ਫੌਜੀ ਜਵਾਨ ਦੀ ਕੁੱਟਮਾਰ
ਇੱਥੇ ਬੱਸ ਸਟੈਂਡ ਨੇੜੇ ਆਪਣੀ ਪਤਨੀ ਤੇ ਦੋ ਸਾਲਾ ਬੱਚੀ ਨਾਲ ਜਾ ਰਹੇ ਇੱਕ ਫੌਜੀ ਜਵਾਨ ਨਾਲ ਕਾਰ ਸਵਾਰ ਨੌਜਵਾਨ ਅਤੇ ਉਸਦੀ ਮਾਂ ਵੱਲੋਂ ਕੁੱਟਮਾਰ ਕੀਤੀ ਗਈ। ਇਸ ਹਮਲੇ ਵਿੱਚ ਫੌਜੀ ਦੀ ਪਤਨੀ ਤੇ ਦੋ ਸਾਲਾ ਬੱਚੀ ਜ਼ਖ਼ਮੀ ਹੋਈ ਹੈ।...
Advertisement
ਇੱਥੇ ਬੱਸ ਸਟੈਂਡ ਨੇੜੇ ਆਪਣੀ ਪਤਨੀ ਤੇ ਦੋ ਸਾਲਾ ਬੱਚੀ ਨਾਲ ਜਾ ਰਹੇ ਇੱਕ ਫੌਜੀ ਜਵਾਨ ਨਾਲ ਕਾਰ ਸਵਾਰ ਨੌਜਵਾਨ ਅਤੇ ਉਸਦੀ ਮਾਂ ਵੱਲੋਂ ਕੁੱਟਮਾਰ ਕੀਤੀ ਗਈ। ਇਸ ਹਮਲੇ ਵਿੱਚ ਫੌਜੀ ਦੀ ਪਤਨੀ ਤੇ ਦੋ ਸਾਲਾ ਬੱਚੀ ਜ਼ਖ਼ਮੀ ਹੋਈ ਹੈ। ਪੁਲੀਸ ਨੇ ਹਮਲੇ ਦੇ ਦੋਸ਼ ਹੇਠ ਪਿੰਡ ਭਾਂਖਰਪੁਰ ਦੇ ਨੌਜਵਾਨ ਅਤੇ ਉਸਦੀ ਮਾਂ ਵਿਰੁੱਧ ਕੇਸ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਗੁਰਪ੍ਰੀਤ ਸਿੰਘ (24) ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਭਾਂਖਰਪੁਰ ਵਜੋਂ ਹੋਈ ਹੈ। ਥਾਣਾ ਮੁਖੀ ਸੁਮੀਤ ਮੋਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਐੱਸ ਕ੍ਰਿਸ਼ਨਾ ਰੈੱਡੀ ਉੜੀਸਾ ਨਾਲ ਸਬੰਧਤ ਹੈ, ਜੋ ਦੱਪਰ ਵਿੱਚ ਤਾਇਨਾਤ ਹੈ ਅਤੇ ਉੱਥੇ ਹੀ ਰਹਿੰਦਾ ਹੈ। ਉਹ ਭਾਰਤੀ ਫੌਜ ਵਿੱਚ ਸਿਪਾਹੀ ਵਜੋਂ ਕੰਮ ਕਰਦਾ ਹੈ।
Advertisement
Advertisement
×

