ਸਿੱਖਿਆ ਵਿਭਾਗ ਦੇ ਦਰਜਾ ਚਾਰ ਕਾਮੇ ਵੱਲੋਂ ਡੀਈਓ ਦਫਤਰ ’ਚ ਆਤਮਦਾਹ ਦੀ ਕੋਸ਼ਿਸ਼

ਸਿੱਖਿਆ ਵਿਭਾਗ ਦੇ ਦਰਜਾ ਚਾਰ ਕਾਮੇ ਵੱਲੋਂ ਡੀਈਓ ਦਫਤਰ ’ਚ ਆਤਮਦਾਹ ਦੀ ਕੋਸ਼ਿਸ਼

ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ ਨੂੰ ਕਾਬੂ ਕਰਦੇ ਹੋੲੇ ਦਫ਼ਤਰ ਦੇ ਮੁਲਾਜ਼ਮ।

ਮੁੱਖ ਅੰਸ਼

  • ਨੌਕਰੀ ਤੋਂ ਕੱਢੇ ਜਾਣ ਤੇ ਤਨਖਾਹ ਨਾ ਮਿਲਣ ਤੋਂ ਸੀ ਦੁਖੀ
  • ਬਾਕੀ ਦਰਜਾ ਚਾਰ ਕਰਮਚਾਰੀਆਂ ਨੇ ਵੀ ਰੋਸ ਪ੍ਰਗਟਾਇਆ

ਸੁਖਵਿੰਦਰ ਪਾਲ ਸੋਢੀ

ਚੰਡੀਗੜ੍ਹ, 7 ਅਪਰੈਲ

ਇੱਥੋਂ ਦੇ ਸਿੱਖਿਆ ਵਿਭਾਗ ਵਿੱਚ ਦਰਜਾ ਚਾਰ ਕਾਮਿਆਂ ਦੀਆਂ ਨੌਕਰੀਆਂ ਸੁਰੱਖਿਅਤ ਨਾ ਹੋਣ ਕਾਰਨ ਮੁਲਾਜ਼ਮਾਂ ਵਿਚ ਰੋਸ ਹੈ। ਇਥੋਂ ਦੇ ਸਕੂਲ ਵਿਚੋਂ ਨੌਕਰੀ ਤੋਂ ਕੱਢੇ ਜਾਣ ਤੇ ਤਨਖਾਹ ਨਾ ਦੇਣ ਤੋਂ ਖ਼ਫ਼ਾ ਸਾਬਕਾ ਮੁਲਾਜ਼ਮ ਅੱਜ ਰੋਸ ਵਜੋਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਦਫ਼ਤਰ ਦੀ ਛੱਤ ’ਤੇ ਚੜ੍ਹ ਗਿਆ ਤੇ ਪੈਟਰੋਲ ਪਾ ਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਦਰਜਾ ਚਾਰ ਕਰਮਚਾਰੀਆਂ ਅਨੁਸਾਰ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿੱਚ ਦਰਜਾ ਚਾਰ ਕਰਮੀਆਂ ਦੀ ਨਿਯੁਕਤੀ ਜੈਮ ਪੋਰਟਲ ਰਾਹੀਂ ਹੁੰਦੀ ਹੈ। ਇਸ ਪੋਰਟਲ ਰਾਹੀਂ ਠੇਕੇਦਾਰ ਦੀ ਚੋਣ ਹੁੰਦੀ ਹੈ। ਇਸ ਵਾਰ ਉਕਤ ਸਕੂਲਾਂ ਵਿੱਚ ਮੁਲਾਜ਼ਮਾਂ ਦੀ ਭਰਤੀ ਕਰਨ ਦਾ ਠੇਕਾ ਇਕ ਸਕਿਓਰਟੀ ਨੂੰ ਦਿੱਤਾ ਗਿਆ ਹੈ ਜੋ ਕਰਮੀਆਂ ਨੂੰ ਇਸ ਸ਼ਰਤ ’ਤੇ ਰੱਖ ਰਿਹਾ ਸੀ ਕਿ ਨੌਕਰੀ ਜਾਰੀ ਰੱਖਣੀ ਹੈ ਤਾਂ ਪਹਿਲੀ ਤਨਖਾਹ ਵਿੱਚੋਂ ਕਮਿਸ਼ਨ ਦਿੱਤਾ ਜਾਵੇ ਪਰ ਕਈ ਮੁਲਾਜ਼ਮਾਂ ਨੇ ਇਹ ਕਮਿਸ਼ਨ ਨਹੀਂ ਦਿੱਤਾ। ਇਸ ਸਬੰਧ ਵਿੱਚ ਇਸ ਕੰਪਨੀ ਖ਼ਿਲਾਫ਼ ਵੱਡੀ ਗਿਣਤੀ ਸ਼ਿਕਾਇਤਾਂ ਸਿੱਖਿਆ ਸਕੱਤਰ ਤੇ ਡਾਇਰੈਕਟਰ ਸਕੂਲ ਐਜੂਕੇਸ਼ਨ ਨੂੰ ਕੀਤੀਆਂ ਗਈਆਂ ਪਰ ਵਿਭਾਗ ਨੇ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ। ਅੱਜ ਡੀਈਓ ਦਫ਼ਤਰ ਵਿੱਚ ਅੱਗ ਲਾਉਣ ਦੀ ਕੋਸ਼ਿਸ਼ ਕਰਨ ਵਾਲੇ ਧਨੀ ਰਾਮ ਦੀ ਨਿਯੁਕਤੀ ਸਾਲ 2011 ਵਿੱਚ ਸਰਕਾਰੀ ਹਾਈ ਸਕੂਲ ਸੈਕਟਰ-53 ਵਿੱਚ ਹੋਈ ਸੀ ਜਿਸ ਨੂੰ ਬਾਅਦ ਵਿਚ ਸਰਕਾਰੀ ਸਕੂਲ ਸੈਕਟਰ-42 ਭੇਜਿਆ ਗਿਆ ਤੇ ਕੁਝ ਮਹੀਨੇ ਪਹਿਲਾਂ ਨੌਕਰੀ ਤੋਂ ਕੱਢ ਦਿੱਤਾ ਗਿਆ। ਉਪਰੰਤ ਉਸ ਦੀ ਨਿਯੁਕਤੀ ਫਿਰ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-46 ਵਿੱਚ ਕੀਤੀ ਗਈ ਜਿਥੇ ਇਕ ਮਹੀਨਾ ਕੰਮ ਕਰਵਾਇਆ ਗਿਆ ਤੇ ਬਿਨਾ ਤਨਖਾਹ ਦਿੱਤੇ ਨੌਕਰੀ ਤੋਂ ਕੱਢ ਦਿੱਤਾ ਗਿਆ। ਇਸ ਤੋਂ ਪ੍ਰੇਸ਼ਾਨ ਹੋ ਕੇ ਧਨੀ ਰਾਮ ਨੇ ਅੱਜ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਬਾਰੇ ਡੀਈਓ ਨੀਨਾ ਕਾਲੀਆ ਨਾਲ ਗੱਲ ਕੀਤੀ ਤਾਂ ਉਨ੍ਹਾਂ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

