ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਆਮਦ ਘਟੀ

ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਆਮਦ ਘਟੀ

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 25 ਸਤੰਬਰ

ਯੂਟੀ ਦੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਆਮਦ ਲਗਾਤਾਰ ਘੱਟ ਰਹੀ ਹੈ ਤੇ ਸਿਰਫ ਗਿਣਤੀ ਦੇ ਵਿਦਿਆਰਥੀ ਹੀ ਆਪਣੇ ਸ਼ੰਕੇ ਦੂਰ ਕਰਨ ਆ ਰਹੇ ਹਨ, ਜਿਸ ਕਾਰਨ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਅੱਜ ਸਕੂਲ ਮੁਖੀਆਂ ਨੂੰ ਸਕੂਲ ਦਾ ਸਮਾਂ ਇਕਸਾਰ ਕਰਨ ਦੀ ਹਦਾਇਤ ਕੀਤੀ।

ਹੁਣ ਸਕੂਲ ਮੁਖੀ ਰੋਜ਼ਾਨਾ ਸਕੂਲ ਆਉਣਗੇ ਤੇ ਪੂਰਾ ਸਮਾਂ ਸਕੂਲ ਵਿਚ ਰੁਕਣਗੇ। ਸ਼ਹਿਰ ਵਿਚ ਕਰੋਨਾ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਹਰ ਅਧਿਆਪਕ ਨੂੰ ਰੋਜ਼ਾਨਾ ਨਾ ਸੱਦਿਆ ਜਾਵੇ ਤੇ ਉਸ ਲਈ ਬਦਲਵੇਂ ਪ੍ਰਬੰਧ ਕੀਤੇ ਜਾਣ। ਜਾਣਕਾਰੀ ਅਨੁਸਾਰ 21 ਸਤੰਬਰ ਤੋਂ ਸਰਕਾਰੀ ਸਕੂਲ ਖੁੱਲ੍ਹਣ ਤੋਂ ਬਾਅਦ ਪਹਿਲੇ ਦਿਨ 90 ਸਰਕਾਰੀ ਸਕੂਲਾਂ ਵਿਚ 950 ਵਿਦਿਆਰਥੀ ਆਏ ਤੇ ਅਗਲੇ ਦਿਨਾਂ ਵਿਚ ਪੰਜ ਸੌ ਤੋਂ ਛੇ ਸੌ ਦੇ ਕਰੀਬ ਵਿਦਿਆਰਥੀ ਹੀ ਰੋਜ਼ਾਨਾ ਆ ਰਹੇ ਹਨ। ਇਸ ਤੋਂ ਇਲਾਵਾ ਕਈ ਸਕੂਲ ਦੋ ਘੰਟੇ ਲਗ ਰਹੇ ਸਨ ਤੇ ਕਈ ਸਕੂਲਾਂ ਵਿਚ ਅਧਿਆਪਕ ਪੰਜ ਘੰਟੇ ਦੇ ਕਰੀਬ ਆ ਕੇ ਪੜ੍ਹਾਉਂਦੇ ਹਨ, ਜਿਸ ਕਰਕੇ ਹੁਣ ਹਰ ਸਕੂਲ ਦਾ 50 ਫੀਸਦੀ ਸਟਾਫ ਸਵੇਰੇ 8.30 ਤੋਂ 2.30 ਵਜੇ ਤੱਕ ਸਕੂਲ ਆਵੇਗਾ ਤੇ ਸਕੂਲਾਂ ਵਿਚ ਪੜ੍ਹਾਈ ਦੇ ਦੋ ਸੈਸ਼ਨ ਹੋਣਗੇ। ਪਹਿਲਾ ਸੈਸ਼ਨ ਸਵੇਰੇ 9 ਤੋਂ 11.30 ਵਜੇ ਤੇ ਦੂਜਾ 12 ਤੋਂ 2.30 ਵਜੇ ਤੱਕ ਹੋਵੇਗਾ।

