DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

America 'ਚ 'ਭਿੰਡੀ 7,200 ਰੁਪਏ ਕਿੱਲੋ?' ਭਾਰਤੀ ਨੌਜਵਾਨ ਨੇ ਵੀਡੀਓ ਕੀਤੀ ਸ਼ੇਅਰ

ਇੱਕ ਭਾਰਤੀ ਨੌਜਵਾਨ ਲਈ ਅਮਰੀਕਾ ਵਿੱਚ ਰੋਜ਼ਾਨਾ ਦੀ ਕਰਿਆਨੇ (ਰਾਸ਼ਨ) ਦੀ ਖਰੀਦਦਾਰੀ ਉਸ ਸਮੇਂ ਹੈਰਾਨੀਜਨਕ ਬਣ ਗਈ, ਜਦੋਂ ਉਸ ਨੇ ਉੱਥੇ 'ਭਿੰਡੀ' ਦੀ ਕੀਮਤ ਦੇਖੀ। ਉਸ ਦੀ ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇੱਕ ਸੁਪਰਮਾਰਕੀਟ...

  • fb
  • twitter
  • whatsapp
  • whatsapp
featured-img featured-img
ashishahuja.usa/Instagram
Advertisement

ਇੱਕ ਭਾਰਤੀ ਨੌਜਵਾਨ ਲਈ ਅਮਰੀਕਾ ਵਿੱਚ ਰੋਜ਼ਾਨਾ ਦੀ ਕਰਿਆਨੇ (ਰਾਸ਼ਨ) ਦੀ ਖਰੀਦਦਾਰੀ ਉਸ ਸਮੇਂ ਹੈਰਾਨੀਜਨਕ ਬਣ ਗਈ, ਜਦੋਂ ਉਸ ਨੇ ਉੱਥੇ 'ਭਿੰਡੀ' ਦੀ ਕੀਮਤ ਦੇਖੀ। ਉਸ ਦੀ ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇੱਕ ਸੁਪਰਮਾਰਕੀਟ ਵਿੱਚ ਜਦੋਂ ਉਸ ਨੇ ਭਿੰਡੀ ਦੀ ਕੀਮਤ ਦੇਖੀ ਅਤੇ ਉਸ ਨੂੰ ਭਾਰਤੀ ਕਰੰਸੀ (ਰੁਪਏ) ਵਿੱਚ ਬਦਲਿਆ, ਤਾਂ ਪਤਾ ਲੱਗਿਆ ਕਿ ਇਹ ਲਗਪਗ 40 ਡਾਲਰ ਪ੍ਰਤੀ ਪੌਂਡ (ਪਾਊਂਡ) ਦੇ ਹਿਸਾਬ ਨਾਲ ਵਿਕ ਰਹੀ ਸੀ, ਜੋ ਭਾਰਤੀ ਰੁਪਇਆਂ ਵਿੱਚ ਤਕਰੀਬਨ 7,200 ਰੁਪਏ ਕਿੱਲੋ ਬਣਦੀ ਹੈ। ਇਸ ਕੀਮਤ ਨੇ ਸਾਰੇ ਦੇਖਣ ਵਾਲਿਆਂ ਨੂੰ ਹੈਰਾਨ ਕਰ ਦਿੱਤਾ, ਖਾਸ ਕਰਕੇ ਇਸ ਲਈ ਕਿਉਂਕਿ ਭਾਰਤ ਵਿੱਚ ਇਹ ਬਹੁਤ ਸਸਤੀ ਮਿਲਦੀ ਹੈ।

ਨੌਜਵਾਨ ਨੇ ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ, "ਅਸੀਂ ਭਿੰਡੀ ਨੂੰ ਇੱਕ ਬਹੁਤ ਹੀ ਸਧਾਰਨ ਰੋਜ਼ਾਨਾ ਦੀ ਸਬਜ਼ੀ ਵਜੋਂ ਖਾਂਦੇ ਹੋਏ ਵੱਡੇ ਹੋਏ ਹਾਂ। ਭਾਰਤ ਵਿੱਚ ਇਹ ਸਿਰਫ਼ ਇੱਕ ਆਮ ਸਬਜ਼ੀ ਹੈ। ਪਰ ਅਮਰੀਕਾ ਵਿੱਚ, ਉਹ ਇਸ ਨੂੰ ਫਰਾਈ (ਤਲ) ਕਰਦੇ ਹਨ, ਇੱਕ ਛੋਟੇ ਜਿਹੇ ਪੈਕੇਟ ਵਿੱਚ ਪੈਕ ਕਰਦੇ ਹਨ ਅਤੇ ਅਚਾਨਕ ਇਹ ਸ਼ੈਲਫ 'ਤੇ ਇੱਕ ਮਹਿੰਗਾ ਸਨੈਕ (ਕੁਰਕੁਰੇ ਵਰਗਾ ਸਨੈਕ) ਬਣ ਜਾਂਦੀ ਹੈ। ਉੱਥੇ ਸਿਰਫ਼ 85 ਗ੍ਰਾਮ ਭਿੰਡੀ 6.50 ਡਾਲਰ ਵਿੱਚ ਮਿਲ ਰਹੀ ਹੈ, ਜੋ ਕਿ 'ਲੇਜ਼' ਚਿਪਸ ਨਾਲੋਂ ਵੀ ਮਹਿੰਗੀ ਹੈ। ਲੱਗਦਾ ਹੈ ਭਿੰਡੀ 'ਤੇ ਕੋਈ ਪਰਸਨੈਲਿਟੀ ਟੈਕਸ ਲੱਗ ਗਿਆ ਹੈ, ਕਿਸੇ ਨੇ ਭਿੰਡੀ ਨੂੰ ਦੱਸਿਆ ਹੀ ਨਹੀਂ ਕਿ ਉਹ ਇੰਨੀ ਮਹਿੰਗੀ ਹੋ ਸਕਦੀ ਹੈ।"

