DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਏਮਸ ਮੁਹਾਲੀ ਵਿੱਚ ਭਗਤ ਪੂਰਨ ਸਿੰਘ ਵਾਰਡ ਦਾ ਉਦਘਾਟਨ

ਬੇਸਹਾਰਾ ਮਰੀਜ਼ਾਂ ਦੇ ਇਲਾਜ ਨੂੰ ਸਮਰਪਿਤ ਰਹੇਗਾ ਵਾਰਡ

  • fb
  • twitter
  • whatsapp
  • whatsapp
featured-img featured-img
ਮੈਡੀਕਲ ਅਮਲੇ ਨਾਲ ਗੱਲਬਾਤ ਕਰਦੀ ਹੋਈ ਬੀਬੀ ਇੰਦਰਜੀਤ ਕੌਰ।
Advertisement

ਡਾ. ਬੀ ਆਰ ਅੰਬੇਡਕਰ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਸ) ਅਤੇ ਅਟੈਚ ਸਿਵਲ ਹਸਪਤਾਲ, ਫ਼ੇਜ਼ 6 ਮੁਹਾਲੀ ਵਿੱਚ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ ਅਤੇ ਲੋੜਵੰਦ ਮਰੀਜ਼ ਸਹਾਇਤਾ ਸੁਸਾਇਟੀ ਏਮਸ ਮੁਹਾਲੀ ਦੇ ਸਾਂਝੇ ਉਪਰਾਲੇ ਨਾਲ ਭਗਤ ਪੂਰਨ ਸਿੰਘ ਵਾਰਡ ਸਥਾਪਤ ਕੀਤਾ ਗਿਆ ਹੈ। ਬੇਸਹਾਰਾ ਮਰੀਜ਼ਾਂ ਦੇ ਇਲਾਜ ਅਤੇ ਸਾਂਭ-ਸੰਭਾਲ ਲਈ ਸਮਰਪਿਤ ਇਸ ਵਾਰਡ ਦਾ ਉਦਘਾਟਨ ਅੱਜ ਪਿੰਗਲਵਾੜਾ ਅੰਮ੍ਰਿਤਸਰ ਦੀ ਮੁਖੀ ਬੀਬੀ ਡਾ. ਇੰਦਰਜੀਤ ਕੌਰ ਵੱਲੋਂ ਹਸਪਤਾਲ ਦੇ ਕਮਰਾ ਨੰਬਰ 212, ਦੂਜੀ ਮੰਜ਼ਿਲ, ਬਲਾਕ 1 ਵਿੱਚ ਕੀਤਾ ਗਿਆ।

ਇਸ ਮੌਕੇ ਡਾਇਰੈਕਟਰ ਪ੍ਰਿੰਸੀਪਲ ਡਾ. ਨਵਦੀਪ ਸੈਣੀ, ਮੈਡੀਕਲ ਸੁਪਰਡੈਂਟ ਡਾ. ਮਨੀਸ਼ ਗੁਪਤਾ, ਸੀਨੀਅਰ ਮੈਡੀਕਲ ਅਫ਼ਸਰ ਡਾ. ਐੱਚ ਐੱਸ ਚੀਮਾ, ਡਾ. ਪ੍ਰਮਿੰਦਰਜੀਤ ਸਿੰਘ ਅਤੇ ਨਰਸਿੰਗ ਸੁਪਰਡੈਂਟ ਸੁਖਵਿੰਦਰ ਕੌਰ ਵੱਲੋਂ ਬੀਬੀ ਇੰਦਰਜੀਤ ਕੌਰ ਦਾ ਸਵਾਗਤ ਕੀਤਾ ਗਿਆ। ਉਨ੍ਹਾਂ ਏਮਜ਼ ਮੁਹਾਲੀ ਵਿੱਚ ਭਗਤ ਪੂਰਨ ਸਿੰਘ ਦੀ ਵਾਤਾਵਰਨ ਸੰਭਾਲ ਸਬੰਧੀ ਆ ਰਹੀ ਸ਼ਤਾਬਦੀ (1927-2027) ਦੇ ਸਨਮੁੱਖ ਪੌਦਾ ਵੀ ਲਗਾਇਆ। ਇਸ ਮੌਕੇ ਪਿੰਗਲਵਾੜਾ ਸੰਸਥਾ ਦੇ ਅੰਮ੍ਰਿਤਸਰ ਅਤੇ ਪਲਸੌਰਾ ਬਰਾਂਚ ਤੋਂ ਗੁਲਸ਼ਨ ਰੰਜਨ, ਮਹਿੰਦਰ ਸਿੰਘ, ਹਰੀਸ਼ ਚੰਦ ਗੁਲਾਟੀ, ਦਲਵਿੰਦਰ ਸਿੰਘ, ਗੁਰਪ੍ਰੀਤ ਕੌਰ, ਹਰਪਾਲ ਸਿੰਘ ਹਾਜ਼ਰ ਸਨ। ਇਸ ਮੌਕੇ ਡਾ. ਨਿਧੀ ਮਲਹੋਤਰਾ, ਡਾ. ਕਰਨਬੀਰ ਸਿੰਘ, ਡਾ. ਅਮਿਤ ਅਗਰਵਾਲ, ਡਾ. ਅਸ਼ਵਨੀ ਗੁਪਤਾ, ਡਾ. ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਜਸਪ੍ਰੀਤ ਕੌਰ ਆਦਿ ਹਾਜ਼ਰ ਸਨ।

Advertisement

Advertisement
Advertisement
×