Athletics Championship: ਐਥਲੈਟਿਕਸ: ਯਾਦਵਿੰਦਰਾ ਪਬਲਿਕ ਸਕੂਲ ਚੈਂਪੀਅਨ ਬਣਿਆ
ਜ਼ਿਲ੍ਹਾ ਐਥਲੈਟਿਕਸ ਐਸੋਸੀਏਸ਼ਨ ਵੱਲੋਂ ਕਰਵਾਈ 21ਵੀਂ ਦੋ ਰੋਜ਼ਾ ਜ਼ਿਲ੍ਹਾ ਐਥਲੈਟਿਕਸ ਚੈਂਪੀਅਨਸ਼ਿਪ ਦੌਰਾਨ ਅੰਡਰ-14, ਅੰਡਰ-16, ਅੰਡਰ-18, ਅੰਡਰ-20, ਓਪਨ ਪੁਰਸ਼ ਅਤੇ ਮਹਿਲਾ ਵਰਗਾਂ ਦੇ ਨਾਲ-ਨਾਲ ਪੈਰਾ ਐਥਲੀਟਾਂ ਦੇ ਮੁਕਾਬਲੇ ਵੀ ਕਰਵਾਏ ਗਏ। ਇਸ ਵਿੱਚ ਯਾਦਵਿੰਦਰਾ ਪਬਲਿਕ ਸਕੂਲ ਦੇ ਐਥਲੀਟਾਂ ਨੇ ਓਵਰਆਲ ਚੈਂਪੀਅਨਸ਼ਿਪ...
ਜ਼ਿਲ੍ਹਾ ਐਥਲੈਟਿਕਸ ਐਸੋਸੀਏਸ਼ਨ ਵੱਲੋਂ ਕਰਵਾਈ 21ਵੀਂ ਦੋ ਰੋਜ਼ਾ ਜ਼ਿਲ੍ਹਾ ਐਥਲੈਟਿਕਸ ਚੈਂਪੀਅਨਸ਼ਿਪ ਦੌਰਾਨ ਅੰਡਰ-14, ਅੰਡਰ-16, ਅੰਡਰ-18, ਅੰਡਰ-20, ਓਪਨ ਪੁਰਸ਼ ਅਤੇ ਮਹਿਲਾ ਵਰਗਾਂ ਦੇ ਨਾਲ-ਨਾਲ ਪੈਰਾ ਐਥਲੀਟਾਂ ਦੇ ਮੁਕਾਬਲੇ ਵੀ ਕਰਵਾਏ ਗਏ। ਇਸ ਵਿੱਚ ਯਾਦਵਿੰਦਰਾ ਪਬਲਿਕ ਸਕੂਲ ਦੇ ਐਥਲੀਟਾਂ ਨੇ ਓਵਰਆਲ ਚੈਂਪੀਅਨਸ਼ਿਪ ’ਤੇ ਕਬਜ਼ਾ ਕੀਤਾ।
ਐਸੋਸੀਏਸ਼ਨ ਦੇ ਪ੍ਰਧਾਨ ਮਲਕੀਤ ਸਿੰਘ ਬੈਦਵਾਣ ਨੇ ਦੱਸਿਆ ਕਿ ਖੇਡ ਮੇਲੇ ਵਿੱਚ ਕਰੀਬ 300 ਐਥਲੀਟਾਂ ਨੇ ਹਿੱਸਾ ਲਿਆ। ਜੇਤੂਆਂ ਨੂੰ ਤਗ਼ਮੇ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਆ ਗਿਆ। ਚੈਂਪੀਅਨਸ਼ਿਪ ਦਾ ਉਦਘਾਟਨ ਸਰਕਾਰੀ ਕਾਲਜ ਮੁਹਾਲੀ ਦੀ ਪ੍ਰਿੰਸੀਪਲ ਜਸਪ੍ਰੀਤ ਕੌਰ ਬੈਂਸ ਅਤੇ ਡਿਪਟੀ ਮੇਅਰ ਹਰਪਾਲ ਸਿੰਘ ਚੰਨਾ ਨੇ ਸਾਂਝੇ ਤੌਰ ’ਤੇ ਕੀਤਾ। ਸਮਾਪਤੀ ਅਤੇ ਇਨਾਮ ਵੰਡ ਸਮਾਰੋਹ ਵਿੱਚ ਨਗਰ ਨਿਗਮ ਦੇ ਮੇਅਰ ਸਰਬਜੀਤ ਸਿੰਘ ਸਮਾਣਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਜੇਤੂਆਂ ਦਾ ਸਨਮਾਨ ਕੀਤਾ। ਚੈਂਪੀਅਨਸ਼ਿਪ ਦੌਰਾਨ ਇੰਜਨੀਅਰ ਹਰਪ੍ਰੀਤ ਸਿੰਘ ਕੋਰਾ, ਅਮਰੀਕ ਸਿੰਘ ਮਟੌਰ, ਪਰਮਦੀਪ ਸਿੰਘ ਬੈਦਵਾਣ, ਕੁਲਵਿੰਦਰ ਕੌਰ, ਤਰਲੋਚਨ ਸਿੰਘ ਬੈਦਵਾਣ, ਸੁਰਜੀਤ ਸਿੰਘ, ਨਰਪਿੰਦਰ ਸਿੰਘ ਰੰਗੀ, ਸਤਵੀਰ ਸਿੰਘ ਧਨੋਆ, ਡਾ. ਕੁਲਜੀਤ ਸਿੰਘ ਮੀਆਂਪੁਰੀ, ਸਤੀਸ਼ ਕੁਮਾਰ ਭਾਗੀ, ਗੁਰਪ੍ਰੀਤ ਕੌਰ ਤੇ ਪ੍ਰੋ. ਸਿਮਰਜੀਤ ਕੌਰ ਆਦਿ ਹਾਜ਼ਰ ਸਨ।
ਐਸੋਸੀਏਸ਼ਨ ਦੇ ਜਨਰਲ ਸਕੱਤਰ ਐੱਸ ਆਈ ਐੱਸ ਕੋਰਾ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਸਵਰਨ ਸਿੰਘ, ਪ੍ਰੀਤਮ ਸਿੰਘ, ਸੰਦੀਪ ਸਿੰਘ ਸੰਧੂ, ਪਰਦੀਪ ਸਿੰਘ ਬੈਦਵਾਣ, ਸਿਮਰਨ ਸਿੰਘ, ਰਾਮਾ ਸ਼ੰਕਰ, ਗੁਰਮਿੰਦਰ ਸਿੰਘ ਢੇਸੀ, ਹਰਕੰਵਲਜੀਤ ਸਿੰਘ, ਰਾਮ ਕੁਮਾਰ, ਮਨਦੀਪ ਕੌਰ, ਸੰਦੀਪ ਬਾਂਸਲ, ਮੋਨਿਕਾ ਬਾਂਸਲ, ਗੁਰਮੀਤ ਸਿੰਘ, ਇਕਬਾਲ ਸਿੰਘ, ਜੀਤ ਸਿੰਘ, ਦਰਿੰਦਰ ਸਿੰਘ, ਹੇਮ ਰਾਜ, ਗੁਰਜੀਤ ਸਿੰਘ ਧਨੋਆ, ਰਣਵੀਰ ਸਿੰਘ, ਗੁਰਚਰਨ ਸਿੰਘ, ਗੁਰਜੀਤ ਸਿੰਘ ਅਤੇ ਬਲਵਿੰਦਰ ਸਿੰਘ ਮੀਆਂਪੁਰ ਨੇ ਵੱਖ-ਵੱਖ ਜ਼ਿੰਮੇਵਾਰੀਆਂ ਨਿਭਾਈਆਂ।

