DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਸ਼ਾ ਤਸਕਰੀ ਮਾਮਲੇ ਵਿੱਚ ਗ੍ਰਿਫ਼ਤਾਰੀ

ਸੀ ਆਈ ਏ ਨਰਾਇਣਗੜ੍ਹ ਦੀ ਟੀਮ ਨੇ ਇਕ ਕੁਇੰਟਲ ਭੁੱਕੀ ਦੀ ਤਸਕਰੀ ਮਾਮਲੇ ਵਿੱਚ ਲਗਪਗ ਢਾਈ ਸਾਲ ਤੋਂ ਫਰਾਰ ਮੁਲਜ਼ਮ ਸੁਖਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਅੰਬਾਲਾ ਜ਼ਿਲ੍ਹੇ ਦੇ ਸਿੰਘਾਵਾਲਾ ਇਲਾਕੇ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ...

  • fb
  • twitter
  • whatsapp
  • whatsapp
Advertisement

ਸੀ ਆਈ ਏ ਨਰਾਇਣਗੜ੍ਹ ਦੀ ਟੀਮ ਨੇ ਇਕ ਕੁਇੰਟਲ ਭੁੱਕੀ ਦੀ ਤਸਕਰੀ ਮਾਮਲੇ ਵਿੱਚ ਲਗਪਗ ਢਾਈ ਸਾਲ ਤੋਂ ਫਰਾਰ ਮੁਲਜ਼ਮ ਸੁਖਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਅੰਬਾਲਾ ਜ਼ਿਲ੍ਹੇ ਦੇ ਸਿੰਘਾਵਾਲਾ ਇਲਾਕੇ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਵਿੱਚ ਰਹਿ ਰਿਹਾ ਸੀ। ਸੀ ਆਈ ਏ ਇੰਚਾਰਜ ਸਬ ਇੰਸਪੈਕਟਰ ਜਰਨੈਲ ਸਿੰਘ ਨੇ ਦੱਸਿਆ ਕਿ ਸਾਲ 2023 ਦੌਰਾਨ ਮੁਲਜ਼ਮ ਸਾਹਾ ਥਾਣਾ ਖੇਤਰ ਵਿੱਚ ਕਾਰ ਰਾਹੀਂ ਚੂਰਾ ਪੋਸਤ ਦੀ ਵੱਡੀ ਖੇਪ ਲੈ ਕੇ ਜਾ ਰਿਹਾ ਸੀ। ਪੁਲੀਸ ਨੂੰ ਸੂਚਨਾ ਮਿਲਣ ਉਪਰੰਤ ਜਦੋਂ ਨਾਕਾਬੰਦੀ ਕੀਤੀ ਗਈ ਤਾਂ ਮੁਲਜ਼ਮ ਵਾਹਨ ਮੌਕੇ ’ਤੇ ਛੱਡ ਕੇ ਫਰਾਰ ਹੋ ਗਿਆ। ਕਾਰ ਦੀ ਤਲਾਸ਼ੀ ਦੌਰਾਨ ਕੁਇੰਟਲ ਭੁੱਕੀ ਬਰਾਮਦ ਹੋਇਆ ਸੀ, ਜਿਸ ’ਤੇ ਥਾਣਾ ਸਾਹਾ ਵਿੱਚ ਕੇਸ ਦਰਜ ਕੀਤਾ ਗਿਆ ਸੀ।

Advertisement
Advertisement
×