DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਬਲਟਾਣਾ ਵਾਸੀਆਂ ਨੂੰ ਟਰੈਫ਼ਿਕ ਜਾਮ ਤੋਂ ਮਿਲੇਗੀ ਰਾਹਤ

ਬਲਟਾਣਾ ਰੇਲਵੇ ਅੰਡਰਪਾਸ ਦੀ ਉਸਾਰੀ ਲਈ ਯੂ ਟੀ ਨੇ 6.4 ਕਰੋਡ਼ ਰੁਪਏ ਜਮ੍ਹਾਂ ਕਰਵਾਏ; ਮਈ ਦੇ ਪਹਿਲੇ ਹਫ਼ਤੇ ਕੰਮ ਸ਼ੁਰੂ ਹੋਣ ਦੀ ਸੰਭਾਵਨਾ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement
ਬਲਟਾਣਾ ਦੇ ਨਜ਼ਦੀਕ ਰਾਏਪੁਰ ਕਲਾਂ ਤੇ ਹਰਮਿਲਾਪ ਨਗਰ ਵਿੱਚ ਲੋਕਾਂ ਨੂੰ ਰੇਲਵੇ ਫਾਟਕ ਕਰ ਕੇ ਦਰਪੇਸ਼ ਟਰੈਫ਼ਿਕ ਜਾਮ ਤੋਂ ਜਲਦ ਹੀ ਰਾਹਤ ਮਿਲੇਗੀ। ਯੂ ਟੀ ਪ੍ਰਸ਼ਾਸਨ ਨੇ ਰਾਏਪੁਰ ਕਲਾਂ ਤੇ ਹਰਮਿਲਾਪ ਨਗਰ ਵਿਖੇ ਰੇਲਵੇ ਅੰਡਰਪਾਸ ਦੀ ਉਸਾਰੀ ਲਈ ਆਪਣੇ ਹਿੱਸੇ ਦੀ 50 ਫ਼ੀਸਦ ਰਕਮ (6.4 ਕਰੋੜ ਰੁਪਏ) ਜਮ੍ਹਾਂ ਕਰਵਾ ਦਿੱਤੀ ਹੈ ਅਤੇ ਰੇਲਵੇ ਅੰਡਰਪਾਸ ਦੀ ਉਸਾਰੀ ਮਈ ਦੇ ਪਹਿਲੇ ਹਫ਼ਤੇ ਤੋਂ ਹੀ ਸ਼ੁਰੂ ਹੋਣ ਦੀ ਉਮੀਦ ਹੈ।

ਜਾਣਕਾਰੀ ਅਨੁਸਾਰ ​ਉੱਤਰ ਰੇਲਵੇ ਨੇ ਰੇਲਵੇ ਅੰਡਰਪਾਸ ਲਈ ਈ-ਟੈਂਡਰ ਪ੍ਰਕਿਰਿਆ ਰਾਹੀਂ ਟੈਂਡਰ ਮੰਗੇ ਸਨ, ਜਿਸ ਵਿੱਚ ਰੇਲਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਕੀਤੇ ਬਿਨਾਂ ਕੰਮ ਮੁਕੰਮਲ ਕਰਨ ਦੀ ਮਦ ਸ਼ਾਮਲ ਸੀ। ਪਹਿਲਾਂ ਇਹ ਟੈਂਡਰ 13 ਫਰਵਰੀ ਨੂੰ ਖੋਲ੍ਹੇ ਜਾਣੇ ਸਨ ਪਰ ਉਸ ਸਮੇਂ ਤੱਕ ਯੂ ਟੀ ਪ੍ਰਸ਼ਾਸਨ ਨੇ ਆਪਣੇ ਹਿੱਸੇ ਦੇ 6.40 ਕਰੋੜ ਰੁਪਏ ਰੇਲਵੇ ਕੋਲ ਜਮ੍ਹਾਂ ਨਹੀਂ ਕਰਵਾਏ ਸਨ, ਜਿਸ ਕਰਕੇ ਉਦੋਂ ਟੈਂਂਡਰ ਨਹੀਂ ਖੁੱਲ੍ਹੇ ਸਨ। ਰੇਲਵੇ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਸੀ ਕਿ ਫੰਡ ਟਰਾਂਸਫਰ ਹੋਣ ਤੋਂ ਬਾਅਦ ਹੀ ਰੇਲਵੇ ਅੰਡਰਪਾਸ ਦੀ ਉਸਾਰੀ ਦੀ ਕੰਮ ਸ਼ੁਰੂ ਕੀਤਾ ਜਾਵੇਗਾ। ਯੂ ਟੀ ਪ੍ਰਸ਼ਾਸਨ ਨੇ ਰੇਲਵੇ ਅੰਡਰਪਾਸ ਲਈ 6.4 ਕਰੋੜ ਰੁਪਏ ਜਮ੍ਹਾਂ ਕਰਵਾ ਦਿੱਤੇ ਹਨ। ਹੁਣ ਰੇਲਵੇ ਵੱਲੋਂ ਅਗਲੇ 10 ਦਿਨਾਂ ਵਿੱਚ ਟੈਂਡਰ ਖੋਲ੍ਹੇ ਜਾਣਗੇ ਅਤੇ ਜਲਦ ਹੀ ਕੰਮ ਸ਼ੁਰੂ ਕੀਤਾ ਜਾਵੇਗਾ। ਇਸ ਅੰਡਰਪਾਸ ਦੀ ਉਸਾਰੀ 12 ਮਹੀਨਿਆਂ ਵਿੱਚ ਮੁਕੰਮਲ ਕਰਨ ਦਾ ਟੀਚਾ ਰੱਖਿਆ ਗਿਆ।