Advertisement

ਵੀਡੀਓ ਵਿੱਚ ਉਸ ਨੇ ਪੈਕੇਟ ਦਿਖਾਉਂਦੇ ਹੋਏ ਕਿਹਾ, "ਦੋਸਤੋ, ਮੈਂ ਤੁਹਾਨੂੰ ਇੱਕ ਬਹੁਤ ਹੀ ਦਿਲਚਸਪ ਚੀਜ਼ ਦਿਖਾਉਂਦਾ ਹਾਂ। ਦੇਖੋ, ਇਹ ਕੀ ਹੈ? ਜਿਸ ਭਿੰਡੀ ਦੀ ਵਰਤੋਂ ਅਸੀਂ ਭਾਰਤ ਵਿੱਚ ਸਬਜ਼ੀ ਬਣਾਉਣ ਲਈ ਕਰਦੇ ਹਾਂ, ਅਮਰੀਕਾ ਵਿੱਚ ਉਹੀ ਚੀਜ਼ ਇੱਕ ਸਨੈਕ ਵਜੋਂ ਮਿਲ ਰਹੀ ਹੈ। ਮਤਲਬ ਇਸ ਨੂੰ ਚੰਗੀ ਤਰ੍ਹਾਂ ਤਲ ਕੇ, ਮਸਾਲੇ ਵਗੈਰਾ ਲਗਾ ਕੇ ਵੇਚਿਆ ਜਾ ਰਿਹਾ ਹੈ। ਇਸ ਦੀ ਕੀਮਤ ਦੇਖੋ, ਇਹ 6.50 ਅਮਰੀਕੀ ਡਾਲਰ ਹੈ, ਯਾਨੀ ਭਾਰਤੀ ਰੁਪਇਆਂ ਵਿੱਚ ਲਗਪਗ 600 ਰੁਪਏ ਅਤੇ ਇਸ ਦਾ ਵਜ਼ਨ ਕਿੰਨਾ ਹੈ? ਸਿਰਫ਼ 85 ਗ੍ਰਾਮ।"

Advertisement

ਇਸ ਵੀਡੀਓ 'ਤੇ ਸੋਸ਼ਲ ਮੀਡੀਆ ਯੂਜ਼ਰਸ ਨੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ। ਇੱਕ ਯੂਜ਼ਰ ਨੇ ਲਿਖਿਆ, "ਇਹ ਅਮਰੀਕੀਆਂ ਲਈ ਮਹਿੰਗਾ ਨਹੀਂ ਹੈ ਕਿਉਂਕਿ ਉਨ੍ਹਾਂ ਦੀ ਕਮਾਈ ਜ਼ਿਆਦਾ ਹੈ ਅਤੇ ਇਹ ਸਿਹਤਮੰਦ ਵੀ ਹੈ।" ਦੂਜੇ ਯੂਜ਼ਰ ਨੇ ਮਜ਼ਾਕ ਵਿੱਚ ਲਿਖਿਆ, "ਇੰਨੇ ਮਸਾਲੇ ਲਗਾ ਕੇ ਵੀ ਇਹ ਵੱਧ ਤੋਂ ਵੱਧ 20 ਰੁਪਏ ਦੀ ਹੈ, ਭਾਰਤ ਵਿੱਚ ਤਾਂ ਅਮੀਰ ਲੋਕ ਵੀ ਇਸ ਨੂੰ ਇੰਨੇ ਮਹਿੰਗੇ ਭਾਅ ਨਹੀਂ ਖਰੀਦਣਗੇ।" ਜਦਕਿ ਇੱਕ ਤੀਜੇ ਯੂਜ਼ਰ ਨੇ ਹੱਸਦੇ ਹੋਏ ਸਲਾਹ ਦਿੱਤੀ ਕਿ "ਹੁਣ ਭਿੰਡੀ ਦਾ ਇੰਪੋਰਟ-ਐਕਸਪੋਰਟ (ਆਯਾਤ-ਨਿਰਯਾਤ) ਦਾ ਬਿਜ਼ਨਸ ਸ਼ੁਰੂ ਕਰ ਲੈਣਾ ਚਾਹੀਦਾ ਹੈ।

Advertisement
×