ਬਿਨਾਂ ਮੀਟਰ ਲੱਗੇ ਹੀ ਆਏ ਵੱਡੇ ਬਿੱਲ

ਮੀਟਰ ਲਗਾਉਣ ਲਈ ਪੰਜ ਸਾਲ ਪਹਿਲਾਂ ਜਮ੍ਹਾਂ ਕਰਵਾਈ ਸੀ ਫੀਸ

ਬਿਨਾਂ ਮੀਟਰ ਲੱਗੇ ਹੀ ਆਏ ਵੱਡੇ ਬਿੱਲ

ਪਾਣੀ ਦੇ ਬਿੱਲਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋੲੇ ਕਲੋਨੀ ਵਾਸੀ।

ਮੁਕੇਸ਼ ਕੁਮਾਰ

ਚੰਡੀਗੜ੍ਹ, 25 ਨਵੰਬਰ

ਇਥੇ ਰਾਮਨਗਰ ਮੌਲੀਜਾਗਰਾ ਫੇਸ-2 ਕਲੋਨੀ ਵਾਸੀਆਂ ਨੇ ਚੰਡੀਗੜ੍ਹ ਨਗਰ ਨਿਗਮ ਵੱਲੋਂ ਬਿਨਾਂ ਪਾਣੀ ਦੇ ਮੀਟਰ ਲਗਾਏ ਵਾਧੂ ਬਿੱਲ ਭੇਜਣ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਕਲੋਨੀ ਵਾਸੀਆਂ ਨੇ ਦੋਸ਼ ਲਗਾਇਆ ਕਿ ਇਸ ਕਲੋਨੀ ਦੇ ਫਲੈਟਾਂ ਦੀ ਅਲਾਟਮੈਂਟ ਹੋਏ ਲਗਪਗ 5 ਸਾਲ ਹੋ ਗਏ ਹਨ ਅਤੇ ਇਨ੍ਹਾਂ ਫਲੈਟਾਂ ਵਿੱਚ ਪਾਣੀ ਦੇ ਮੀਟਰ ਲਗਾਏ ਜਾਣ ਸਬੰਧੀ ਵੀ ਪੰਜ ਸਾਲ ਪਹਿਲਾਂ ਹੀ ਪੈਸੇ ਜਮ੍ਹਾਂ ਕਰਵਾਏ ਗਏ ਸਨ, ਪਰ ਅੱਜ ਤੱਕ ਨਗਰ ਨਿਗਮ ਵੱਲੋਂ ਇਥੇ ਪਾਣੀ ਦੇ ਮੀਟਰ ਨਹੀਂ ਲਗਾਏ ਗਏ। ਕਲੋਨੀ ਵਾਸੀਆਂ ਨੇ ਦੱਸਿਆ ਕਿ ਇਸ ਬਾਰੇ ਨਿਗਮ ਦੇ ਜਨਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਲੋਨੀ ਵਾਸੀਆਂ ਵੱਲੋਂ ਇਥੇ ਪਾਣੀ ਦੇ ਮੀਟਰ ਲਗਾਉਣ ਲਈ ਹਾਊਸਿੰਗ ਬੋਰਡ ਕੋਲ ਜੋ ਪੈਸੇ ਜਮ੍ਹਾਂ ਕਰਵਾਏ ਗੲੇ ਸਨ, ਉਹ ਨਿਗਮ ਦੇ ਖਾਤੇ ਵਿੱਚ ਨਹੀਂ ਪਹੁੰਚੇ। ਇਸ ਕਰਕੇ ਇਹ ਮੀਟਰ ਨਹੀਂ ਲਗਾਏ ਜਾ ਸਕੇ। ਕਲੋਨੀ ਵਾਸੀ ਚੰਡੀਗੜ੍ਹ ਕਾਂਗਰਸ ਦੇ ਜਨਰਲ ਸਕੱਤਰ ਸ਼ਸ਼ੀ ਸ਼ੰਕਰ ਤਰਿਪਾਠੀ ਦੀ ਅਗੁਵਾਈ ਹੇਠ ਨਿਗਮ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੂੰ ਮਿਲੇ ਅਤੇ ਕਲੋਨੀ ਦੇ ਫਲੈਟਾਂ ਲਈ ਪਾਣੀ ਦੇ ਮੀਟਰ ਲਗਾਉਣ ਦੀ ਮੰਗ ਕੀਤੀ। ਸ੍ਰੀ ਤਿਵਾੜੀ ਨੇ ਨਿਗਮ ਕਮਿਸ਼ਨਰ ਤੋਂ ਮੰਗ ਕੀਤੀ ਕਿ ਜਦੋਂ ਤੱਕ ਪਾਣੀ ਦੇ ਮੀਟਰ ਨਹੀਂ ਲੱਗ ਜਾਂਦੇ, ਕਲੋਨੀ ਵਾਸੀਆਂ ਤੋਂ ਪੁਰਾਣੇ ਰੇਟਾਂ ’ਤੇ ਹੀ ਪਾਣੀ ਦੇ ਬਿੱਲ ਵਸੂਲੇ ਜਾਣ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਲੋਕ ਸ਼ਕਤੀ ਨਾਲ ਜਿੱਤੇਗਾ ਕਿਸਾਨ ਅੰਦੋਲਨ

ਲੋਕ ਸ਼ਕਤੀ ਨਾਲ ਜਿੱਤੇਗਾ ਕਿਸਾਨ ਅੰਦੋਲਨ

ਮਨੁੱਖੀ ਬਰਾਬਰੀ ਵਾਲੇ ਸਮਾਜ ਦੇ ਸਿਰਜਕ ਗੁਰੂ ਗੋਬਿੰਦ ਸਿੰਘ

ਮਨੁੱਖੀ ਬਰਾਬਰੀ ਵਾਲੇ ਸਮਾਜ ਦੇ ਸਿਰਜਕ ਗੁਰੂ ਗੋਬਿੰਦ ਸਿੰਘ

ਭਾਈ ਨੰਦ ਲਾਲ ਦੀ ਦ੍ਰਿਸ਼ਟੀ ’ਚ ਗੁਰੂ ਗੋਬਿੰਦ ਸਿੰਘ ਦੀ ਸ਼ਖ਼ਸੀਅਤ

ਭਾਈ ਨੰਦ ਲਾਲ ਦੀ ਦ੍ਰਿਸ਼ਟੀ ’ਚ ਗੁਰੂ ਗੋਬਿੰਦ ਸਿੰਘ ਦੀ ਸ਼ਖ਼ਸੀਅਤ

ਹਿਮਾਲੀਆ ਦਾ ਇਨਸਾਨੀ ਸੰਸਾਰ ਤੇ ਕਿਰਦਾਰ...

ਹਿਮਾਲੀਆ ਦਾ ਇਨਸਾਨੀ ਸੰਸਾਰ ਤੇ ਕਿਰਦਾਰ...

ਸ਼ਹਿਰ

View All