ਬੇਲਾ ਕਾਲਜ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਸ਼ਾਨਦਾਰ
ਚਮਕੌਰ ਸਾਹਿਬ: ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਦੀ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਕਾਲਜ ਰਾਸ਼ਟਰੀ ਸਿੱਖਿਆ ਨੀਤੀ 2020 ਅਨੁਸਾਰ ਹੁਨਰ ਦੇ ਗੈਪ ਨੂੰ ਪੂਰਾ ਕਰਦੇ ਹੋਏ ਨੌਜਵਾਨਾਂ ਨੂੰ ਵਿੱਦਿਅਕ ਵਾਤਾਵਰਨ ਪ੍ਰਣਾਲੀ ਦੇ...
Advertisement
ਚਮਕੌਰ ਸਾਹਿਬ: ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਦੀ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਕਾਲਜ ਰਾਸ਼ਟਰੀ ਸਿੱਖਿਆ ਨੀਤੀ 2020 ਅਨੁਸਾਰ ਹੁਨਰ ਦੇ ਗੈਪ ਨੂੰ ਪੂਰਾ ਕਰਦੇ ਹੋਏ ਨੌਜਵਾਨਾਂ ਨੂੰ ਵਿੱਦਿਅਕ ਵਾਤਾਵਰਨ ਪ੍ਰਣਾਲੀ ਦੇ ਹੁਨਰ ਦੇ ਵਿਕਾਸ ਅਨੁਸਾਰ ਉਤਸ਼ਾਹਿਤ ਕਰਦਾ ਹੈ। ਉਨ੍ਹਾਂ ਦੱਸਿਆ ਕਾਲਜ ਦਾ ਹਰ ਵਿਦਿਆਰਥੀ ਫੂਡ ਪ੍ਰਾਸੈਸਿੰਗ ਸੈਕਟਰ ਸਕਿੱਲ ਕੌਂਸਲ ਵੱਲੋਂ ਪ੍ਰਮਾਣਿਤ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਕਾਲਜ ਦੇ ਕਈ ਹੋਣਹਾਰ ਵਿਦਿਆਰਥੀਆਂ ਨੇ ਅਪ-ਸਕਿੱਲ ਤਹਿਤ ਐੱਨਐੱਸਕਿਊਐਫ ਦੇ ਲੈਵਲ 4,5,6 ਲਈ ਪ੍ਰਮਾਣਿਤ ਹੋ ਕੇ ਬੇਲਾ ਕਾਲਜ ਦੀ ਫੂਡ ਪ੍ਰਾਸੈਸਿੰਗ ਖੇਤਰ ਵਿੱਚ ਇੱਕ ਨਵੀਂ ਪਛਾਣ ਬਣਾਈ ਹੈ। ਵਿਭਾਗ ਮੁਖੀ ਡਾ. ਮਮਤਾ ਅਰੋੜਾ ਨੇ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਆ ਗਿਆ। ਇਸ ਮੌਕ ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਜਸਪ੍ਰੀਤ ਕੌਰ, ਪ੍ਰੋ. ਨਵਜੋਤ ਭਾਰਤੀ, ਪ੍ਰੋ. ਹਰਸ਼ਿਤਾ ਸੈਣੀ, ਪ੍ਰੋ. ਗੁਰਵਿੰਦਰ ਕੌਰ, ਡਾ. ਬਿਨੈਪ੍ਰੀਤ ਕੌਰ, ਡਾ. ਰੀਮਾ ਦੇਵੀ ਅਤੇ ਪ੍ਰੋ. ਗੁਰਪ੍ਰੀਤ ਕੌਰ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
Advertisement