DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Bathinda AAP Revolt: ਟਿਕਟਾਂ ਦੀ ਵੰਡ ਸਹੀ ਤਰੀਕੇ ਨਾਲ ਨਾ ਹੋਈ: MLA Jagroop Singh Gill

ਭਾਣਜੇ ਤੇ ਮੌਜੂਦਾ ਕੌਂਸਲਰ ਸੁਖਦੀਪ ਸਿੰਘ ਢਿੱਲੋਂ ਦੀ ਵਾਰਡ ਨੰਬਰ 14 ਤੋਂ ਮਿਲੀ ਟਿਕਟ ਕੀਤੀ ਵਾਪਸ; ਟਿਕਟ ਨਾ ਮਿਲਣ ਵਾਲਿਆਂ ਤੇ ਆਪਣੇ ਹਮਾਇਤੀਆਂ ਨਾਲ ਡਟਣ ਦਾ ਫੈਸਲਾ

  • fb
  • twitter
  • whatsapp
  • whatsapp
Advertisement

Bathinda Municipal Corporation Elections: ਆਮ ਆਦਮੀ ਪਾਰਟੀ ਵੱਲੋਂ ਨਗਰ ਨਿਗਮ ਬਠਿੰਡਾ ਦੀਆਂ ਚੋਣਾਂ ਲਈ ਸ਼ੁੱਕਰਵਾਰ ਨੂੰ ਸਮੁੱਚੇ 50 ਵਾਰਡਾਂ ’ਚ ਆਪਣੇ ਉਮੀਦਵਾਰ ਐਲਾਨਣ ਬਾਅਦ ਬਠਿੰਡਾ (ਸ਼ਹਿਰੀ) ਤੋਂ ਵਿਧਾਇਕ ਜਗਰੂਪ ਸਿੰਘ ਗਿੱਲ ਦਾ ਦਰਦ ਇੱਕ ਵਾਰ ਫਿਰ ਛਲਕਿਆ ਹੈ। ਉਨ੍ਹਾਂ ਉਮੀਦਵਾਰਾਂ ਦੀ ਚੋਣ ਪ੍ਰਕਿਰਿਆ ਦੌਰਾਨ ਖੁਦ ਦੀ ਵੁੱਕਤ ਨਾ ਹੋਣ ਦੀ ਗੱਲ ਖੁੱਲ੍ਹੇਆਮ ਕਬੂਲਦਿਆਂ ਇਸ ਕਵਾਇਦ ਨੂੰ ਤਾਨਾਸ਼ਾਹੀ ਦਾ ਨਾਂ ਦਿੱਤਾ ਹੈ। ਸ੍ਰੀ ਗਿੱਲ ਨੇ ਆਪਣੇ ਭਾਣਜੇ ਤੇ ਮੌਜੂਦਾ ਕੌਂਸਲਰ ਸੁਖਦੀਪ ਸਿੰਘ ਢਿੱਲੋਂ ਨੂੰ ਵਾਰਡ ਨੰਬਰ 14 ਤੋਂ ਮਿਲੀ ਟਿਕਟ ਨੂੰ ਇਹ ਕਹਿ ਕੇ ਮੋੜ ਦਿੱਤਾ ਕਿ ਉਹ ਟਿਕਟੋਂ ਸੱਖਣੇ ਰਹੇ ਯੋਗ ਵਿਅਕਤੀਆਂ ਨਾਲ ਖੜ੍ਹਨਗੇ।’

ਸ੍ਰੀ ਗਿੱਲ ਨੇ ਆਪਣੇ ਵੱਲੋਂ ਸਿਫ਼ਾਰਸ਼ ਕੀਤੇ ਪਰ ਟਿਕਟੋਂ ਖੁੰਝੇ ਵਿਅਕਤੀਆਂ ਦੀ ਮੌਜੂਦਗੀ ’ਚ ਦੱਸਿਆ ਕਿ ਸੰਭਾਵੀ ਉਮੀਦਵਾਰਾਂ ਦੀ ਨਿਸ਼ਾਨਦੇਹੀ ਲਈ ਸਾਬਕਾ ਮੰਤਰੀ ਸੰਜੀਵ ਅਰੋੜਾ ਦੀ ਅਗਵਾਈ ’ਚ ਬਣਾਈ ਕਮੇਟੀ ਦੇ ਉਹ ਮੈਂਬਰ ਸਨ ਪਰ ਸ੍ਰੀ ਅਰੋੜਾ ਦੀ ਈ ਡੀ ਵੱਲੋਂ ਗ੍ਰਿਫ਼ਤਾਰੀ ਹੋਣ ਕਰਕੇ ਕਮੇਟੀ ਦੀ ਅਗਵਾਈ ਮੰਤਰੀ ਡਾ. ਬਲਜੀਤ ਕੌਰ ਦੇ ਸਪੁਰਦ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਨਵੇਂ ਆਗੂ ਦੀ ਅਗਵਾਈ ’ਚ ਕਮੇਟੀ ਦੀ ਕੋਈ ਵੀ ਬੈਠਕ ਨਹੀਂ ਹੋਈ ਪਰ ਉਨ੍ਹਾਂ ਛੇ ਦਰਜਨ ਤੋਂ ਵੱਧ ਸੰਭਾਵੀ ਉਮੀਦਵਾਰਾਂ ਵੱਲੋਂ ਆਏ ਬਿਨੈ ਪੱਤਰ ਆਪਣੇ ਤੌਰ ’ਤੇ ਇਸ ਕੰਮ ਲਈ ਨਿਯੁਕਤ ਆਬਜ਼ਰਵਰ ਰਾਕੇਸ਼ ਪੁਰੀ ਨੂੰ ਸੌਂਪ ਦਿੱਤੇ ਸਨ।

Advertisement

ਸ੍ਰੀ ਗਿੱਲ ਨੇ ਆਖਿਆ ਕਿ ਟਿਕਟਾਂ ਦੀ ‘ਕਾਣੀ ਵੰਡ’ ਕਾਰਨ ‘ਆਪ’ ਲਈ ਸਮਰਪਣ ਤੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਵਰਕਰ ਵਾਂਝੇ ਰਹਿ ਗਏ ਹਨ, ਜਦ ਕਿ ਦਲ ਬਦਲੂਆਂ ਦੇ ਵਾਰੇ ਨਿਆਰੇ ਹੋ ਗਏ ਹਨ। ਜ਼ਿਕਰਯੋਗ ਹੈ ਕਿ ਗਿੱਲ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਦੇ ਚੇਅਰਮੈਨ ਅਮਰਜੀਤ ਸਿੰਘ ਮਹਿਤਾ, ਉਨ੍ਹਾਂ ਦੇ ਪੁੱਤਰ ਪਦਮਜੀਤ ਸਿੰਘ ਮਹਿਤਾ ਨਾਲ ਸਬੰਧ ਸੁਖਾਵੇਂ ਨਹੀਂ ਰਹੇ ਹਨ।

Advertisement

Advertisement
×