ਭਲਿਆਣ ਦੀ ਟੀਮ ਨੇ ਜਿੱਤਿਆ ਸ਼ਾਮਪੁਰੇ ਦਾ ਫੁਟਬਾਲ ਕੱਪ
ਜਗਮੋਹਨ ਸਿੰਘ ਰੂਪਨਗਰ, 25 ਨਵੰਬਰ ਸ਼ੇਰੇ ਪੰਜਾਬ ਸਪੋਰਟਸ ਕਲੱਬ ਸ਼ਾਮਪੁਰਾ ਵੱਲੋਂ 19ਵਾਂ ਫੁਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਲੱਬ ਦੇ ਪ੍ਰਧਾਨ ਅਮਰਜੀਤ ਸਿੰਘ ਭੁੱਲਰ ਦੀ ਦੇਖ-ਰੇਖ ਅਧੀਨ ਕਰਵਾਏ ਇਨ੍ਹਾਂ ਮੁਕਾਬਲਿਆਂ ਦੀ ਪਹਿਲੇ ਦਿਨ ਦੀ ਸ਼ੁਰੂਆਤ ਸੰਤ ਅਵਤਾਰ ਸਿੰਘ ਟਿੱਬੀ ਸਾਹਿਬ ਵੱਲੋਂ ਕਰਵਾਈ...
ਜਗਮੋਹਨ ਸਿੰਘ
ਰੂਪਨਗਰ, 25 ਨਵੰਬਰ
ਸ਼ੇਰੇ ਪੰਜਾਬ ਸਪੋਰਟਸ ਕਲੱਬ ਸ਼ਾਮਪੁਰਾ ਵੱਲੋਂ 19ਵਾਂ ਫੁਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਲੱਬ ਦੇ ਪ੍ਰਧਾਨ ਅਮਰਜੀਤ ਸਿੰਘ ਭੁੱਲਰ ਦੀ ਦੇਖ-ਰੇਖ ਅਧੀਨ ਕਰਵਾਏ ਇਨ੍ਹਾਂ ਮੁਕਾਬਲਿਆਂ ਦੀ ਪਹਿਲੇ ਦਿਨ ਦੀ ਸ਼ੁਰੂਆਤ ਸੰਤ ਅਵਤਾਰ ਸਿੰਘ ਟਿੱਬੀ ਸਾਹਿਬ ਵੱਲੋਂ ਕਰਵਾਈ ਗਈ ਤੇ ਅਖੀਰਲੇ ਦਿਨ ਇਨਾਮਾਂ ਦੀ ਵੰਡ ਵਿਧਾਇਕ ਦਿਨੇਸ਼ ਚੱਢਾ ਵੱਲੋਂ ਕੀਤੀ ਗਈ। ਲੜਕੀਆਂ ਦੇ ਅੰਡਰ-17 ਮੁਕਾਬਲਿਆਂ ਦੌਰਾਨ ਫਾਈਨਲ ਮੁਕਾਬਲਾ ਰੂਪਨਗਰ ਤੇ ਚੰਡੀਗੜ੍ਹ ਦੀਆਂ ਟੀਮਾਂ ਵਿਚਕਾਰ ਹੋਇਆ। ਇਸ ਦੌਰਾਨ ਦੋਵੇਂ ਟੀਮਾਂ ਬਰਾਬਰੀ ’ਤੇ ਰਹੀਆਂ। ਪਨੈਲਟੀ ਸ਼ੂਟ ਆਊਟ ਰਾਹੀਂ ਚੰਡੀਗੜ੍ਹ ਦੀ ਟੀਮ ਨੂੰ ਜੇਤੂ ਐਲਾਨਿਆ ਗਿਆ। ਆਲ ਓਪਨ ਫਾਈਨਲ ਮੁਕਾਬਲੇ ਦੌਰਾਨ ਭਲਿਆਣ ਦੀ ਟੀਮ ਪਾਵਰ ਕਾਲੋਨੀ ਦੀ ਟੀਮ ਨੂੰ 1-0 ਦੇ ਫ਼ਰਕ ਨਾਲ ਹਰਾ ਕੇ ਜੇਤੂ ਰਹੀ। ਜੇਤੂ ਟੀਮਾਂ ਨੂੰ ਵਿਧਾਇਕ ਦਿਨੇਸ਼ ਚੱਢਾ ਨੇ ਇਨਾਮ ਵੰਡੇ। ਇਸ ਮੌਕੇ ਪ੍ਰਧਾਨ ਅਮਰਜੀਤ ਸਿੰਘ ਭੁੱਲਰ ਤੋਂ ਇਲਾਵਾ ਐੱਮਸੀ ਰਾਜੂ ਸਤਿਆਲ, ਅੰਮ੍ਰਿਤਪਾਲ ਸਿੰਘ ਪੱਪੀ ਪ੍ਰਧਾਨ ਆੜ੍ਹਤੀ ਯੂਨੀਅਨ, ਜਸਵਿੰਦਰਪਾਲ ਸਿੰਘ ਭੁੱਲਰ, ਕੁਲਵੰਤ ਸਿੰਘ ਸਰਪੰਚ, ਐੱਸਡੀਓ ਮੁਨੀਸ਼ ਵਿੱਜ, ਜਗਪਾਲ ਸਿੰਘ ਜ਼ੈਰੀ, ਲਵਪ੍ਰੀਤ ਸਿੰਘ ਗੈਰੀ, ਸਤਨਾਮ ਸਿੰਘ ਬਾਬਾ ਹਾਜ਼ਰ ਸਨ।

