ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਬੀਬੀਐੱਮਬੀ ਦੀ ਨੰਗਲ-ਭਾਖੜਾ ਰੇਲ ਸੇਵਾ ਨੇ ਦਮ ਤੋੜਿਆ

ਦੋ ਇੰਜਣ ਤੇ 9 ਬੋਗੀਆਂ ਦੀ ਹਾਲਤ ਖਸਤਾ; ਮੁਲਾਜ਼ਮਾਂ ਦੀ ਘਾਟ ਕਾਰਨ ਰੇਲ ਸੇਵਾ ਵਿੱਚ ਵਿਘਨ ਪਿਆ
oppo_0
Advertisement

ਬਲਵਿੰਦਰ ਰੈਤ

ਨੰਗਲ, 24 ਮਾਰਚ

Advertisement

ਬੀਬੀਐੱਮਬੀ ਵੱਲੋਂ 1953 ਤੋਂ ਭਾਖੜਾ ਡੈਮ ’ਤੇ ਕੰਮ ਕਰਦੇ ਮੁਲਾਜ਼ਮਾਂ ਲਈ ਸ਼ੁਰੂ ਕੀਤੀ ਰੇਲ ਸੇਵਾ ਦਮ ਤੋੜਦੀ ਨਜ਼ਰ ਆ ਰਹੀ ਹੈ। ਨੰਗਲ ਤੋਂ ਭਾਖੜਾ ਦੀ ਤਕਰੀਬਨ 13 ਕਿਲੋਮੀਟਰ ਲੰਮੀ ਰੇਲ ਲਾਈਨ (ਟਰੈਕ) ਦੀ ਹਾਲਤ ਕਾਫੀ ਮਾੜੀ ਹੈ। ਭਾਵੇਂ ਉੱਤਰੀ ਰੇਲਵੇ ਦਾ ਬੀਬੀਐਮਬੀ ਦੀ ਇਸ ਰੇਲ ਵਿਭਾਗ ਨਾਲ ਕੋਈ ਸਬੰਧ ਨਹੀਂ ਹੈ। ਇੰਜਣ ਤੇ ਬੋਗੀਆਂ ਬੀਬੀਐਮ ਦੀ ਆਪਣੀ ਪ੍ਰਾਪਰਟੀ ਹੈ। ਰੇਲਵੇ ਟਰੈਕ ’ਤੇ ਚੱਲਣ ਵਾਲੇ ਦੋ ਇੰਜਣ ਜੋ ਅਮਰੀਕਾ ਦੀ ‘ਕੈਟਰ ਪਿਲਰ’ ਕੰਪਨੀ ਦੇ ਬਣੇ ਹੋਏ ਹਨ ਬਹੁਤ ਹੀ ਖਸਤਾ ਹਾਲਤ ਵਿੱਚ ਹਨ ਜਦਕਿ ਇੱਕ ਇੰਜਣ ਬਿਲਕੁਲ ਖਤਮ ਹੋ ਚੁੱਕਾ ਹੈ। 9 ਬੋਗੀਆਂ ਜੋ ਲੱਕੜ ਦੀਆਂ ਹਨ ਉਨ੍ਹਾਂ ਦੀ ਵੀ ਮਿਆਦ ਪੁਗ ਚੁੱਕੀ ਹੈ। ਬੋਗੀਆਂ ਦੀਆਂ ਸੀਟਾਂ ’ਤੇ ਮਿੱਟੀ ਘੱਟਾ ਹੋਣ ਕਰਕੇ ਬੈਠ ਕੇ ਸਫਰ ਕਰਨਾ ਔਖਾ ਹੈ। ਇਹ ਸਿਸਟਮ ਤਾਂ ਹਿੱਲਿਆ ਹੈ ਕਿਉਂਕਿ ਪਹਿਲਾਂ ਇਸ ਰੇਲਵੇ ਵਿਭਾਗ ਵਿੱਚ 76 ਕਰਮਚਾਰੀ ਕੰਮ ਕਰਦੇ ਸਨ ਹੁਣ ਇਨ੍ਹਾਂ ਦੀ ਗਿਣਤੀ ਘੱਟ ਕੇ 29 ਰਹਿ ਗਈ ਹੈ। ਇਨ੍ਹਾਂ ਵਿੱਚੋਂ 5 ਕਰਮਚਾਰੀ ਇਸ ਸਾਲ ਸੇਵਾਮੁਕਤ ਹੋ ਰਹੇ ਹਨ।

ਰੇਲਵੇ ਸਿਸਟਮ ’ਚ ਸੁਧਾਰ ਕੀਤਾ ਜਾ ਰਿਹਾ ਹੈ: ਐਕਸੀਅਨ

ਬੀਬੀਐੱਮਬੀ ਦੇ ਮਕੈਨੀਕਲ ਸੈਕਸ਼ਨ ਦੇ ਐਕਸੀਅਨ ਪੀਸੀ ਸੇਖੋਂ ਨੇ ਦੱਸਿਆ ਕਿ ਭਾਖੜਾ ਟਰੈਕ ਲਈ ਪ੍ਰਪੋਜ਼ਲ ਤਿਆਰ ਹੋ ਚੁੱਕੀ ਹੈ। ਇਹ ਕੰਮ ਪਿਛਲੇ ਦੋ ਸਾਲਾਂ ਤੋਂ ਲਟਕਿਆ ਪਿਆ ਸੀ। ਟਰੈਕ ਦਾ ਨਵੀਨੀਕਰਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰੇਲਵੇ ਦੇ ਦੋ ਡੀਜ਼ਲ ਇੰਜਣ ਹਨ ਜੋ ਮਾਡਲ 1953 ਦੇ ਕੈਟਰ ਪਿਲਰ (ਯੂਐਸਏ) ਕੰਪਨੀ ਦੇ ਹਨ ਜਿਨ੍ਹਾਂ ਦੇ ਸਪੇਅਰ ਪਾਰਟਸ ਨਹੀਂ ਮਿਲ ਰਹੇ। ਨਵਾਂ ਇੰਜਣ ਲੈਣ ਦੀ ਪ੍ਰਪੋਜ਼ਲ ਤਿਆਰ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਪਹਿਲਾਂ ਵਿਭਾਗ ਇਸ ਰੇਲਗੱਡੀ ਰਾਹੀਂ ਆਪਣੇ ਕਰਮਚਾਰੀਆਂ ਨੂੰ ਡਿਊਟੀ ’ਤੇ ਲਿਜਾਂਦਾ ਸੀ ਹੁਣ ਕਰਮਚਾਰੀਆਂ ਦੀ ਗਿਣਤੀ ਘੱਟ ਹੈ। ਸਕੂਲੀ ਤੇ ਕਾਲਜ ’ਚ ਪੜ੍ਹਦੇ ਬੱਚੇ ਇਸ ਸੇਵਾ ਦਾ ਫਾਇਦਾ ਲੈ ਰਹੇ ਹੈ। ਦੂਜੇ ਪਾਸੇ ਜੇਕਰ ਵਿਭਾਗ ਨੇ ਰੇਲ ਸੇਵਾ ਵਿੱਚ ਸੁਧਾਰ ਨਾ ਕੀਤੀ ਤਾਂ ਇਹ ਸੇਵਾ ਬੰਦ ਹੋਣ ਦਾ ਖਦਸ਼ਾ ਹੈ।

 

Advertisement