DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਨੰਗਲ ਐੱਨ ਐੱਫ ਐੱਲ ਪਲਾਂਟ ਦੇ ਵਿਸਤਾਰ ਨੂੰ ਮਨਜ਼ੂਰੀ

ਕਿਸਾਨਾਂ ਨੂੰ ਰਾਹਤ ਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਵਧਣਗੇ: ਡਾ. ਸੁਭਾਸ਼

  • fb
  • twitter
  • whatsapp
  • whatsapp
featured-img featured-img
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਜਪਾ ਆਗੂ ਡਾ. ਸੁਭਾਸ਼ ਸ਼ਰਮਾ ਅਤੇ ਹੋਰ।
Advertisement

ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ ਨੰਗਲ ਸਥਿਤ ਨੈਸ਼ਨਲ ਫਰਟੀਲਾਈਜ਼ਰਜ਼ ਲਿਮਟਿਡ (ਐੱਨ ਐੱਫ ਐੱਲ) ਦੇ ਪਲਾਂਟ ਦੇ ਨਵੀਨੀਕਰਨ ਤੇ ਵਿਸਤਾਰ ਨੂੰ ਕੇਂਦਰ ਸਰਕਾਰ ਦੀ ਪ੍ਰਾਜੈਕਟ ਮਨਜ਼ੂਰੀ ਕਮੇਟੀ ਵੱਲੋਂ ਮਨਜ਼ੂਰੀ ਮਿਲ ਗਈ ਹੈ।

ਉਨ੍ਹਾਂ ਇੱਥੇ ਪੀ ਐੱਸ ਸੀ ਬੀ ਰੈਸਟ ਹਾਊਸ ਵਿੱਚ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਪ੍ਰਾਜੈਕਟ ਨਾਲ ਇਲਾਕੇ ਵਿੱਚ ਉਦਯੋਗਿਕ ਗਤੀਵਿਧੀਆਂ ਵਧਣ ਦੇ ਨਾਲ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।

Advertisement

ਮੌਜੂਦਾ ਸਮੇਂ ਨੰਗਲ ਪਲਾਂਟ ਵਿੱਚ ਰੋਜ਼ਾਨਾ 1550 ਮੀਟਰਿਕ ਟਨ ਯੂਰੀਆ ਪੈਦਾ ਹੁੰਦਾ ਹੈ, ਜਦਕਿ ਵਿਸਥਾਰ ਮਗਰੋਂ ਇਹ ਸਮਰੱਥਾ 3850 ਮੀਟਰਿਕ ਟਨ ਰੋਜ਼ਾਨਾ ਹੋ ਜਾਵੇਗੀ। ਪੰਜਾਬ ਵਿੱਚ ਨੰਗਲ ਅਤੇ ਬਠਿੰਡਾ ਪਲਾਂਟਾਂ ਦੀ ਮੌਜੂਦਾ ਸਮਰੱਥਾ ਸੂਬੇ ਦੀ ਮੰਗ ਪੂਰੀ ਕਰਨ ਲਈ ਕਾਫ਼ੀ ਨਾ ਹੋਣ ਕਾਰਨ ਬਾਹਰੋਂ ਯੂਰੀਆ ਮੰਗਵਾਉਣਾ ਪੈਂਦਾ ਸੀ। ਉਤਪਾਦਨ ਵਧਣ ਨਾਲ ਕਿਸਾਨਾਂ ਨੂੰ ਰਾਹਤ ਮਿਲੇਗੀ। ਉਨ੍ਹਾਂ ਕੇਂਦਰ ਕੋਲ ਨਵੀਆਂ ਨੌਕਰੀਆਂ ਵਿੱਚ ਸ੍ਰੀ ਆਨੰਦਪੁਰ ਸਾਹਿਬ ਹਲਕੇ ਦੇ ਸਥਾਨਕ ਨੌਜਵਾਨਾਂ ਨੂੰ ਪਹਿਲ ਦੇਣ ਦੀ ਮੰਗ ਵੀ ਰੱਖੀ ਹੈ। ਡਾ. ਸ਼ਰਮਾ ਨੇ ਕਿਹਾ ਕਿ ਪਲਾਂਟ ਦੇ ਵਿਸਥਾਰ ਨਾਲ ਨੰਗਲ, ਸ੍ਰੀ ਆਨੰਦਪੁਰ ਸਾਹਿਬ, ਕੀਰਤਪੁਰ ਸਾਹਿਬ ਤੇ ਰੋਪੜ ਸਮੇਤ ਊਨਾ ਖੇਤਰ ਵਿੱਚ ਸਹਾਇਕ ਉਦਯੋਗਾਂ ਅਤੇ ਟਰਾਂਸਪੋਰਟ ਕਾਰੋਬਾਰ ਨੂੰ ਵੀ ਹੁਲਾਰਾ ਮਿਲੇਗਾ।

