ਲਗਪਗ 100 ਸਥਾਨਕ ਘੁਮਿਆਰ ਪਰਿਵਾਰ ਜੁੜੇ ਹੋਏ ਸਨ, ਜਿਸ ਨਾਲ ਮਿੱਟੀ ਦੇ ਦੀਵਿਆਂ ਦੀ ਵੱਡੇ ਪੱਧਰ ‘ਤੇ ਵਰਤੋਂ ਰਾਹੀਂ ਰਵਾਇਤੀ ਕਾਰੀਗਰੀ ਨੂੰ ਹੁਲਾਰਾ ਮਿਲਿਆ।

Advertisement
×