DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਢੇਰ ਕਰਨ ਵਾਲੇ Bikramjit Brar ਬਣੇ ਐੱਸ.ਪੀ.

ਡੀਜੀਪੀ ਗੌਰਵ ਯਾਦਵ ਨੇ ਰੈਂਕ ਲਗਾਉਣ ਦੀ ਨਿਭਾਈ ਰਸਮ

  • fb
  • twitter
  • whatsapp
  • whatsapp
featured-img featured-img
ਐਂਟੀ-ਗੈਂਗਸਟਰ ਅਪਰੇਸ਼ਨ ਮਾਹਿਰ ਬਿਕਰਮਜੀਤ ਸਿੰਘ ਬਰਾੜ ਨੂੰ ਸੁਪਰਡੈਂਟ ਆਫ਼ ਪੁਲੀਸ ਵਜੋਂ ਪਦਉਨਤ ਕਰਨ ਦੀ ਰਸਮ।
Advertisement

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਸ਼ੂਟਰਾਂ ਵਿਰੁੱਧ ਅਪਰੇਸ਼ਨ ਦੀ ਅਗਵਾਈ ਕਰਨ ਵਾਲੇ ਬਿਕਰਮਜੀਤ ਸਿੰਘ ਬਰਾੜ ਨੂੰ ਐੱਸ.ਪੀ. ਵਜੋਂ ਪਦਉਨਤ ਕੀਤਾ ਗਿਆ ਹੈ। ਐਂਟੀ-ਗੈਂਗਸਟਰ ਅਪਰੇਸ਼ਨ ਮਾਹਿਰ ਬਿਕਰਮਜੀਤ ਸਿੰਘ ਬਰਾੜ ਨੂੰ ਸੁਪਰਡੈਂਟ ਆਫ਼ ਪੁਲੀਸ (SP) ਵਜੋਂ ਰੈਂਕ ਲਗਾਉਣ ਦੀ ਰਸਮ ਸੈਕਟਰ 9 ਸਥਿਤ ਪੰਜਾਬ ਪੁਲੀਸ ਹੈੱਡਕੁਆਰਟਰ ਵਿੱਚ ਹੋਈ।

ਇਹ ਰੈਂਕ ਰਸਮੀ ਤੌਰ 'ਤੇ ਗੌਰਵ ਯਾਦਵ, ਆਈ.ਪੀ.ਐੱਸ., ਡਾਇਰੈਕਟਰ ਜਨਰਲ ਆਫ਼ ਪੁਲੀਸ, ਪੰਜਾਬ ਵੱਲੋਂ ਪ੍ਰਮੋਦ ਭਾਨ, ਆਈ.ਪੀ.ਐੱਸ., ਏ.ਡੀ.ਜੀ.ਪੀ., ਐਂਟੀ-ਗੈਂਗਸਟਰ ਟਾਸਕ ਫੋਰਸ (AGTF) ਅਤੇ ਗੁਰਮੀਤ ਚੌਹਾਨ, ਆਈ.ਪੀ.ਐਸ., ਡੀ.ਆਈ.ਜੀ., AGTF ਦੀ ਮੌਜੂਦਗੀ ਵਿੱਚ ਲਗਾਇਆ ਗਿਆ।

Advertisement

ਬਿਕਰਮਜੀਤ ਸਿੰਘ ਬਰਾੜ ਇੱਕ ਮੰਨੇ-ਪ੍ਰਮੰਨੇ ਐਂਟੀ-ਗੈਂਗਸਟਰ ਮਾਹਿਰ ਹਨ ਜਿਨ੍ਹਾਂ ਨੇ ਪਹਿਲਾਂ ਉਸ ਅਪਰੇਸ਼ਨ ਦੀ ਅਗਵਾਈ ਕੀਤੀ ਸੀ ਜਿਸ ਦੇ ਨਤੀਜੇ ਵਜੋਂ 2022 ਵਿੱਚ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਦੋ ਸ਼ੂਟਰਾਂ, ਜਗਰੂਪ ਸਿੰਘ ਉਰਫ਼ ਰੂਪਾ ਅਤੇ ਮਨਪ੍ਰੀਤ ਸਿੰਘ ਉਰਫ਼ ਮੰਨੂ ਕੁੱਸਾ ਨੂੰ ਢੇਰ ਕਰ ਦਿੱਤਾ ਗਿਆ ਸੀ।

Advertisement

ਬਰਾੜ ਰਾਸ਼ਟਰਪਤੀ ਪੁਲੀਸ ਮੈਡਲ ਫਾਰ ਗੈਲੈਂਟਰੀ ਦੇ ਪੰਜ ਵਾਰ ਹਾਸਲ ਕਰ ਚੁੱਕੇ ਹਨ। ਇਨ੍ਹਾਂ ਵੱਲੋ ਪੰਜਾਬ ਵਿੱਚ ਸੰਗਠਿਤ ਅਪਰਾਧਾਂ ਦੇ ਵਿਰੁੱਧ ਕਈ ਹਾਈ-ਪ੍ਰੋਫਾਈਲ ਮੁਕਾਬਲਿਆਂ ਅਤੇ ਅਪਰੇਸ਼ਨ ਵਿੱਚ ਮਹੱਤਵਪੂਰਨ ਕਾਰਵਾਈ ਕੀਤੀ ਗਈ ਹੈ।

ਇਸ ਸਮਾਗਮ ਵਿੱਚ ਸੀਨੀਅਰ ਅਧਿਕਾਰੀਆਂ ਨੇ ਸ਼ਿਰਕਤ ਕੀਤੀ ਅਤੇ ਇਹ ਗੈਂਗਸਟਰਵਾਦ ਦਾ ਮੁਕਾਬਲਾ ਕਰਨ ਅਤੇ ਅਮਨ-ਕਾਨੂੰਨ ਨੂੰ ਯਕੀਨੀ ਬਣਾਉਣ ਵਿੱਚ ਮਿਸਾਲੀ ਸੇਵਾ ਨੂੰ ਦਰਸਾਉਂਦਾ ਹੈ।

Advertisement
×