Advertisement

ਉਨ੍ਹਾਂ ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੇ.ਪੀ. ਨੱਡਾ ਅਤੇ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਕੀਰਤਪੁਰ ਸਾਹਿਬ-ਸ੍ਰੀ ਆਨੰਦਪੁਰ ਸਾਹਿਬ-ਮਹਿਤਪੁਰ ਸੜਕ ਪ੍ਰਾਜੈਕਟ ਦੀ ਦੇਰੀ ਲਈ ਉਨ੍ਹਾਂ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਡੀ ਪੀ ਆਰ ਸਮੇਂ ਸਿਰ ਜਮ੍ਹਾਂ ਨਾ ਹੋਣ ਅਤੇ ਬਾਅਦ ਵਿੱਚ ਮਨਜ਼ੂਰ ਬਜਟ ਤੋਂ ਵੱਧ ਹੋਣ ਕਾਰਨ ਪ੍ਰਾਜੈਕਟ ਰੁਕਿਆ ਹੈ। ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ, ਸ਼ਾਮ ਸੁੰਦਰ ਰੰਗਾਂ, ਪ੍ਰਦੀਪ ਕੁਮਾਰ ਕੋਟਲਾ, ਅਮਰ ਸਿੰਘ ਸੋਢੀ, ਮੁਕੇਸ਼ ਨੱਢਾ, ਡਾ. ਦਿਨੇਸ਼ ਜੋਸ਼ੀ, ਮੋਹਿਤ ਕੁਮਾਰ ਢੇਰ, ਜਗਦੀਪ ਚੰਦ ਪਿੰਕੂ, ਤਰਲੋਚਨ ਸਿੰਘ ਮਜਾਰਾ, ਵਰਿੰਦਰ ਵਿੱਕੀ ਅਤੇ ਜੋਬਨ ਸਿੰਘ ਹਾਜ਼ਰ ਸਨ।

ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਵੱਡਾ ਤੋਹਫ਼ਾ: ਮਿੱਤਲ

ਨੰਗਲ (ਬਲਵਿੰਦਰ ਰੈਤ): ਕੇਂਦਰ ਸਰਕਾਰ ਵੱਲੋਂ ਦੇਸ਼ ਵਿੱਚ ਯੂਰੀਆ ਖਾਦ ਦੀ ਮੰਗ ਅਤੇ ਘਾਟ ਨੂੰ ਪੂਰਾ ਕਰਨ ਲਈ ਨਵੀਆਂ ਖਾਦ ਨਿਰਮਾਣ ਇਕਾਈਆਂ ਸਥਾਪਤ ਕਰਨ ਦੀ ਪ੍ਰਕਿਰਿਆ ਤਹਿਤ ਨੰਗਲ ਦੇ ਨੈਸ਼ਨਲ ਫਰਟੀਲਾਈਜ਼ਰਜ਼ ਲਿਮਟਿਡ (ਐੱਨ ਐੱਫ ਐੱਲ) ਯੂਨਿਟ ਦੇ ਨਵੀਨੀਕਰਨ ਲਈ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ। ਪੰਜਾਬ ਭਾਜਪਾ ਦੇ ਸਾਬਕਾ ਸਕੱਤਰ ਐਡਵੋਕੇਟ ਅਰਵਿੰਦ ਮਿੱਤਲ ਨੇ ਇਸ ਨੂੰ ਪੰਜਾਬ, ਖਾਸ ਕਰਕੇ ਨੰਗਲ ਅਤੇ ਆਸ-ਪਾਸ ਦੇ ਕਿਸਾਨਾਂ ਤੇ ਲੋਕਾਂ ਲਈ ਵੱਡਾ ਤੋਹਫ਼ਾ ਕਰਾਰ ਦਿੱਤਾ ਹੈ। ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਅਰਵਿੰਦ ਮਿੱਤਲ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਦੇਸ਼ ਵਿੱਚ ਯੂਰੀਆ ਦੀ ਘਾਟ ਨੂੰ ਦੂਰ ਕਰਨ ਅਤੇ ਖਾਦ ਦੇ ਖੇਤਰ ਵਿੱਚ ਆਤਮਨਿਰਭਰਤਾ ਵੱਲ ਵਧਣ ਲਈ ਨਵੀਆਂ ਇਕਾਈਆਂ ਸਥਾਪਤ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਕੇਂਦਰੀ ਉਪਰਾਲੇ ਸਬੰਧੀ ਜਾਰੀ ਪ੍ਰਾਜੈਕਟ ਅਪਰੂਵਲ ਕਮੇਟੀ ਦੇ ਦਸਤਾਵੇਜ਼ ਅਨੁਸਾਰ 27 ਅਗਸਤ ਨੂੰ ਹੋਈ ਮੀਟਿੰਗ ਵਿੱਚ ਦੇਸ਼ ਭਰ ਵਿੱਚ ਯੂਰੀਆ ਨਿਰਮਾਣ ਇਕਾਈਆਂ ਸਥਾਪਤ ਕਰਨ ਸਬੰਧੀ ਪ੍ਰਸਤਾਵਾਂ ’ਤੇ ਵਿਚਾਰ ਕੀਤਾ ਗਿਆ। ਇਨ੍ਹਾਂ ਵਿੱਚ ਪੰਜਾਬ ਦੇ ਨੰਗਲ ਸਥਿਤ ਐੱਨ ਐੱਫ ਐੱਲ ਨੂੰ ਬਰਾਊਨਫੀਲਡ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਗਿਆ ਹੈ।

Advertisement
×