ਸਰਕਾਰੀ ਸਕੂਲਾਂ ਦੇ 9ਵੀਂ ਤੇ 11ਵੀਂ ਦੀ ਡੇਟਸ਼ੀਟ ਜਾਰੀ

ਯੂਟੀ ਦੇ ਸਿੱਖਿਆ ਵਿਭਾਗ ਨੇ ਅੱਜ 9ਵੀਂ ਤੇ 11ਵੀਂ ਜਮਾਤ ਦੇ ਵਿਦਿਆਰਥੀਆਂ ਦੀ ਸੋਧੀ ਹੋਈ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਕਰੋਨਾ ਕਾਰਨ 22 ਮਾਰਚ ਨੂੰ ਸਕੂਲ ਬੰਦ ਹੋ ਗਏ ਸਨ ਤੇ ਕਈ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਹੋਣੋਂ ਰਹਿ ਗਈਆਂ ਸਨ ਜਿਸ ਕਾਰਨ ਹੁਣ 11ਵੀਂ ਜਮਾਤ ਦਾ 12 ਅਪਰੈਲ ਨੂੰ ਕੈਮਿਸਟਰੀ ਤੇ ਬਿਜ਼ਨਸ ਸਟੱਡੀਜ਼, 15 ਨੂੰ ਗਣਿਤ ਤੇ 17 ਨੂੰ ਬਾਇਓਲੌਜੀ ਦਾ ਪੇਪਰ ਹੋਵੇਗਾ ਜਦਕਿ 9ਵੀਂ ਜਮਾਤ ਦਾ ਪਹਿਲਾ ਪੇਪਰ ਸਮਾਜ ਸ਼ਾਸਤਰ 13 ਅਪਰੈਲ, 16 ਨੂੰ ਗਣਿਤ ਤੇ 17 ਨੂੰ ਹਿੰਦੀ ਦਾ ਪੇਪਰ ਹੋਵੇਗਾ। ਡਾਇਰੈਕਟਰ ਸਕੂਲ ਐਜੂਕੇਸ਼ਨ ਰੁਬਿੰਦਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਪ੍ਰਾਈਵੇਟ ਸਕੂਲਾਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਜਿਹੜੇ ਵਿਦਿਆਰਥੀਆਂ ਦੇ ਪੇਪਰ ਰਹਿੰਦੇ ਹਨ ਉਹ 12 ਤੋਂ 23 ਅਪਰੈਲ ਵਿਚਾਲੇ ਕਰਵਾਏ ਜਾਣ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All