ਨੌਵੀਂ ਤੇ ਗਿਆਰ੍ਹਵੀਂ ਦੇ ਵਿਦਿਆਰਥੀ ਆਊਣਗੇ 28 ਤੋਂ

ਡੀਈਓ ਨੇ ਦੱਸਿਆ ਕਿ ਐਲੀਮੈਂਟਰੀ ਅਧਿਆਪਕ ਹਾਲੇ ਸਕੂਲ ਨਹੀਂ ਆ ਰਹੇ ਤੇ ਉਨ੍ਹਾਂ ਨੂੰ ਸਕੂਲ ਆਉਣ ਲਈ ਕਿਹਾ ਗਿਆ ਹੈ, ਪਰ ਉਹ ਸਕੂਲ ਸਮੇਂ ਵਿਚ ਹੀ ਬੱਚਿਆਂ ਦੀ ਆਨਲਾਈਨ ਜਮਾਤਾਂ ਲਗਾਉਣਗੇ। ਇਸ ਵੇਲੇ ਸਿਰਫ ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਹੀ ਆਪਣੇ ਸ਼ੰਕੇ ਦੂਰ ਕਰਨ ਲਈ ਸਕੂਲ ਆ ਰਹੇ ਹਨ, ਪਰ ਸੀਨੀਅਰ ਲੈਕਚਰਾਰਾਂ ਦੇ ਨਾਲ ਹੀ ਪ੍ਰਾਇਮਰੀ ਤੇ ਮਿਡਲ ਸਕੂਲਾਂ ਦੇ 50 ਫੀਸਦ ਅਧਿਆਪਕ ਸਕੂਲ ਆਉਣਗੇ। ਡਾਿੲਰੈਕਟਰ ਰੁਬਿੰਦਰਜੀਤ ਸਿੰਘ ਬਰਾੜ ਨੇ ਦੱਸਿਆ ਕਿ 9ਵੀਂ ਤੇ 11ਵੀਂ ਦੇ ਵਿਦਿਆਰਥੀਆਂ ਨੂੰ ਸ਼ੰਕੇ ਦੂਰ ਕਰਨ ਲਈ 28 ਸਤੰਬਰ ਤੋਂ ਸੱਦਣ ਦੀ ਯੋਜਨਾ ਹੈ। ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਜੇ ਕਿਸੇ ਅਧਿਆਪਕ ਨੇ ਸਿਹਤ ਸਮੱਸਿਆ ਕਾਰਨ ਲਗਾਤਾਰ ਤਿੰਨ ਦਿਨ ਦੀ ਛੁੱਟੀ ਲਈ ਹੈ ਤਾਂ ਉਸ ਨੂੰ ਸਰਕਾਰੀ ਹਸਪਤਾਲ ਤੋਂ ਜਾਰੀ ਕੀਤਾ ਮੈਡੀਕਲ ਸਰਟੀਫਿਕੇਟ ਦੇਣਾ ਪਵੇਗਾ।

ਮਹਾਤਮਾ ਗਾਂਧੀ ਦੀ ਵਰ੍ਹੇਗੰਢ ਮੌਕੇ ਆਨਲਾਈਨ ਫੋਟੋਗਰਾਫੀ ਮੁਕਾਬਲਾ

ਸਿੱਖਿਆ ਵਿਭਾਗ ਵੱਲੋਂ ਐੱਸਸੀਈਆਰਟੀ ਦੇ ਸਹਿਯੋਗ ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਮਹਾਤਮਾ ਗਾਂਧੀ ਦੀ 150ਵੀਂ ਵਰ੍ਹੇਗੰਢ ਨੂੰ ਸਮਰਪਿਤ ਆਨਲਾਈਨ ਫੋਟੋਗਰਾਫੀ ਮੁਕਾਬਲਾ ਕਰਵਾਇਆ ਜਾਵੇਗਾ, ਜਿਸ ਲਈ ਵਿਦਿਆਰਥੀ 9 ਅਕਤੂਬਰ ਤਕ ਦਰਖਾਸਤ ਕਰ ਸਕਦੇ ਹਨ। ਇਹ ਮੁਕਾਬਲੇ ਪਹਿਲੀ ਤੋਂ ਪੰਜਵੀਂ, ਛੇਵੀਂ ਤੋਂ ਅੱਠਵੀਂ ਤੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੇ ਤਿੰਨ ਗਰੁੱਪਾਂ ਵਿਚ ਹੋਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਖੇਤੀ ਕਾਨੂੰਨ: ਸਮੁੱਚੇ ਦੇਸ਼ ’ਚ ਮਘੇਗਾ ਕਿਸਾਨ ਅੰਦੋਲਨ

ਖੇਤੀ ਕਾਨੂੰਨ: ਸਮੁੱਚੇ ਦੇਸ਼ ’ਚ ਮਘੇਗਾ ਕਿਸਾਨ ਅੰਦੋਲਨ

ਦੇਸ਼ ਵਿਆਪੀ ਚੱਕਾ ਜਾਮ 5 ਨੂੰ, 26-27 ਨਵੰਬਰ ਨੂੰ ‘ਦਿੱਲੀ ਚੱਲੋ’ ਪ੍ਰੋਗ...

ਅਨਲੌਕ: 30 ਨਵੰਬਰ ਤੱਕ ਜਾਰੀ ਰਹਿਣਗੇ ਮੌਜੂਦਾ ਦਿਸ਼ਾ-ਨਿਰਦੇਸ਼

ਅਨਲੌਕ: 30 ਨਵੰਬਰ ਤੱਕ ਜਾਰੀ ਰਹਿਣਗੇ ਮੌਜੂਦਾ ਦਿਸ਼ਾ-ਨਿਰਦੇਸ਼

ਕੇਂਦਰ ਸਰਕਾਰ ਵਲੋਂ 31 ਅਕਤੂਬਰ ਤੱਕ ਜਾਰੀ ਨਿਰਦੇਸ਼ਾਂ ਦੀ ਸਮਾਂ-ਸੀਮਾ ’ਚ...

ਸ਼ਹਿਰ

View All