ਭਾਰਤ ਵਿਕਾਸ ਪਰਿਸ਼ਦ ਨੇ ਵਿਦਿਆਰਥੀਆਂ ਨੂੰ ਕਾਪੀਆਂ ਵੰਡੀਆਂ
ਪੱਤਰ ਪ੍ਰੇਰਕ
ਅੰਬਾਲਾ, 14 ਮਈ
ਭਾਰਤ ਵਿਕਾਸ ਪਰਿਸ਼ਦ ਮਹਾਰਿਸ਼ੀ ਦਯਾਨੰਦ ਸ਼ਾਖਾ ਅਤੇ ਪੁਨੀਤ ਜੈਨ ਮੈਮੋਰੀਅਲ ਐਂਡ ਚੈਰੀਟੇਬਲ ਟਰਸਟ ਵੱਲੋਂ ਸ਼ਹਿਰ ਦੇ 12 ਸਕੂਲਾਂ ਵਿੱਚ ਪੜ੍ਹਦੇ ਲੋੜਵੰਦ ਪਰਿਵਾਰਾਂ ਦੇ ਕਰੀਬ 1000 ਬੱਚਿਆਂ ਨੂੰ ਕਾਪੀਆਂ ਵੰਡੀਆਂ ਗਈਆਂ। ਇਸ ਲਈ ਸ਼ਾਖਾ ਦੇ ਸੀਨੀਅਰ ਮੈਂਬਰ ਦਿਨੇਸ਼ ਕਾਂਤ ਜਿੰਦਲ ਯਤਨਸ਼ੀਲ ਰਹੇ।
ਇਸ ਸਬੰਧੀ ਮੁਕੇਸ਼ ਐਬਟ ਨੇ ਭਾਰਤ ਵਿਕਾਸ ਪਰਿਸ਼ਦ ਦੇ ਪੰਜ ਸੂਤਰ ਸੰਪਰਕ, ਸਹਿਯੋਗ, ਸੰਸਕਾਰ, ਸੇਵਾ ਅਤੇ ਸਮਰਪਣ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਸ਼ਾਖਾ ਪ੍ਰਧਾਨ ਚਮਨ ਅਗਰਵਾਲ ਨੇ ਬੱਚਿਆਂ ਨੂੰ ਉਤਸ਼ਾਹਤ ਕਰਦਿਆਂ ਕਿਹਾ ਕਿ ਜਿਵੇਂ ਅੱਜ ਅਸੀਂ ਸਮਾਜ ਦੀ ਸੇਵਾ ਕਰ ਰਹੇ ਹਾਂ, ਤੁਸੀਂ ਵੀ ਵੱਡੇ ਹੋ ਕੇ ਰਾਸ਼ਟਰ ਤੇ ਸਮਾਜ ਦੀ ਭਲਾਈ ਲਈ ਕੰਮ ਕਰਨ ਦਾ ਸੰਕਲਪ ਕਰੋ।
ਸਕੱਤਰ ਅੰਕੁਰ ਗੋਇਲ, ਸਾਬਕਾ ਵਿੱਤ ਸਕੱਤਰ ਮਨੋਜ ਗਰਗ, ਪ੍ਰੈੱਸ ਸਕੱਤਰ ਕ੍ਰਿਸ਼ਨ ਸੈਣੀ ਨੇ ਵਿਦਿਆਰਥੀਆਂ ਨੂੰ ਛੋਟੇ-ਛੋਟੇ ਪਰ ਅਹਿਮ ਜੀਵਨ ਮੰਤਰ ਦੱਸੇ। ਇਸ ਸੇਵਾ ਵਿੱਚ ਖਜਾਨਚੀ ਅਮਿਤ ਚਾਨਨਾ, ਮਨੋਜ ਗਰਗ, ਰਾਕੇਸ਼ ਜਿੰਦਲ, ਰਾਕੇਸ਼ ਮੱਕੜ, ਕ੍ਰਿਸ਼ਨ ਲਾਲ ਗੁਲਾਟੀ, ਭਾਰਤੀ ਖੰਨਾ, ਸੁਸ਼ੀਲ ਗਰਗ, ਬ੍ਰਿਜਮੋਹਨ ਮਹਿਤਾ, ਸਤਨਾਮ ਨਾਗਪਾਲ ਨੇ ਸਹਿਯੋਗ ਦਿੱਤਾ।