DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Ashu Upneja: ਡੇਰਾਬੱਸੀ ਕੌਂਸਲ: ਆਸ਼ੂ ਦੂਜੀ ਵਾਰ ਪ੍ਰਧਾਨ ਬਣੀ

ਕੌਂਸਲ ਦਫਤਰ ਵਿੱਚ ਰਿਟਰਨਿੰਗ ਅਫ਼ਸਰ-ਕਮ-ਐੱਸ ਡੀ ਐੱਮ ਡੇਰਾਬੱਸੀ ਅਮਿਤ ਗੁਪਤਾ ਦੀ ਨਿਗਰਾਨੀ ਹੇਠ ਆਸ਼ੂ ਉਪਨੇਜਾ ਨੂੰ ਨਗਰ ਕੌਂਸਲ ਦੀ ਦੂਜੀ ਵਾਰ ਪ੍ਰਧਾਨ ਅਤੇ ਦਵਿੰਦਰ ਸੈਣੀ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਜਾਣਕਾਰੀ ਅਨੁਸਾਰ ਪ੍ਰਧਾਨ ਦੀ ਚੋਣ ਲਈ ਮੀਟਿੰਗ ਵਿੱਚ ਸੱਤਾ ਧਿਰ...

  • fb
  • twitter
  • whatsapp
  • whatsapp
featured-img featured-img
ਪ੍ਰਧਾਨ ਆਸ਼ੂ ਉਪਨੇਜਾ, ਮੀਤ ਪ੍ਰਧਾਨ ਦਵਿੰਦਰ ਸਿੰਘ ਸੈਣੀ ਨਾਲ ਵਿਧਾਇਕ ਕੁਲਜੀਤ ਸਿੰਘ ਰੰਧਾਵਾ। -ਫੋਟੋ: ਰੂਬਲ
Advertisement

ਕੌਂਸਲ ਦਫਤਰ ਵਿੱਚ ਰਿਟਰਨਿੰਗ ਅਫ਼ਸਰ-ਕਮ-ਐੱਸ ਡੀ ਐੱਮ ਡੇਰਾਬੱਸੀ ਅਮਿਤ ਗੁਪਤਾ ਦੀ ਨਿਗਰਾਨੀ ਹੇਠ ਆਸ਼ੂ ਉਪਨੇਜਾ ਨੂੰ ਨਗਰ ਕੌਂਸਲ ਦੀ ਦੂਜੀ ਵਾਰ ਪ੍ਰਧਾਨ ਅਤੇ ਦਵਿੰਦਰ ਸੈਣੀ ਨੂੰ ਮੀਤ ਪ੍ਰਧਾਨ ਚੁਣਿਆ ਗਿਆ।

ਜਾਣਕਾਰੀ ਅਨੁਸਾਰ ਪ੍ਰਧਾਨ ਦੀ ਚੋਣ ਲਈ ਮੀਟਿੰਗ ਵਿੱਚ ਸੱਤਾ ਧਿਰ ਦੇ 12, ਤਿੰਨ ਅਕਾਲੀ ਦਲ, ਦੋ ਕਾਂਗਰਸ ਅਤੇ ਦੋ ਭਾਜਪਾ ਦੇ ਕੌਂਸਲਰ ਹਾਜ਼ਰ ਸਨ। ਵਾਰਡ ਨੰਬਰ 19 ਤੋਂ ਕੌਂਸਲਰ ਹਰਜੀਤ ਕੌਰ ਨੇ ਆਸ਼ੂ ਉਪਨੇਜਾ ਦਾ ਨਾਂਅ ਪੇਸ਼ ਕੀਤਾ, ਸੱਤਾਧਾਰੀ ਧਿਰ ਦੇ ਕੌਂਸਲਰਾਂ ਨੇ ਤਾਇਦ ਕੀਤਾ। ‘ਆਪ’ ਦੀ ਕੌਂਸਲਰ ਦਵਿੰਦਰ ਸੈਣੀ ਨੂੰ ਮੀਤ ਪ੍ਰਧਾਨ ਐਲਾਨਿਆ ਗਿਆ।

