ਅੰਬਾਲਾ-ਚੰਡੀਗੜ੍ਹ ਰੇਲ ਮਾਰਗ ਦੇ ਵਿਸਤਾਰ ਸਬੰਧੀ ਮਨਜ਼ੂਰੀ
ਰੇਲਵੇ ਵੱਲੋਂ ਅੰਬਾਲਾ-ਚੰਡੀਗੜ੍ਹ ਰੇਲਮਾਰਗ ’ਤੇ ਤੀਜੀ ਅਤੇ ਚੌਥੀ ਰੇਲ ਲਾਈਨ ਵਿਛਾਉਣ ਲਈ ਫਾਈਨਲ ਲੋਕੇਸ਼ਨ ਸਰਵੇ’ (ਐੱਫ਼ ਐੱਲ ਐੱਸ) ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਅਨਿਲ ਵਿੱਜ ਨੇ ਦੱਸਿਆ ਕਿ ਉਨ੍ਹਾਂ ਦੀ ਮੰਗ ’ਤੇ ਰੇਲ...
Advertisement
ਰੇਲਵੇ ਵੱਲੋਂ ਅੰਬਾਲਾ-ਚੰਡੀਗੜ੍ਹ ਰੇਲਮਾਰਗ ’ਤੇ ਤੀਜੀ ਅਤੇ ਚੌਥੀ ਰੇਲ ਲਾਈਨ ਵਿਛਾਉਣ ਲਈ ਫਾਈਨਲ ਲੋਕੇਸ਼ਨ ਸਰਵੇ’ (ਐੱਫ਼ ਐੱਲ ਐੱਸ) ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਅਨਿਲ ਵਿੱਜ ਨੇ ਦੱਸਿਆ ਕਿ ਉਨ੍ਹਾਂ ਦੀ ਮੰਗ ’ਤੇ ਰੇਲ ਮੰਤਰਾਲੇ ਨੇ ਹਾਂ ਪੱਖੀ ਕਾਰਵਾਈ ਕਰਦਿਆਂ ਸਰਵੇ ਦੀ ਪ੍ਰਕਿਰਿਆ ਜਲਦ ਸ਼ੁਰੂ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ। ਉਨ੍ਹਾਂ ਨੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਡੇਰਾਬੱਸੀ ਤੋਂ ਜ਼ੀਰਕਪੁਰ ਬਾਈਪਾਸ ਤੱਕ ਲਗਪਗ 10 ਕਿਲੋਮੀਟਰ ਲੰਬੀ ਐਲੀਵੇਟਿਡ ਸੜਕ ਬਣਾਈ ਜਾਵੇਗੀ, ਜਿਸ ’ਤੇ ਕਰੀਬ 1464 ਕਰੋੜ ਰੁਪਏ ਦੀ ਲਾਗਤ ਆਵੇਗੀ। ਇਹ ਪ੍ਰਾਜੈਕਟ ਅੰਬਾਲਾ-ਮੁਹਾਲੀ ਹਾਈਵੇਅ ਤੋਂ ਸ਼ੁਰੂ ਹੋ ਕੇ ਸਿੱਧਾ ਜ਼ੀਰਕਪੁਰ ਬਾਈਪਾਸ ਨਾਲ ਜੁੜੇਗਾ।
Advertisement
Advertisement
×