Advertisement

ਜ਼ਿਕਰਯੋਗ ਹੈ ਕਿ ਰਾਏਪੁਰ ਕਲਾਂ ਤੇ ਹਰਮਿਲਾਪ ਨਗਰ ਵਿਚਕਾਰ ਬਣਨ ਵਾਲੇ ਅੰਡਰਪਾਸ ਦੀ ਉਸਾਰੀ ਦਾ ਕੰਮ ਪਿਛਲੇ 7 ਸਾਲਾਂ ਤੋਂ ਲਟਕਦਾ ਆ ਰਿਹਾ ਹੈ। ਪਹਿਲਾਂ ਪ੍ਰਵਾਨਗੀ ਨੂੰ ਲੈ ਕੇ ਕੰਮ ਲਟਕਦਾ ਰਿਹਾ ਅਤੇ ਬਾਅਦ ’ਚ ਅੰਡਰਪਾਸ ਦੀ ਉਸਾਰੀ ਲਈ 5 ਕਨਾਲ 19 ਮਰਲੇ ਜ਼ਮੀਨ ਦੀ ਐਕੁਆਇਰ ਪ੍ਰਕਿਰਿਆ ਵਿੱਚ ਲੰਬਾ ਸਮੇਂ ਲੱਗ ਗਿਆ। ਗੌਰਤਲਬ ਹੈ ਕਿ ਸਾਲ 2021-22 ਵਿੱਚ ਇਸ ਪ੍ਰਾਜੈਕਟ ਦਾ ਬਜਟ 7.99 ਕਰੋੜ ਰੁਪਏ ਤੈਅ ਕੀਤਾ ਗਿਆ ਸੀ ਪਰ ਦੇਰੀ ਦੇ ਨਾਲ ਇਹ ਲਾਗਤ ਵੱਧ ਕੇ 12.81 ਕਰੋੜ ਰੁਪਏ ’ਤੇ ਪਹੁੰਚ ਗਈ ਹੈ।

Advertisement

ਕਈ ਇਲਾਕਿਆਂ ਨੂੰ ਲਾਭ ਹੋਵੇਗਾ

ਬਲਟਾਣਾ ਦੇ ਨਜ਼ਦੀਰ ਰਾਏਪੁਰ ਕਲਾਂ ਤੇ ਹਰਮਿਲਾਪ ਨਗਰ ਵਿਚਕਾਰ ਬਣਨ ਵਾਲੇ ਰੇਲਵੇ ਅੰਡਰਪਾਸ ਕਰਕੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਰਹਿੰਦੇ ਵੱਡੀ ਗਿਣਤੀ ਲੋਕਾਂ ਨੂੰ ਲਾਭ ਮਿਲੇਗਾ। ਇਸ ਨਾਲ ਰਾਏਪੁਰ ਕਲਾਂ, ਮੌਲੀ ਜਾਗਰਾਂ, ਵਿਕਾਸ ਨਗਰ (ਚੰਡੀਗੜ੍ਹ), ਬਲਟਾਣਾ, ਜ਼ੀਰਕਪੁਰ, ਢਕੌਲੀ (ਮੁਹਾਲੀ) ਅਤੇ ਪੰਚਕੂਲਾ ’ਚ ਰਹਿੰਦੇ ਲੱਖਾ ਲੋਕ ਬਿਨਾਂ ਕਿਸੇ ਦਿੱਕਤ ਤੋਂ ਆਵਾਜਾਈ ਕਰ ਸਕਣਗੇ।

Advertisement
×