Advertisement

ਦੂਜੇ ਪਾਸੇ, ਵਿਰੋਧੀ ਧਿਰ ਦੇ ਕੌਂਸਲਰ ਭੁਪਿੰਦਰ ਸਿੰਘ ਸੈਣੀ, ਮੋਨਿਕਾ ਮੋਦਗਿਲ, ਰਾਧਿਕਾ ਭੱਲਾ, ਰਣਜੀਤ ਸਿੰਘ ਰੈਡੀ ਸਣੇ ਹੋਰਨਾਂ ਨੇ ਦੱਸਿਆ ਕਿ ਚੋਣ ਦੌਰਾਨ ਨਿਯਮਾਂ ਦੀ ਧੱਜੀਆਂ ਉੱਡਾਈਆਂ ਗਈਆਂ। ਵਾਰਡ ਨੰਬਰ 19 ਦੀ ਕੌਂਸਲਰ ਹਰਜੀਤ ਕੌਰ ਵੱਲੋਂ ਪ੍ਰਧਾਨ ਲਈ ਆਸ਼ੂ ਉਪਨੇਜਾ ਦਾ ਨਾਂਅ ਪੇਸ਼ ਕੀਤਾ ਪਰ ਕਿਸੇ ਵੀ ਸੱਤਾਧਾਰੀ ਧਿਰ ਵੱਲੋਂ ਤਾਇਦ ਨਹੀਂ ਕੀਤਾ। ਸੀਨੀਅਰ ਮੀਤ ਪ੍ਰਧਾਨ ਲਈ ਸੱਤਾਧਾਰੀ ਧਿਰ ਵੱਲੋਂ ਦਵਿੰਦਰ ਸਿੰਘ ਸੈਣੀ ਦਾ ਨਾਂਅ ਪੇਸ਼ ਕੀਤਾ ਜਦੋਂਕਿ ਵਿਰੋਧੀ ਧਿਰ ਵੱਲੋਂ ਰਾਧਿਕਾ ਭੱਲਾ ਦਾ ਨਾਂਅ ਪੇਸ਼ ਕੀਤਾ ਗਿਆ। ਸ੍ਰੀ ਸੈਣੀ ਨੂੰ 12 ਅਤੇ ਰਾਧਿਕਾ ਭੱਲਾ ਨੂੰ ਸੱਤ ਵੋਟਾਂ ਪਈਆਂ। ਨਗਰ ਕੌਂਸਲ ਦੇ ਕਾਨੂੰਨ ਮੁਤਾਬਕ ਸੀਨੀਅਰ ਮੀਤ ਪ੍ਰਧਾਨ ਦੀ ਚੋਣ ਹਾਰਨ ਵਾਲੀ ਰਾਧਿਕਾ ਭੱਲਾ ਨੂੰ ਮੀਤ ਪ੍ਰਧਾਨ ਬਣਾਉਣਾ ਚਾਹੀਦਾ ਹੈ ਪਰ ਰਿਟਰਨਿੰਗ ਅਫਸਰ ਨੇ ਅਜਿਹਾ ਨਹੀਂ ਕੀਤਾ। ਇਸ ਖ਼ਿਲਾਫ਼ ਉਹ ਅਦਾਲਤ ਦਾ ਦਰਵਾਜਾ ਖੜਕਾਉਣਗੇ।

Advertisement

ਰਿਟਰਨਿੰਗ ਅਫਸਰ ਅਮਿਤ ਗੁਪਤਾ ਨੇ ਕਿਹਾ ਕਿ ਡੇਰਾਬੱਸੀ ਨਗਰ ਕੌਂਸਲ ਦੇ ਨਿਯਮਾਂ ਮੁਤਾਬਕ ਪ੍ਰਧਾਨ ਅਤੇ ਮੀਤ ਪ੍ਰਧਾਨ ਦੇ ਦੋ ਹੀ ਅਹੁਦੇ ਹਨ।

Advertisement
×